24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਭੀਖੀ ਦੇ ਹੋਟਲਾਂ ਤੇ ਰੈਸਟੋਰੈਂਟਾਂ ਕੋਲ ਨਹੀਂ ਲੋੜੀਂਦੇ ਸੁਰੱਖਿਆ ਪ੍ਰਬੰਧ ਫਾਇਰ ਬ੍ਰਿਗੇਡ ਤੋਂ ਨਹੀਂ ਲੈ ਰਹੇ ਇਤਰਾਜ਼ਹੀਣਤਾ ਸਰਟੀਫਿਕੇਟ, ਸਰਕਾਰ ਨੂੰ ਲੱਖਾਂ ਦਾ ਚੂਨਾ

ਭੀਖੀ, 23 ਅਗਸਤ (ਬਲਕਾਰ ਸਿੰਘ ਸਹੋਤਾ)- ਸਥਾਨਕ 1-2 ਨੂੰ ਛੱਡ ਕੇ ਬਾਕੀ ਹੋਟਲ ਅਤੇ ਰੈਸਟੋਰੈਂਟ ਵਾਲਿਆਂ ਵਲੋਂ ਆਪਣੇ ਗ੍ਰਾਹਕਾਂ ਦੀ ਸੁਰੱਖਿਆ ਉੱਕਾ ਹੀ ਦਰਕਿਨਾਰ ਕੀਤੀ ਹੋਈ ਹੈ। ਜਿੱਥੇ ਉਨ੍ਹਾਂ ਹੋਟਲਾਂ ਅਤੇ ਰੈਸਟੋਰੈਂਟਾਂ ’ਚ ਅਗਨੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਨਹੀਂ ਕੀਤੇ ਹੋਏ ਉੱਥੇ ਫਾਇਰ ਬ੍ਰਿਗੇਡ ਵਿਭਾਗ ਤੋਂ ਅੱਗ ਸੁਰੱਖਿਆ ਪ੍ਰਤੀ ਇਤਰਾਜ਼ਹੀਣਤਾ ਸਰਟੀਫਿਕੇਟ ਨਾ ਲੈ ਕੇ ਸਰਕਾਰ ਨੂੰ ਲਾਇਸੰਸ ਫ਼ੀਸ ਵਜੋਂ ਲੱਖਾਂ ਦਾ ਚੂਨਾ ਲਗਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 24-08-2026
ਭੀਖੀ, 23 ਅਗਸਤ (ਬਲਕਾਰ ਸਿੰਘ ਸਹੋਤਾ)- ਸਥਾਨਕ 1-2 ਨੂੰ ਛੱਡ ਕੇ ਬਾਕੀ ਹੋਟਲ ਅਤੇ ਰੈਸਟੋਰੈਂਟ ਵਾਲਿਆਂ ਵਲੋਂ ਆਪਣੇ ਗ੍ਰਾਹਕਾਂ ਦੀ ਸੁਰੱਖਿਆ ਉੱਕਾ ਹੀ ਦਰਕਿਨਾਰ ਕੀਤੀ ਹੋਈ ਹੈ। ਜਿੱਥੇ ਉਨ੍ਹਾਂ ਹੋਟਲਾਂ ਅਤੇ ਰੈਸਟੋਰੈਂਟਾਂ ’ਚ ਅਗਨੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਨਹੀਂ ਕੀਤੇ ਹੋਏ ਉੱਥੇ ਫਾਇਰ ਬ੍ਰਿਗੇਡ ਵਿਭਾਗ ਤੋਂ ਅੱਗ ਸੁਰੱਖਿਆ ਪ੍ਰਤੀ ਇਤਰਾਜ਼ਹੀਣਤਾ ਸਰਟੀਫਿਕੇਟ ਨਾ ਲੈ ਕੇ ਸਰਕਾਰ ਨੂੰ ਲਾਇਸੰਸ ਫ਼ੀਸ ਵਜੋਂ ਲੱਖਾਂ ਦਾ ਚੂਨਾ ਲਗਾਇਆ ਜਾ ਰਿਹਾ ਹੈ। ਵਿਭਾਗੀ ਸੂਤਰਾਂ ਅਨੁਸਾਰ ਇੱਥੇ ਸਿਰਫ਼ 2 ਹੋਟਲਾਂ ਨੇ ਹੀ ਫਾਇਰ ਬ੍ਰਿਗੇਡ ਮਹਿਕਮੇ ਤੋਂ ਇਤਰਾਜ਼ਹੀਣਤਾ ਸਰਟੀਫਿਕੇਟ ਲਏ ਹੋਏ ਹਨ ਜਦਕਿ ਬਾਕੀ ਹੋਟਲਾਂ ਅਤੇ ਰੈਸਟੋਰੈਂਟਾਂ ਵਾਲੇ ਵਾਰ-ਵਾਰ ਨੋਟਿਸ ਜਾਰੀ ਕਰਨ ’ਤੇ ਵੀ ਨਾ ਤਾਂ ਅਗਨੀ ਬਚਾਊ ਪ੍ਰਬੰਧ ਕਰ ਰਹੇ ਹਨ ਅਤੇ ਨਾ ਹੀ ਇਤਰਾਜ਼ਹੀਣਤਾ ਸਰਟੀਫਿਕੇਟ ਪ੍ਰਾਪਤ ਕਰ ਰਹੇ ਹਨ। ਸੂਤਰ ਇਹ ਵੀ ਕਿ ਹੋਟਲ ਅਤੇ ਰੈਸਟੋਰੈਂਟਾਂ ਲਈ ਇਤਰਾਜ਼ਹੀਣਤਾ ਸਰਟੀਫਿਕੇਟ ਹਾਸਲ ਕਰਨ ਲਈ 3 ਸਾਲਾਂ ਲਈ ਘੱਟੋ-ਘੱਟ 15 ਹਜ਼ਾਰ ਫ਼ੀਸ ਹੈ ਅਤੇ ਖੇਤਰਫਲ ਦੇ ਹਿਸਾਬ ਨਾਲ ਇਹ ਫ਼ੀਸ 60 ਹਜ਼ਾਰ ਤੋਂ ਵੀ ਵੱਧ ਟੱਪ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੋਟਲਾਂ ਅਤੇ ਰੈਸਟੋਰੈਂਟਾਂ ’ਚ ਅੱਗ ਬੁਝਾਊ ਸਿਸਟਮ ’ਤੇ ਕਰੀਬ ਡੇਢ ਲੱਖ ਰੁਪਏ ਖ਼ਰਚ ਆਉਂਦਾ ਹੈ, ਜਿਸ ਤੋਂ ਬਚਣ ਲਈ ਹੋਟਲ ਤੇ ਰੈਸਟੋਰੈਂਟ ਮਾਲਕ ਵਿਭਾਗ ’ਤੇ ਬਾਹਰੀ ਦਬਾਅ ਵੀ ਬਣਾਉਂਦੇ ਹਨ। ਫਾਇਰ ਬ੍ਰਿਗੇਡ ਵਿਭਾਗ ਦੇ ਫਾਇਰ ਫਾਈਟਰ ਨੇ ਨਾਂਅ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਉਹ 5 ਮਹੀਨਿਆਂ ਤੋਂ ਤਨਖ਼ਾਹ ਲਈ ਵਿਲਕ ਰਹੇ ਹਨ ਜਦਕਿ ਉਹ ਸਰਕਾਰ ਦਾ ਮਾਲੀਆਂ ਵਧਾਉਣ ਲਈ ਵੱਖ-ਵੱਖ ਅਦਾਰਿਆਂ ਦੀ ਅਗਨੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨੋਟਿਸ ਦਿੰਦੇ ਹਨ ਤਾਂ ਅੱਗੋਂ ਉੱਚ ਅਧਿਕਾਰੀਆਂ ਦੇ ਫ਼ੋਨ ਨੋਟਿਸ ਨਾ ਕੱਟਣ ਲਈ ਖੜਕ ਜਾਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰ ਦੇ ਕਿਸੇ ਵੀ ਆਈਲੈਟਸ ਤੇ ਕੋਚਿੰਗ ਸੈਟਰਾਂ ਵਾਲਿਆਂ ਨੇ ਵੀ ਵਿਭਾਗ ਤੋਂ ਐਨ.ਓ.ਸੀ ਨਹੀਂ ਲਈ ਅਤੇ 3 ਸਾਲ ਦੀ ਫ਼ੀਸ 40 ਹਜ਼ਾਰ ਰੁਪਏ ਬਣਦੀ ਹੈ, ਕਾਰਨ ਵੀ ਸਰਕਾਰ ਨੂੰ ਮੋਟਾ ਚੂਨਾ ਲੱਗ ਰਿਹਾ ਹੈ। ਉੱਧਰ ਇਸ ਸੰਬੰਧੀ ਜਦੋਂ ਫਾਇਰ ਅਫ਼ਸਰ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦਾ ਪੰਜਾਬ ਸੇਫ਼ਟੀ ਮਿਊਜ਼ਰ ਫ਼ਾਰ ਪਰਵੈਨਸ਼ ਅਤੇ ਕੰਟਰੋਲ ਆਫ਼ ਆਰਡੀਨੈਂਸ 2012 ਤਹਿਤ ਨੈਸ਼ਨਲ ਬਿਲਡਿੰਗ ਕੋਡ ਆਫ਼ ਇੰਡੀਆ ਦੇ ਪਾਰਟ-4 ਅਨੁਸਾਰ ਅੱਗ ਬੁਝਾਊ ਯੰਤਰਾਂ ਦਾ ਪ੍ਰਬੰਧ ਕਰਨ ਤੇ ਐਨ.ਓ.ਸੀ ਲੈਣ ਲਈ ਵੱਖ-ਵੱਖ ਹੋਟਲਾਂ ਤੇ ਰੈਸਟੋਰੈਂਟ ਮਾਲਕਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਹੋਟਲ ਜਾਂ ਰੈਸਟੋਰੈਂਟ ਮਾਲਕ ਲਾਇਸੰਸ ਨਹੀਂ ਲੈਣਗੇ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਬੁਢਲਾਡਾ ਨੇ ਬੀ.ਡੀ.ਪੀ.ਓ ਦਫ਼ਤਰ ਵਿਖੇ 200 ਬੂਟੇ ਲਗਾਏ ਅਗਲੀ ਖ਼ਬਰ ਕੇਵਲ ਸ਼ਰਮਾ ਮਾਰਕਿਟ ਕਮੇਟੀ ਬਰੇਟਾ ਦੇ ਚੇਅਰਮੈਨ ਨਿਯੁਕਤ
Ad Position 24