ਲੋਪੋਕੇ ਵਿਖੇ ‘ਆਪ’ ਦੇ ਵਿਸ਼ਾਲ ਰੋਡ ਮਾਰਚ ਦਾ ਜ਼ੋਰਦਾਰ ਸਵਾਗਤ
ਚੋਗਾਵਾਂ, 16 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਹਲਕਾ ਰਾਜਾਸਾਂਸੀ ਵਿਚ ਆਮ ਆਦਮੀ ਪਾਰਟੀ ਦੀ ਲੋਕ ਸੰਪਰਕ ਮੁਹਿੰਮ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ, ਜਦੋਂ ਹਲਕਾ ਉਮੀਦਵਾਰ ਸੋਨੀਆ ਮਾਨ ਦੀ ਅਗਵਾਈ ਹੇਠ ਕੱਢੇ ਜਾ ਰਹੇ ਵਿਸ਼ਾਲ ਰੋਡ ਮਾਰਚ ਦਾ ਪਿੰਡ ਲੋਪੋਕੇ ਪੁੱਜਣ ’ਤੇ ਆਲਮ ਸਿੰਘ ਲੋਪੋਕੇ ਅਤੇ ਪਿੰਡ ਵਾਸੀਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਰਾਜਾਸਾਂਸੀ ਤੋਂ ਆਰੰਭ ਹੋਇਆ ਇਹ ਕਾਫ਼ਲਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚੋਂ ਗੁਜ਼ਰਦਾ ਹੋਇਆ ਜਿਵੇਂ ਹੀ ਲੋਪੋਕੇ ਪਹੁੰਚਿਆ, ਤਾਂ ਆਲਮ ਸਿੰਘ ਨੇ ਆਪਣੀ ਟੀਮ ਅਤੇ ਇਲਾਕਾ ਨਿਵਾਸੀਆਂ ਨਾਲ ਮਿਲ ਕੇ ਉਮੀਦਵਾਰ ਸੋਨੀਆ ਮਾਨ ਦੇ ਗਲ ਵਿਚ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ।
ਚੋਗਾਵਾਂ, 16 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਹਲਕਾ ਰਾਜਾਸਾਂਸੀ ਵਿਚ ਆਮ ਆਦਮੀ ਪਾਰਟੀ ਦੀ ਲੋਕ ਸੰਪਰਕ ਮੁਹਿੰਮ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ, ਜਦੋਂ ਹਲਕਾ ਉਮੀਦਵਾਰ ਸੋਨੀਆ ਮਾਨ ਦੀ ਅਗਵਾਈ ਹੇਠ ਕੱਢੇ ਜਾ ਰਹੇ ਵਿਸ਼ਾਲ ਰੋਡ ਮਾਰਚ ਦਾ ਪਿੰਡ ਲੋਪੋਕੇ ਪੁੱਜਣ ’ਤੇ ਆਲਮ ਸਿੰਘ ਲੋਪੋਕੇ ਅਤੇ ਪਿੰਡ ਵਾਸੀਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਰਾਜਾਸਾਂਸੀ ਤੋਂ ਆਰੰਭ ਹੋਇਆ ਇਹ ਕਾਫ਼ਲਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚੋਂ ਗੁਜ਼ਰਦਾ ਹੋਇਆ ਜਿਵੇਂ ਹੀ ਲੋਪੋਕੇ ਪਹੁੰਚਿਆ, ਤਾਂ ਆਲਮ ਸਿੰਘ ਨੇ ਆਪਣੀ ਟੀਮ ਅਤੇ ਇਲਾਕਾ ਨਿਵਾਸੀਆਂ ਨਾਲ ਮਿਲ ਕੇ ਉਮੀਦਵਾਰ ਸੋਨੀਆ ਮਾਨ ਦੇ ਗਲ ਵਿਚ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਚੇਅਰਮੈਨ ਰੇਸ਼ਮ ਵੜੈਚ, ਵਿਰਾਸਤ ਤੇ ਸੇਵਾ ਸੰਗਠਨ ਇੰਚਾਰਜ ਅੰਮ੍ਰਿਤ ਪਾਲ ਸਿੰਘ ਸ਼ਹੂਰਾ, ਪੀ.ਏ. ਅਮਿਤੋਜ ਸਿੰਘ, ਦਲਵਿੰਦਰ ਸਿੰਘ ਲੋਪੋਕੇ, ਸਤਨਾਮ ਸਿੰਘ ਸੱਤਾ, ਅਮਰਦੀਪ ਸਿੰਘ, ਅਰਸ਼ਦੀਪ ਸਿੰਘ, ਹਰਪ੍ਰੀਤ ਸਿੰਘ, ਬਿੱਕਾ, ਬਲਾਕ ਪ੍ਰਧਾਨ ਜਰਮਨ ਕਾਵੇ, ਰਾਣਾ ਲੋਪੋਕੇ, ਕੋਮਲ ਡੇਅਰੀ ਵਾਲਾ, ਕੱਬਾ ਡੇਅਰੀ ਵਾਲਾ, ਜੱਗਾ ਆਈਸਕ੍ਰੀਮ ਵਾਲਾ ਅਤੇ ਸ਼ੱਬਾ ਕਰਨੌਲੀਆਂ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ ।