ਚਮਕੌਰ ਸਾਹਿਬ ਵਿਖੇ ਮਨਾਏ ਜਾ ਰਹੇ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ ਲਈ ਅੰਮ੍ਰਿਤਸਰ ਤੋਂ ਜਾਵੇਗਾ ਬੱਸਾਂ ਦਾ ਕਾਫ਼ਲਾ- ਜਥੇਦਾਰ ਬਾਬਾ ਕੁਲਵਿੰਦਰ ਸਿੰਘ
ਅੰਮ੍ਰਿਤਸਰ, 13 ਨੰਵਬਰ (ਜਸਵੰਤ ਸਿੰਘ ਜੱਸ)-ਨਿਹੰਗ ਸਿੰਘ ਖਾਲਸਾ ਦਲ ਵਲੋਂ ਚਮਕੌਰ ਦੀ ਗੜੀ ਦੇ ਅਖ਼ੀਰਲੇ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ 322 ਵੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਚਮਕੌਰ ਸਾਹਿਬ ਵਿਖੇ 22 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਜਿਸ ’ਚ ਅੰਮ੍ਰਿਤਸਰ ਤੋਂ ਵੱਡੀ ਤਾਦਾਦ ’ਚ ਸਿੱਖ ਸੰਗਤਾਂ ਬੱਸਾਂ ਦੇ ਵੱਡੇ ਕਾਫਲੇ ਨਾਲ ਸ਼ਾਮਿਲ ਹੋਣਗੀਆਂ। ਇਹ ਪ੍ਰਗਟਾਵਾ ਅੱਜ ਇਥੇ ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ ਦੇ ਆਗੂ ਕੈਪਟਨ ਚਨਣ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਪੁੱਜੇ ਨਿਹੰਗ ਸਿੰਘ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ 96 ਕਰੋੜੀ ਚਮਕੌਰ ਸਾਹਿਬ ਨੇ ਕੀਤਾ।
ਅੰਮ੍ਰਿਤਸਰ, 13 ਨੰਵਬਰ (ਜਸਵੰਤ ਸਿੰਘ ਜੱਸ)-ਨਿਹੰਗ ਸਿੰਘ ਖਾਲਸਾ ਦਲ ਵਲੋਂ ਚਮਕੌਰ ਦੀ ਗੜੀ ਦੇ ਅਖ਼ੀਰਲੇ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ 322 ਵੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਚਮਕੌਰ ਸਾਹਿਬ ਵਿਖੇ 22 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਜਿਸ ’ਚ ਅੰਮ੍ਰਿਤਸਰ ਤੋਂ ਵੱਡੀ ਤਾਦਾਦ ’ਚ ਸਿੱਖ ਸੰਗਤਾਂ ਬੱਸਾਂ ਦੇ ਵੱਡੇ ਕਾਫਲੇ ਨਾਲ ਸ਼ਾਮਿਲ ਹੋਣਗੀਆਂ। ਇਹ ਪ੍ਰਗਟਾਵਾ ਅੱਜ ਇਥੇ ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ ਦੇ ਆਗੂ ਕੈਪਟਨ ਚਨਣ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਪੁੱਜੇ ਨਿਹੰਗ ਸਿੰਘ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ 96 ਕਰੋੜੀ ਚਮਕੌਰ ਸਾਹਿਬ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਹ ਸਮਾਗਮ 22 ਨੰਵਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋ ਦੁਪਹਿਰ 3 ਵਜੇ ਦਾਣਾ ਮੰਡੀ ਚਮਕੌਰ ਸਾਹਿਬ ਰੂਪ ਨਗਰ ਵਿਖੇ ਬੜੀ ਚੜਦੀ ਕਲਾਂ ਵਿਚ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਚਮਕੌਰ ਗੜੀ ਦੇ ਆਖਰੀ ਸ਼ਹੀਦ ਤੇ ਪੰਥ ਦੇ ਮਹਾਨ ਜਰਨੈਲ ਬੁਲਾਰੇ ਬਾਬਾ ਜੀਵਨ ਸਿੰਘ ਜੀ ਦੇ ਬਾਰੇ ਅਤੇ ਉਨ੍ਹਾਂ ਦੇ ਸਿਰਜੇ ਇਤਿਹਾਸ ਸਿੱਖ ਕੌਮ ਲਈ ਕੁਰਬਾਨੀ ਬਾਰੇ ਆਪਣੇ ਵਿਚਾਰ ਸੰਗਤਾ ਨਾਲ ਸਾਂਝੇ ਕਰਨਗੇ। ਇਸ ਮੌਕੇ ਚਰਨ ਸਿੰਘ ਤੇ ਹੋਰ ਆਗੂ ਹਾਜ਼ਰ ਸਨ। ਕੈਪਟਨ ਚਨੰਣ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਰਸਦਾਂ ਦਾ ਟੱਰਕ ਵੀ ਸਮਾਗਮ ਵਾਲੀ ਥਾਂ ’ਤੇ ਭੇਜਿਆ ਜਾ ਰਿਹਾ ਹੈ।