24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਤਹਿਤ ਡੇਂਗੂ ਪ੍ਰਤੀ ਕੀਤਾ ਜਾਗਰੂਕ

ਮਾਨਸਾ, 14 ਅਗਸਤ (ਸ. ਰਿ.)

Ad Position 21
No active advertisement
ਅੰਬੇਡਕਰ ਨਗਰ ਮਾਨਸਾ ਵਿਖੇ ਡੇਂਗੂ ਸੰਬੰਧੀ ਜਾਗਰੂਕ ਕਰਨ ਮੌਕੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ। ਅਜੀਤ ਤਸਵੀਰ 08-08-2026
ਮਾਨਸਾ, 14 ਅਗਸਤ (ਸ.ਰਿ.)- ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਸਥਾਨਕ ਅੰਬੇਡਕਰ ਨਗਰ ਵਿਖੇ ਲਾਰਵਾ ਚੈਕਿੰਗ ਕਰ ਕੇ ਡੇਂਗੂ ਪ੍ਰਤੀ ਜਾਗਰੂਕ ਕੀਤਾ ਗਿਆ। ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਡੇਂਗੂ ਏਡੀਜ ਅਜਿਪਟੀ ਨਾਂਅ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਜੋ ਘਰਾਂ ਦੀਆਂ ਛੱਤਾਂ ’ਤੇ ਪਏ ਖ਼ਾਲੀ ਬਰਤਨ ਆਦਿ ’ਚ ਪਾਣੀ ਖੜਨ ਕਾਰਨ ਪੈਂਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਤੇਜ਼ ਬੁਖ਼ਾਰ, ਉਲਟੀਆਂ, ਅੱਖਾਂ ਦੇ ਪਿਛਲੇ ਹਿੱਸੇ ’ਚ ਦਰਦ, ਜੋੜਾਂ ਤੇ ਹੱਡੀਆਂ ’ਚ ਦਰਦ ਆਦਿ ਲੱਛਣ ਹੋਣ ’ਤੇ ਤੁਰੰਤ ਸਿਹਤ ਸੰਸਥਾ ’ਚ ਜਾ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ . ਰਮਨਦੀਪ ਕੌਰ, ਸੰਤੋਸ਼ ਭਾਰਤੀ, ਦਰਸ਼ਨ ਸਿੰਘ, ਤਿਰਲੋਕ ਸਿੰਘ, ਬਲਜੀਤ ਸਿੰਘ, ਯਾਦਵਿੰਦਰ ਸਿੰਘ, ਸੁਖਜੀਤ ਕੌਰ, ਅਮਨਪ੍ਰੀਤ ਕੌਰ, ਕ੍ਰਿਸ਼ਨ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭੀਖੀ ਮਾਰਕਿਟ ਕਮੇਟੀ ਦਾ ਮੁਕੰਮਲ ਗਠਨ ਤਾਂ ਕੀ ? ਚੇਅਰਮੈਨੀ ਵੀ ਖੁੱਸੀ ! ਅਗਲੀ ਖ਼ਬਰ ਜਟਾਣਾ ਖ਼ੁਰਦ ’ਚ ਸੱਪ ਦੇ ਡੱਸਣ ਨਾਲ ਔਰਤ ਦੀ ਮੌਤ
Ad Position 24