17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਯੂਨੀਵਰਸਿਟੀ ਨਾਨ-ਟੀਚਿੰਗ ਐਸੋਸੀਏਸ਼ਨ ਚੋਣਾਂ ’ਚ ਨਾਗਰਾ ਗਰੁੱਪ ਦੀ ਇਤਿਹਾਸਕ ਜਿੱਤ ਚੋਣ ਨਿਸ਼ਾਨ ‘ਉੱਡਦਾ ਬਾਜ਼’ ਨੇ ’ਗੁਲਾਬ ਦੇ ਫੁੱਲ’ ਨੂੰ ਦਿੱਤੀ ਮਾਤ ਹਰਦੀਪ ਸਿੰਘ ਨਾਗਰਾ ਪ੍ਰਧਾਨ ਤੇ ਰਜਿੰਦਰ ਸਿੰਘ ਬਣੇ ਸਕੱਤਰ

ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ’ਚ ਯੂਨੀਵਰਸਿਟੀ ਕਰਮਚਾਰੀ ਡੈਮੋਕ੍ਰੇਟਿਕ ਫਰੰਟ ਇੰਪਲਾਈਜ਼ ਫਰੰਟ ਚੋਣ ਨਿਸ਼ਾਨ ‘ਉੱਡਦਾ ਬਾਜ਼’ ਨੇ ਵਿਰੋਧੀ ਧਿਰ ਡੈਮੋਕ੍ਰੇਟਿਕ ਇੰਪਲਾਈਜ਼ ਫਰੰਟ ਨੂੰ ਮਾਤ ਦਿੰਦੇ ਹੋਏ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ। ਚੋਣਾਂ ਵਿਚ ‘ਉੱਡਦਾ ਬਾਜ਼’ ਵਲੋਂ ਪ੍ਰਧਾਨਗੀ ਦੇ ਉਮੀਦਵਾਰ ਹਰਦੀਪ ਸਿੰਘ ਨਾਗਰਾ ਨੇ 490 ਵੋਟਾਂ ਹਾਸਿਲ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ, ਜਦਕਿ ਉਨ੍ਹਾਂ ਦੇ ਵਿਰੋਧੀ ਰਜਨੀਸ਼ ਭਾਰਦਵਾਜ ਨੂੰ 293 ਵੋਟਾਂ ਪ੍ਰਾਪਤ ਹੋਈਆਂ।

Ad Position 21
No active advertisement
ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ’ਚ ਜਿੱਤ ਹਾਸਿਲ ਕਰਨ ’ਤੇ ਕਰਮਚਾਰੀਆਂ ਦਾ ਧੰਨਵਾਦ ਕਰਦੇ ਹੋਏ ਪ੍ਰਧਾਨ ਹਰਦੀਪ ਸਿੰਘ ਨਾਗਰਾ ਤੇ ਹੋਰ ਅਹੁਦੇਦਾਰ। ਤਸਵੀਰ : ਨਿਰਮਲ ਸਟੂਡੀਓ 17-10-2026
ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ’ਚ ਯੂਨੀਵਰਸਿਟੀ ਕਰਮਚਾਰੀ ਡੈਮੋਕ੍ਰੇਟਿਕ ਫਰੰਟ ਇੰਪਲਾਈਜ਼ ਫਰੰਟ ਚੋਣ ਨਿਸ਼ਾਨ ‘ਉੱਡਦਾ ਬਾਜ਼’ ਨੇ ਵਿਰੋਧੀ ਧਿਰ ਡੈਮੋਕ੍ਰੇਟਿਕ ਇੰਪਲਾਈਜ਼ ਫਰੰਟ ਨੂੰ ਮਾਤ ਦਿੰਦੇ ਹੋਏ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ। ਚੋਣਾਂ ਵਿਚ ‘ਉੱਡਦਾ ਬਾਜ਼’ ਵਲੋਂ ਪ੍ਰਧਾਨਗੀ ਦੇ ਉਮੀਦਵਾਰ ਹਰਦੀਪ ਸਿੰਘ ਨਾਗਰਾ ਨੇ 490 ਵੋਟਾਂ ਹਾਸਿਲ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ, ਜਦਕਿ ਉਨ੍ਹਾਂ ਦੇ ਵਿਰੋਧੀ ਰਜਨੀਸ਼ ਭਾਰਦਵਾਜ ਨੂੰ 293 ਵੋਟਾਂ ਪ੍ਰਾਪਤ ਹੋਈਆਂ। ਇਸ ਤਰ੍ਹਾਂ ਹਰਦੀਪ ਸਿੰਘ ਨਾਗਰਾ ਨੇ 197 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਹਾਸਿਲ ਕੀਤੀ। ਇਸ ਸੰਬੰਧੀ ਚੋਣ ਅਧਿਕਾਰੀ ਕਮ ਰਿਟਰਨਿੰਗ ਅਫਸਰ ਪ੍ਰੋ: ਡਾ ਤੇਜਵੰਤ ਸਿੰਘ ਕੰਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਚੋਣ ਦੌਰਾਨ 806 ਦੇ ਕਰੀਬ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ, ਜਿਸ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇਲਾਵਾ ਜਲੰਧਰ ਕੈਂਪਸ ਤੇ ਗੁਰਦਾਸਪੁਰ ਕੈਂਪਸ ਦੇ ਵੋਟਰ ਵੀ ਸ਼ਾਮਿਲ ਸਨ। ਪ੍ਰੋ: ਡਾ. ਤੇਜਵੰਤ ਸਿੰਘ ਕੰਗ ਨੇ ਦੱਸਿਆ ਕਿ ਯੂ. ਕੇ. ਡੀ. ਐੱਫ. ਵਲੋਂ ਹਰਦੀਪ ਸਿੰਘ ਨਾਗਰਾ ਪ੍ਰਧਾਨ, ਰਜਿੰਦਰ ਸਿੰਘ ਸਕੱਤਰ, ਸੀਨੀਅਰ ਉਪ ਪ੍ਰਧਾਨ ਪ੍ਰਗਟ ਸਿੰਘ, ਸੰਯੁਕਤ ਸਕੱਤਰ ਗੁਰਪ੍ਰੀਤ ਸਿੰਘ ਦਰਦੀ, ਖਜਾਨਚੀ ਹਰਦੀਪ ਸਿੰਘ, ਸਕੱਤਰ ਪਬਲਿਕ ਰਿਲੇਸ਼ਨ ਚਰਨਜੀਤ ਸਿੰਘ ਤੋਂ ਇਲਾਵਾ ਸਤਨਾਮ ਸਿੰਘ, ਹਿੰਦਰ ਕੁਮਾਰ ਸ਼ਰਮਾ, ਹਰੀ ਕਿਸ਼ੋਰ ਮੰਡਲ, ਕਰਨ ਕਲਿਆਣੀ, ਕਾਲਾ, ਨਰੇਸ਼ ਕੁਮਾਰ, ਭੋਮਾ ਰਾਮ, ਮੋਹਨਦੀਪ ਸਿੰਘ, ਮਨਜਿੰਦਰ ਸਿੰਘ ਤੇ ਰਛਪਾਲ ਸਿੰਘ ਗਿੱਲ ਨੇ ਕਾਰਜਕਾਰਨੀ ਮੈਂਬਰਾਂ ਵਜੋਂ ਜਿੱਤ ਹਾਸਿਲ ਕੀਤੀ ਹੈ।ਜਦਕਿ ਡੈਮੋਕ੍ਰੇਟਿਕ ਇੰਪਲਾਈਜ਼ ਫਰੰਟ ਵਲੋਂ ਗੁਰਮੀਤ ਸਿੰਘ ਬਾਠ ਉਪ ਪ੍ਰਧਾਨ ਵਜੋਂ ਜਿੱਤੇ। ਇਸ ਸ਼ਾਨਦਾਰ ਜਿੱਤ ਦੀ ਖ਼ੁਸ਼ੀ ’ਚ ਫਰੰਟ ਦੇ ਸਮਰਥਕਾਂ ਅਤੇ ਕਰਮਚਾਰੀਆਂ ਵਲੋਂ ਯੂਨੀਵਰਸਿਟੀ ਵਿਚ ਵੱਖ-ਵੱਖ ਥਾਵਾਂ ’ਤੇ ਲੱਡੂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਪ੍ਰਧਾਨ ਹਰਦੀਪ ਸਿੰਘ ਨਾਗਰਾ ਨੇ ਯੂਨੀਵਰਸਿਟੀ ਦੇ ਸਮੂਹ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆ ਕਿਹਾ ਕਿ ਇਹ ਜਿੱਤ ਸਮੂਹ ਯੂਨੀਵਰਸਿਟੀ ਕਰਮਚਾਰੀਆਂ ਦੀ ਜਿੱਤ ਹੈ। ਕਰਮਚਾਰੀਆਂ ਨੇ ਫਰੰਟ ਵਲੋਂ ਪਿਛਲੇ ਸਮੇਂ ਦੌਰਾਨ ਕੀਤੇ ਕੰਮਾਂ, ਕਰਮਚਾਰੀਆਂ ਦੇ ਹੱਕਾਂ ਲਈ ਕੀਤੇ ਸੰਘਰਸ਼ਾਂ ਅਤੇ ਭਵਿੱਖ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ’ਤੇ ਆਪਣੀ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਵਲੋਂ ਦਿੱਤਾ ਗਿਆ ਭਰਪੂਰ ਸਮਰਥਨ ਫਰੰਟ ਦੀਆਂ ਜਿੰਮੇਵਾਰੀਆਂ ਨੂੰ ਹੋਰ ਵਧਾਉਂਦਾ ਹੈ। ਪ੍ਰਧਾਨ ਹਰਦੀਪ ਸਿੰਘ ਨਾਗਰਾ ਨੇ ਚੋਣ ਪ੍ਰਕਿਰਿਆ ਨੂੰ ਇਮਾਨਦਾਰੀ ਅਤੇ ਪੂਰੀ ਪਾਰਦਰਸ਼ਤਾ ਨਾਲ ਸੰਪੰਨ ਕਰਨ ਲਈ ਰਿਟਰਨਿੰਗ ਅਫਸਰ ਡਾ. ਪ੍ਰੋ: ਡਾ. ਤੇਜਵੰਤ ਸਿੰਘ ਕੰਗ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਯੂ. ਕੇ. ਡੀ. ਐੱਫ. (ਨਾਗਰਾ ਗਰੁੱਪ) ਹਮੇਸ਼ਾਂ ਕਰਮਚਾਰੀਆਂ ਦੀ ਭਲਾਈ, ਇਜ਼ਤ ਅਤੇ ਹੱਕਾਂ ਦੀ ਆਵਾਜ਼ ਬਣਿਆ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਇਤਿਹਾਸਿਕ ਗੁਰਦੁਆਰਾ ਕੌਲਸਰ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ ਅਗਲੀ ਖ਼ਬਰ ਪ੍ਰਭਾ ਖੇਤਾਨ ਫਾਊਂਡੇਸ਼ਨ ਵਲੋਂ ‘ਦ ਰਾਈਟ ਸਰਕਲ’ ਦੇ ਵਿਸ਼ੇਸ਼ ਸ਼ੈਸਨ ਦੀ ਮੇਜ਼ਬਾਨੀ
Ad Position 24