ਸਾਡੇ ਚਾਨਣ ਮੀਨਾਰੇ
ਸਿਡਾਨਾ ਗਰੁੱਪ ਖਿਆਲਾ ਖੁਰਦ : ਸਿੱਖਿਆ, ਸਿਹਤ ਤੇ ਸਮਾਜ ਸੇਵਾ ਦੀ ਪਹਿਚਾਣ
ਰਾਮ ਤੀਰਥ, 19 ਨਵੰਬਰ (ਧਰਵਿੰਦਰ ਸਿੰਘ ਔਲਖ)-ਅੱਜ ਦੇ ਆਧੁਨਿਕ ਯੁੱਗ ਵਿਚ ਸਿੱਖਿਆ ਅਤੇ ਸਿਹਤ ਮਨੁੱਖੀ ਜੀਵਨ ਦੀਆਂ ਦੋ ਅਹਿਮ ਲੋੜਾਂ ਹਨ। ਕਿਸੇ ਵੀ ਸਮਾਜ ਦੀ ਤਰੱਕੀ ਲਈ ਮਿਆਰੀ ਸਿੱਖਿਆ, ਉੱਚ ਪੱਧਰੀ ਸਿਹਤ ਸਹੂਲਤਾਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਸਮਰਪਣ ਬਹੁਤ ਜ਼ਰੂਰੀ ਹੈ।
ਸ
ਸਿਡਾਨਾ ਕੈਂਪਸ ਖਿਆਲਾ ਖੁਰਦ ਬਾਹਰੀ ਦ੍ਰਿਸ਼ ਅਤੇ ਇਨਸੈੱਟ ਸੰਸਥਾ ਦੇ ਮੁਖੀ ਡਾ. ਜੀਵਨ ਜੋਤੀ ਸਿਡਾਨਾ । ਤਸਵੀਰਾਂ ਰਾਹੀਂ : ਧਰਵਿੰਦਰ ਸਿੰਘ ਔਲਖ
20-11-2026
ਰਾਮ ਤੀਰਥ, 19 ਨਵੰਬਰ (ਧਰਵਿੰਦਰ ਸਿੰਘ ਔਲਖ)-ਅੱਜ ਦੇ ਆਧੁਨਿਕ ਯੁੱਗ ਵਿਚ ਸਿੱਖਿਆ ਅਤੇ ਸਿਹਤ ਮਨੁੱਖੀ ਜੀਵਨ ਦੀਆਂ ਦੋ ਅਹਿਮ ਲੋੜਾਂ ਹਨ। ਕਿਸੇ ਵੀ ਸਮਾਜ ਦੀ ਤਰੱਕੀ ਲਈ ਮਿਆਰੀ ਸਿੱਖਿਆ, ਉੱਚ ਪੱਧਰੀ ਸਿਹਤ ਸਹੂਲਤਾਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਸਮਰਪਣ ਬਹੁਤ ਜ਼ਰੂਰੀ ਹੈ। ਇਨ੍ਹਾਂ ਸਾਰੇ ਖੇਤਰਾਂ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਉਂਦਾ ਸਿਡਾਨਾ ਗਰੁੱਪ ਇਕ ਮਹੱਤਵਪੂਰਨ ਨਾਮ ਬਣ ਕੇ ਉੱਭਰਿਆ ਹੈ। ਸਿਡਾਨਾ ਕਾਲਜ ਆਫ਼ ਐਜੂਕੇਸ਼ਨ ਅਧਿਆਪਕ ਸਿੱਖਿਆ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਸਿਡਾਨਾ ਨਰਸਿੰਗ ਕਾਲਜ : ਸਿਡਾਨਾ ਨਰਸਿੰਗ ਕਾਲਜ ਸਿਹਤ ਸਿੱਖਿਆ ਦੇ ਖੇਤਰ ਵਿਚ ਨੌਜਵਾਨਾਂ ਨੂੰ ਰੁਜ਼ਗਾਰਮੁਖੀ ਅਤੇ ਕਿੱਤਾਮੁਖੀ ਸਿੱਖਿਆ ਪ੍ਰਦਾਨ ਕਰਨ ਲਈ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਕਾਲਜ ਵਿਚ ਬੀ.ਐੱਸ.ਸੀ. ਨਰਸਿੰਗ (ਚਾਰ ਸਾਲ) ਅਤੇ ਜੀ.ਐੱਨ.ਐੱਮ. (ਤਿੰਨ ਸਾਲ) ਵਰਗੇ ਪ੍ਰਮੁੱਖ ਕੋਰਸ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਹੋਮ ਬੇਸਡ ਕੇਅਰ ਹੈਲਪਰ, ਐਮਰਜੈਂਸੀ ਅਤੇ ਐਂਬੂਲੈਂਸ ਅਟੈਂਡੈਂਟ, ਓਪਰੇਸ਼ਨ ਥੀਏਟਰ ਅਟੈਂਡੈਂਟ ਅਤੇ ਹਸਪਤਾਲ ਐਂਡ ਹੋਮ ਬੇਸਡ ਕੇਅਰ ਅਟੈਂਡੈਂਟ ਵਰਗੇ ਸ਼ਾਰਟ ਟਰਮ ਕੋਰਸ ਵੀ ਉਪਲਬੱਧ ਹਨ । ਸਿਡਾਨਾ ਡਿਗਰੀ ਕਾਲਜ : ਉੱਚ ਸਿੱਖਿਆ ਦੇ ਖੇਤਰ ਵਿਚ ਵਿਦਿਆਰਥੀਆਂ ਲਈ ਗਿਆਨ ਅਤੇ ਤਰੱਕੀ ਦੇ ਨਵੇਂ ਰਾਹ ਖੋਲ੍ਹ ਰਿਹਾ ਹੈ। ਇੱਥੇ ਵਿਦਿਆਰਥੀਆਂ ਦੇ ਬੌਧਿਕ ਵਿਕਾਸ, ਹੁਨਰਾਂ ਅਤੇ ਸ਼ਖ਼ਸੀਅਤ ਦੇ ਨਿਰਮਾਣ ਨੂੰ ਮਹੱਤਵ ਦਿੱਤਾ ਜਾਂਦਾ ਹੈ, ਤਾਂ ਜੋ ਉਹ ਆਪਣੇ ਭਵਿੱਖ ਦੇ ਟੀਚਿਆਂ ਨੂੰ ਪ੍ਰਾਪਤ ਕਰ ਸਕਣ। ਸਿਡਾਨਾ ਇੰਟਰਨੈਸ਼ਨਲ ਸਕੂਲ : ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਉਦੇਸ਼ ਬਣਾਇਆ ਗਿਆ ਹੈ। ਇੱਥੇ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ, ਅਨੁਸ਼ਾਸਨ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਸਿਡਾਨਾ ਮਲਟੀਸਪੈਸ਼ਲਿਟੀ ਹਸਪਤਾਲ : ਸਿੱਖਿਆ ਦੇ ਨਾਲ-ਨਾਲ ਸਿਹਤ ਦੇ ਖੇਤਰ ਵਿਚ ਵੀ ਸਿਡਾਨਾ ਗਰੁੱਪ ਆਪਣਾ ਯੋਗਦਾਨ ਪਾ ਰਿਹਾ ਹੈ। ਸਿਡਾਨਾ ਮਲਟੀਸਪੈਸ਼ਲਿਟੀ ਹਸਪਤਾਲ ਰਾਹੀਂ ਲੋਕਾਂ ਨੂੰ ਵੱਖ-ਵੱਖ ਮੈਡੀਕਲ ਸੇਵਾਵਾਂ ਅਤੇ ਇਲਾਜ ਦੀਆਂ ਸਹੂਲਤਾਂ ਪ੍ਰਦਾਨ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਸਿਡਾਨਾ ਆਯੁਰਵੈਦਿਕ ਹਸਪਤਾਲ : ਇਸੇ ਤਰ੍ਹਾਂ ਸਿਡਾਨਾ ਆਯੁਰਵੈਦਿਕ ਹਸਪਤਾਲ ਰਾਹੀਂ ਆਯੁਰਵੈਦਿਕ ਚਿਕਿਤਸਾ ਅਤੇ ਕੁਦਰਤੀ ਇਲਾਜ ਪ੍ਰਣਾਲੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਆਯੁਰਵੇਦ ਦੇ ਸਿਧਾਂਤਾਂ ਅਨੁਸਾਰ ਸਿਹਤ ਸੰਭਾਲ, ਰੋਗਾਂ ਤੋਂ ਬਚਾਅ ਅਤੇ ਸਿਹਤਮੰਦ ਜੀਵਨਸ਼ੈਲੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਇਸ ਦਾ ਮਹੱਤਵਪੂਰਨ ਉਦੇਸ਼ ਹੈ। ਸਿਡਾਨਾ ਗਰੁੱਪ ਦੀ ਵਿਸ਼ੇਸ਼ਤਾ : ਇਹ ਹੈ ਕਿ ਇਹ ਸਿਰਫ਼ ਸਿੱਖਿਆ ਅਤੇ ਸਿਹਤ ਸੇਵਾਵਾਂ ਤੱਕ ਹੀ ਸੀਮਿਤ ਨਹੀਂ, ਸਗੋਂ ਸਮਾਜ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦਾ ਹੈ। ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਸਿਡਾਨਾ ਕਾਲਜ ਆਫ਼ ਐਜੂਕੇਸ਼ਨ, ਸਿਡਾਨਾ ਨਰਸਿੰਗ ਕਾਲਜ, ਸਿਡਾਨਾ ਡਿਗਰੀ ਕਾਲਜ, ਸਿਡਾਨਾ ਇੰਟਰਨੈਸ਼ਨਲ ਸਕੂਲ, ਸਿਡਾਨਾ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਸਿਡਾਨਾ ਆਯੁਰਵੈਦਿਕ ਹਸਪਤਾਲ ਇੱਕੋ ਮਕਸਦ ਨਾਲ ਸਮਾਜ ਦੀ ਸੇਵਾ ਵਿਚ ਆਪਣਾ ਯੋਗਦਾਨ ਪਾ ਰਹੇ ਹਨ ।