03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ 37ਵਾਂ ਸਾਲਾਨਾ ਸਨਮਾਨ ਸਮਾਰੋਹ ਤੇ ਕਵੀ ਦਰਬਾਰ

ਰਾਮ ਤੀਰਥ, 2 ਨਵੰਬਰ (ਔਲਖ)-ਸਾਹਿਤਕ ਖੇਤਰ ਵਿਚ ਆਪਣੀਆਂ ਨਿਰੰਤਰ ਸਰਗਰਮੀਆਂ ਅਤੇ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ.) ਅੰਮ੍ਰਿਤਸਰ ਵਲੋਂ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਸਹਿਯੋਗ ਨਾਲ ਸੇਂਟ ਸੋਲਜਰ ਇਲੀਟ ਕੈਂਬਰਿਜ ਸਕੂਲ, ਰਾਮ ਤੀਰਥ ਰੋਡ ਵਿਖੇ 37ਵਾਂ ਸਾਲਾਨਾ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 03-11-2026
ਰਾਮ ਤੀਰਥ, 2 ਨਵੰਬਰ (ਔਲਖ)-ਸਾਹਿਤਕ ਖੇਤਰ ਵਿਚ ਆਪਣੀਆਂ ਨਿਰੰਤਰ ਸਰਗਰਮੀਆਂ ਅਤੇ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ.) ਅੰਮ੍ਰਿਤਸਰ ਵਲੋਂ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਸਹਿਯੋਗ ਨਾਲ ਸੇਂਟ ਸੋਲਜਰ ਇਲੀਟ ਕੈਂਬਰਿਜ ਸਕੂਲ, ਰਾਮ ਤੀਰਥ ਰੋਡ ਵਿਖੇ 37ਵਾਂ ਸਾਲਾਨਾ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ ਨੇ ਮੁੱਖ ਮਹਿਮਾਨ ਅਤੇ ਪ੍ਰਮੁੱਖ ਸ਼ਾਇਰ ਹਰਮੀਤ ਵਿਦਿਆਰਥੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਡਾ. ਕਰਨੈਲ ਸ਼ੇਰਗਿੱਲ ਯੂ.ਕੇ., ਰਮੇਸ਼ ਯਾਦਵ, ਸੁੱਚਾ ਸਿੰਘ ਰੰਧਾਵਾ, ਸਕੂਲ ਦੇ ਐੱਮ.ਡੀ. ਡਾ. ਮੰਗਲ ਸਿੰਘ ਕਿਸ਼ਨਪੁਰੀ, ਹਰਭਜਨ ਸਿੰਘ ਭਗਰਥ, ਮਾ: ਅਵਤਾਰ ਸਿੰਘ ਗੋਇੰਦਵਾਲੀਆ, ਮਝੈਲਾਂ ਦੀ ਸੱਥ ਦੇ ਪ੍ਰਧਾਨ ਡਾ. ਗਗਨਦੀਪ ਸਿੰਘ ਖਾਲਸਾ, ਹਰਦਰਸ਼ਨ ਸਿੰਘ ਕਮਲ ਅਤੇ ਸੁਖਬੀਰ ਸਿੰਘ ਭੁੱਲਰ ਨੇ ਸਾਂਝੇ ਤੌਰ ’ਤੇ ਕੀਤੀ। ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਉਂਦਿਆਂ ਸਮੁੱਚੇ ਸਮਾਗਮ ਨੂੰ ਲੜੀਬੱਧ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਤੋਰਿਆ। ਸਮਾਗਮ ਦੇ ਆਰੰਭ ਵਿਚ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਆਏ ਹੋਏ ਸਾਹਿਤਕਾਰਾਂ, ਕਲਮਕਾਰਾਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਸਭਾ ਦੇ ਜਨਰਲ ਸਕੱਤਰ ਗੁਰਬਾਜ ਸਿੰਘ ਛੀਨਾ ਨੇ ਸਭਾ ਦੀਆਂ ਸਾਹਿਤਕ ਸਰਗਰਮੀਆਂ, ਪ੍ਰਾਪਤੀਆਂ ਅਤੇ ਮਾਂ-ਬੋਲੀ ਦੀ ਸੇਵਾ ਲਈ ਕੀਤੇ ਜਾ ਰਹੇ ਯਤਨਾਂ ਦੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ‘ਅੱਖਰ’ ਮੈਗਜ਼ੀਨ ਦੇ ਸਰਪ੍ਰਸਤ ਡਾ. ਵਿਕਰਮਜੀਤ ਦੀ ਕਾਵਿ-ਪੁਸਤਕ ‘ਸੁਪਨਾ ਸ਼ੀਸ਼ਾ ਲਹਿਰ’ ਦਾ ਦੂਜਾ ਐਡੀਸ਼ਨ ਲੋਕ ਅਰਪਣ ਕੀਤਾ ਗਿਆ। ਸਨਮਾਨ ਸਮਾਰੋਹ ਦੌਰਾਨ ਪ੍ਰਸਿੱਧ ਸ਼ਾਇਰ ਮਾਹੀ ਮਰ ਜਾਣਾ ਨੂੰ ‘ਸਤਨਾਮ ਸਿੱਧੂ ਫ਼ਰੀਦਕੋਟੀ ਪੁਰਸਕਾਰ’, ਸਾਹਿਤਕ ਮੈਗਜ਼ੀਨ ‘ਅਨੁਤਾਸ਼’ ਦੇ ਸੰਪਾਦਕ ਕਮਲ ਗਿੱਲ ਨੂੰ ‘ ਕਾਮਰੇਡ ਸੋਹਣ ਸਿੰਘ ਜੋਸ਼ ਪੁਰਸਕਾਰ’, ਰੋਜ਼ੀ ਸਿੰਘ ਨੂੰ ‘ਕਥਾਕਾਰ ਦਰਸ਼ਨ ਸਿੰਘ ਧੰਜਲ ਪੁਰਸਕਾਰ’, ਅਦਾਕਾਰ ਦਲਜੀਤ ਸੋਨਾ ਨੂੰ ‘ਹਰਭਜਨ ਸਿੰਘ ਜੱਬਲ ਪੁਰਸਕਾਰ’ ਅਤੇ ਸਤਨਾਮ ਸਿੰਘ ਜੱਸੜ ਨੂੰ ‘ਕਵੀ ਹਰੀ ਸਿੰਘ ਗਰੀਬ ਪੁਰਸਕਾਰ’ ਪ੍ਰਦਾਨ ਕੀਤੇ ਗਏ। ਸਨਮਾਨਿਤ ਸ਼ਖ਼ਸੀਅਤਾਂ ਦੇ ਮਾਣ-ਪੱਤਰ ਡਾ. ਅਮਰਜੀਤ ਸਿੰਘ ਗਿੱਲ, ਗੁਰਜਿੰਦਰ ਸਿੰਘ ਬਗਿਆੜੀ, ਸਰਤਾਜ ਸਿੰਘ ਸੰਧੂ ਰਣੀਕੇ, ਇਕਵਾਕ ਸਿੰਘ ਪੱਟੀ ਅਤੇ ਗੁਰਬਾਜ ਛੀਨਾ ਵਲੋਂ ਪੜ੍ਹੇ ਗਏ। ਕਵੀ ਦਰਬਾਰ ਵਿਚ ਨਿਸ਼ਾਨ ਸਿੰਘ ਛੀਨਾ, ਸਹਿਜ ਕੌਰ ਸੰਧੂ, ਸੁਰਿੰਦਰ ਸਿੰਘ ਚੋਹਕਾ, ਨਾਨਕ ਚੰਦ ਵਸ਼ਿਸ਼ਟ, ਰਮੇਸ਼ ਕੁਮਾਰ ਜਾਨੂੰ, ਐੱਸ. ਪੁਰਸ਼ੋਤਮ, ਰਾਜ ਕੁਮਾਰ ਰਾਜ, ਗੁਰਪ੍ਰੀਤ ਕੌਰ ਪ੍ਰੀਤ ਬਠਿੰਡਾ, ਡਾ. ਕੇਵਲ ਸਿੰਘ ਰੰਧਾਵਾ, ਮਨਿੰਦਰ ਸਿੰਘ ਨੁਸ਼ਹਿਰਾ, ਗਾਇਕ ਸੁਰਿੰਦਰ ਸਾਗਰ, ਮਾਸਟਰ ਨਿਸ਼ਾਨ ਸਿੰਘ, ਡਾ. ਦਿਲਜੀਤ ਸਿੰਘ ਨੰਦਪੁਰ, ਸੋਨੂੰ ਸੁਲਤਾਨ, ਮਾਸਟਰ ਜਸਪਾਲ ਸਿੰਘ, ਦਵਿੰਦਰ ਸਿੰਘ ਘਰਿਆਲਾ, ਮਾਹੀ ਸ਼ਾਇਰ ਘਰਿਆਲਾ, ਮੁੰਦਰਾਂ ਵਾਲਾ ਮੁੰਡਾ, ਕੁਲਵੰਤ ਸਿੰਘ ਕੰਤ, ਇੰਦਰਜੀਤ ਕੌਰ ਲੋਟੇ, ਆਕਾਸ਼ਦੀਪ ਸਿੰਘ ਮਝੈਲਾਂ ਦੀ ਸੱਥ, ਗੁਰਵੇਲ ਕੋਹਾਲਵੀ, ਰਾਜਪਾਲ ਸ਼ਰਮਾ, ਨਿਰੰਜਨ ਸਿੰਘ ਗਿੱਲ, ਮਾਹੀ ਘਰਿਆਲਾ, ਗੋਲਡੀ ਗੁਸਤਾਖ਼ ਮਝੈਲ, ਜੋਤੀ ਬਜਾਜ ਨੂਰ ਲੁਧਿਆਣਾ, ਮੰਨਤ ਲਵਲੀ, ਜਤਿੰਦਰ ਸਿੰਘ ਔਲਖ, ਮੱਖਣ ਭੈਣੀ ਵਾਲਾ, ਡਾ. ਗਗਨਦੀਪ ਸਿੰਘ ਖਾਲਸਾ ਅਤੇ ਮਨਦੀਪ ਸਿੰਘ ਬੋਪਾਰਾਏ ਸਮੇਤ ਹੋਰਨਾਂ ਕਵੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬਲਦੇਵ ਸਿੰਘ ਕੰਬੋ ਅਤੇ ਪਲਵਿੰਦਰ ਸਿੰਘ ਪਾਂਧੀ ਨੇ ਕਵੀਸ਼ਰੀ ਦੀ ਪੇਸ਼ਕਾਰੀ ਕਰਕੇ ਪੰਜਾਬੀ ਲੋਕ-ਕਾਵਿ ਦੀ ਅਮੀਰ ਪਰੰਪਰਾ ਦੀ ਯਾਦ ਤਾਜ਼ਾ ਕਰਵਾਈ। ਮੁੱਖ ਮਹਿਮਾਨ ਪ੍ਰੋ. ਸੁਰਜੀਤ ਜੱਜ, ਵਿਸ਼ੇਸ਼ ਮਹਿਮਾਨ ਹਰਮੀਤ ਵਿਦਿਆਰਥੀ, ਪ੍ਰਿੰਸੀਪਲ ਡਾ. ਇੰਦਰਜੀਤ ਗਿੱਲ, ਡਾ. ਹੀਰਾ ਸਿੰਘ ਅਤੇ ਪ੍ਰਤਾਪ ਸਿੰਘ ਯੂ.ਐੱਸ.ਏ. ਨੇ ਸਾਹਿਤ ਦੀ ਸਮਾਜਿਕ ਭੂਮਿਕਾ, ਪੰਜਾਬੀ ਭਾਸ਼ਾ ਦੀ ਅਹਿਮੀਅਤ ਅਤੇ ਸਾਹਿਤਕਾਰਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਵਿਚ ਡਾ. ਰੁਪਿੰਦਰ ਸਿੰਘ, ਡਾ. ਅਮਨਦੀਪ ਕੌਰ, ਪ੍ਰਗਟ ਸਿੰਘ ਔਲਖ, ਪੱਤਰਕਾਰ ਗੁਰਮੀਤ ਸਿੰਘ ਸੂਰੀ, ਮਨਜਿੰਦਰਪ੍ਰੀਤ ਸਿੰਘ ਗੋਲਡੀ ਫੁੱਲ, ਸਤਿੰਦਰਪਾਲ ਸਿੰਘ ਲੱਕੀ ਛੀਨਾ, ਗੁਰਦੇਵ ਸਿੰਘ ਮਹਿਲਾਂਵਾਲਾ ਅਤੇ ਪ੍ਰਵੀਨ ਪੁਰੀ ਸਮੇਤ ਹੋਰ ਸਾਹਿਤ ਪ੍ਰੇਮੀਆਂ ਅਤੇ ਪਤਵੰਤਿਆਂ ਨੇ ਸ਼ਿਰਕਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਹਲਕਾ ਜੰਡਿਆਲਾ ’ਚ ਸ਼੍ਰੋਮਣੀ ਅਕਾਲੀ ਦਲ (ਬ ) ਨੂੰ ਮਿਲਿਆ ਭਾਰੀ ਬਲ, ਪਿੰਡ ਮੱਖਣਵਿੰਡੀ ਤੋਂ ਦਰਜਨਾਂ ਪਰਿਵਾਰ ਹੋਏ ਪਾਰਟੀ... ਅਗਲੀ ਖ਼ਬਰ ਰਾਹੁਲ ਗਾਂਧੀ ਪੰਜਾਬ ਆਉਣ ਜਾਂ ਨਾ ਆਉਣ, ਕਾਂਗਰਸ ਨੂੰ ਪੰਜਾਬ ’ਚ ਕੁਝ ਨਹੀਂ ਮਿਲਣਾ-ਕੁਲਦੀਪ ਸਿੰਘ ਧਾਲੀਵਾਲ
Ad Position 24