ਪਿੰਡ ਤਰਸਿੱਕਾ ਵਿਚਲੀ ਅੰਮ੍ਰਿਤਸਰ ਸਹਿਕਾਰੀ ਬੈਂਕ ਦਾ ਕੰਮਕਾਜ ਪਿਛਲੇ ਇਕ ਹਫਤੇ ਤੋਂ ਬੰਦ
ਤਰਸਿੱਕਾ, 12 ਨਵੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਜਿਥੇ ਅੱਜ ਦੀ ਤੇਜ ਬੈਂਕ ਪ੍ਰਣਾਲੀ ਦੇ ਚਲਦਿਆਂ ਪਿੰਡਾਂ ਕਸਬਿਆਂ ਵਿਚ ਅਤਿ ਅਧੂਨਿਕ ਸਹੂਲਤਾਂ ਨਾਲ ਲੈਸ ਬੈਂਕਾਂ ਖੁਲ ਰਹੀਆਂ ਹਨ, ਉਥੇ ਸਥਾਨਿਕ ਕਸਬਾ ਤਰਸਿੱਕਾ ਵਿਚਲੀ ਇਕ ਅਜਿਹੀ ਬੈਂਕ ‘ਦੀ ਅੰਮ੍ਰਿਤਸਰ ਸਹਿਕਾਰੀ ਬੈਂਕ’ ਵੀ ਮੌਜੂਦ ਹੈ ਜਿਸ ਦਾ ਕੰਮ ਕਾਜ ਪਿਛਲੇ ਇਕ ਹਫ਼ਤੇ ਤੋਂ ਬੰਦ ਹੋਣ ਕਰਕੇ ਬੈਂਕ ਦੇ ਖਾਤਾ ਧਾਰਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਜਦੋਂ ਦੁਪਿਹਰ 12 ਵਜੇ ਦੇ ਕਰੀਬ ਇਸ ਬੈਂਕ ਦੇ ਬਾਹਰ ਜਾ ਕੇ ਵੇਖਿਆ ਤਾਂ ਬੈਂਕ ਨੂੰ ਤਾਲਾ ਵੱਜਾ ਹੋਇਆ ਸੀ ਅਤੇ ਕਈ ਖਾਤਾ ਧਾਰਕ ਉਥੇ ਮੌਜੂਦ ਸਨ, ਜਿਨ੍ਹਾਂ ਵਿਚੋਂ ਇਕ ਖਾਤਾ ਧਾਰਕ ਸੁਖਦੇਵ ਸਿੰਘ ਵਲੋਂ ਦੱਸਿਆ ਕਿ ਬੈਂਕ ਦੇ ਮੈਨਜਰ ਦੀ ਬਦਲੀ ਹੋਣ ਕਰਕੇ ਇਸ ਬੈਂਕ ਵਿਚ ਕੋਈ ਕੰਮ ਕਾਰ ਨਹੀਂ ਚਲ ਰਿਹਾ ਅਤੇ ਇੱਕਾ ਦੁੱਕਾ ਸਟਾਫ਼ ਮੈਂਬਰ ਬੈਂਕ ਵਿਚ ਆਉਂਦੇ ਹਨ ਪਰ ਉਹ ਵੀ ਇਕ ਦੋ ਘੰਟੇ ਬਾਅਦ ਬੈਂਕ ਨੂੰ ਤਾਲਾ ਮਾਰ ਕੇ ਚਲੇ ਜਾਂਦੇ ਹਨ।
ਤਰਸਿੱਕਾ, 12 ਨਵੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਜਿਥੇ ਅੱਜ ਦੀ ਤੇਜ ਬੈਂਕ ਪ੍ਰਣਾਲੀ ਦੇ ਚਲਦਿਆਂ ਪਿੰਡਾਂ ਕਸਬਿਆਂ ਵਿਚ ਅਤਿ ਅਧੂਨਿਕ ਸਹੂਲਤਾਂ ਨਾਲ ਲੈਸ ਬੈਂਕਾਂ ਖੁਲ ਰਹੀਆਂ ਹਨ, ਉਥੇ ਸਥਾਨਿਕ ਕਸਬਾ ਤਰਸਿੱਕਾ ਵਿਚਲੀ ਇਕ ਅਜਿਹੀ ਬੈਂਕ ‘ਦੀ ਅੰਮ੍ਰਿਤਸਰ ਸਹਿਕਾਰੀ ਬੈਂਕ’ ਵੀ ਮੌਜੂਦ ਹੈ ਜਿਸ ਦਾ ਕੰਮ ਕਾਜ ਪਿਛਲੇ ਇਕ ਹਫ਼ਤੇ ਤੋਂ ਬੰਦ ਹੋਣ ਕਰਕੇ ਬੈਂਕ ਦੇ ਖਾਤਾ ਧਾਰਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਜਦੋਂ ਦੁਪਿਹਰ 12 ਵਜੇ ਦੇ ਕਰੀਬ ਇਸ ਬੈਂਕ ਦੇ ਬਾਹਰ ਜਾ ਕੇ ਵੇਖਿਆ ਤਾਂ ਬੈਂਕ ਨੂੰ ਤਾਲਾ ਵੱਜਾ ਹੋਇਆ ਸੀ ਅਤੇ ਕਈ ਖਾਤਾ ਧਾਰਕ ਉਥੇ ਮੌਜੂਦ ਸਨ, ਜਿਨ੍ਹਾਂ ਵਿਚੋਂ ਇਕ ਖਾਤਾ ਧਾਰਕ ਸੁਖਦੇਵ ਸਿੰਘ ਵਲੋਂ ਦੱਸਿਆ ਕਿ ਬੈਂਕ ਦੇ ਮੈਨਜਰ ਦੀ ਬਦਲੀ ਹੋਣ ਕਰਕੇ ਇਸ ਬੈਂਕ ਵਿਚ ਕੋਈ ਕੰਮ ਕਾਰ ਨਹੀਂ ਚਲ ਰਿਹਾ ਅਤੇ ਇੱਕਾ ਦੁੱਕਾ ਸਟਾਫ਼ ਮੈਂਬਰ ਬੈਂਕ ਵਿਚ ਆਉਂਦੇ ਹਨ ਪਰ ਉਹ ਵੀ ਇਕ ਦੋ ਘੰਟੇ ਬਾਅਦ ਬੈਂਕ ਨੂੰ ਤਾਲਾ ਮਾਰ ਕੇ ਚਲੇ ਜਾਂਦੇ ਹਨ। ਇਸੇ ਤਰ੍ਹਾਂ ਇਕ ਖਾਤਾ ਧਾਰਕ ਅਮਰਜੀਤ ਸਿੰਘ ਵਾਸੀ ਤਰਸਿੱਕਾ ਵਲੋਂ ਦੱਸਿਆ ਕਿ ਉਨ੍ਹਾਂ ਘਰ ਵਿਆਹ ਰੱਖਿਆ ਹੋਇਆ ਹੈ ਜਿਸ ਕਰਕੇ ਉਹ ਪਿਛਲੇ ਸ਼ਨੀਵਾਰ ਤੋਂ ਬੈਂਕ ਦੇ ਗੇੜੇ ਮਾਰ ਰਿਹਾ ਹੈ ਪਰ ਬੈਂਕ ਵਿਚ ਪੈਸੇ ਦੇ ਲੈਣ ਦੇਣ ਦਾ ਕੰਮ ਬੰਦ ਹੋਣ ਕਰਕੇ ਉਹ ਬਹੁਤ ਪ੍ਰੇਸ਼ਾਨ ਹਨ। ਇਸ ਬਾਰੇ ਜਦੋਂ ਅੰਮ੍ਰਿਤਸਰ ਵਿਚਲੇ ਮੁੱਖ ਦਫ਼ਤਰ ਵਿਚ ਉਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੈਂਕ ਵਿਚ ਮੈਨਜਰ ਦੀ ਬਦਲੀ ਹੋਣ ਤੋਂ ਬਾਅਦ ਦੋ ਤਿੰਨ ਅਧਿਕਾਰੀਆਂ ਦੇ ਆਡਰ ਕੀਤੇ ਗਏ ਪਰ ਉਨ੍ਹਾਂ ਵਲੋਂ ਇਸ ਬੈਂਕ ਵਿਚ ਚਾਰਜ ਨਾ ਲੈਣ ਕਰਕੇ ਇਹ ਪ੍ਰੇਸ਼ਾਨੀ ਹੋਈ ਸੀ ਪਰ ਅੱਜ ਉਨ੍ਹਾਂ ਵਲੋਂ ਨਵੇਂ ਮੈਨਜਰ ਦੇ ਆਡਰ ਕੀਤੇ ਜਾ ਚੁੱਕੇ ਹਨ ਅਤੇ ਭਲਕੇ ਤੋਂ ਬੈਂਕ ਦਾ ਕੰਮਕਾਰ ਸ਼ੁਰੂ ਹੋ ਜਾਵੇਗਾ।