17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਆਗ਼ਾਜ਼-ਏ-ਦੋਸਤੀ ਕਰੇਗੀ 15ਵਾਂ ਸਾਲਾਨਾ ‘ਇੰਡੋ-ਪਾਕਿ ਪੀਸ ਕੈਲੰਡਰ 2027’ ਜਾਰੀ

ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਭਾਰਤ ਪਾਕਿਸਤਾਨ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀ ਅਤੇ ਦੋਸਤੀ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ ਆਗ਼ਾਜ਼-ਏ-ਦੋਸਤੀ ਵਲੋਂ ਆਪਣੇ 15ਵੇਂ ਸਾਲਾਨਾ ‘ਇੰਡੋ-ਪਾਕਿ ਪੀਸ ਕੈਲੰਡਰ 2027’ ਲਈ ਸਕੂਲੀ ਵਿਦਿਆਰਥੀਆਂ ਕੋਲੋਂ ਪੇਂਟਿੰਗਾਂ ਮੰਗੀਆਂ ਗਈਆਂ ਹਨ। ਇਸ ਪਹਿਲਕਦਮੀ ’ਚ ਆਰਟ ਅਬੋਡ ਅਤੇ ਗਾਂਧੀਅਨ ਸੋਸਾਇਟੀ ਸਹਿਯੋਗੀ ਵਜੋਂ ਸ਼ਾਮਿਲ ਹਨ।

Ad Position 21
No active advertisement
ਅਜੀਤ ਡੈਸਕ 17-10-2026
ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਭਾਰਤ ਪਾਕਿਸਤਾਨ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀ ਅਤੇ ਦੋਸਤੀ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ ਆਗ਼ਾਜ਼-ਏ-ਦੋਸਤੀ ਵਲੋਂ ਆਪਣੇ 15ਵੇਂ ਸਾਲਾਨਾ ‘ਇੰਡੋ-ਪਾਕਿ ਪੀਸ ਕੈਲੰਡਰ 2027’ ਲਈ ਸਕੂਲੀ ਵਿਦਿਆਰਥੀਆਂ ਕੋਲੋਂ ਪੇਂਟਿੰਗਾਂ ਮੰਗੀਆਂ ਗਈਆਂ ਹਨ। ਇਸ ਪਹਿਲਕਦਮੀ ’ਚ ਆਰਟ ਅਬੋਡ ਅਤੇ ਗਾਂਧੀਅਨ ਸੋਸਾਇਟੀ ਸਹਿਯੋਗੀ ਵਜੋਂ ਸ਼ਾਮਿਲ ਹਨ। ਸੰਸਥਾ ਆਗ਼ਾਜ਼-ਏ-ਦੋਸਤੀ ਦੇ ਪ੍ਰਬੰਧਕਾਂ ਮੁਤਾਬਿਕ ਇਸ ਵਾਰ ਦੀਆਂ ਪੇਂਟਿੰਗਾਂ ਦਾ ਮੁੱਖ ਵਿਸ਼ਾ ‘ਸ਼ਾਂਤੀ ਦੇ ਲਾਭ’ ਰੱਖਿਆ ਗਿਆ ਹੈ ਤੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦਾ ਕੋਈ ਵੀ ਵਿਦਿਆਰਥੀ ਇਸ ਮੁਕਾਬਲੇ ’ਚ ਹਿੱਸਾ ਲੈ ਸਕਦਾ ਹੈ। ਵਿਦਿਆਰਥੀਆਂ ਨੂੰ ਏ ਫੋਰ (4) ਆਕਾਰ ਦੀ ਬਿਨਾਂ ਸਪਾਇਰਲ ਵਾਲੀ ਸ਼ੀਟ ’ਤੇ ਬਣੀ ਪੇਂਟਿੰਗ ਭੇਜਣੀ ਹੋਵੇਗੀ। ਪੇਂਟਿੰਗ ਦਾ ਸੰਖੇਪ ਵੇਰਵਾ ਜਾਂ ਕੈਪਸ਼ਨ ਲਿਖਣਾ ਲਾਜ਼ਮੀ ਹੈ। ਆਗਾਜ਼-ਏ-ਦੋਸਤੀ ਦੇ ਕਾਰਕੁਨਾਂ ਅਨੁਸਾਰ ਉਕਤ ਸੰਸਥਾ ਦਾ ਇਕ ਹੀ ਉਦੇਸ਼ ਹੈ ਕਿ ਨਫ਼ਰਤ ਦਾ ਖ਼ਾਤਮਾ ਕਰਕੇ ਆਪਸੀ ਸਾਂਝ ਨੂੰ ਮਜ਼ਬੂਤ ਬਣਾਉਣਾ। ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਦੋਵੇਂ ਪਾਸੇ ਚੰਗੇ ਮਾਹੌਲ ’ਚ ਗੱਲਬਾਤ ਨਾ ਹੋਣ ਕਰਕੇ ਕਈ ਤਰ੍ਹਾਂ ਦੀਆਂ ਗ਼ਲਤ ਫਹਿਮੀਆਂ ਪੈਦਾ ਹੋ ਰਹੀਆਂ ਹਨ ਤੇ ਸ਼ਰਾਰਤੀ ਲੋਕ ਇਸ ਦਾ ਲਾਹਾ ਲੈ ਕੇ ਦੋਵੇਂ ਪਾਸੇ ਨਫ਼ਰਤਾਂ ਖੜ੍ਹੀਆਂ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਮੀਰਾਂਕੋਟ ਆਮ ਆਦਮੀ ਕਲੀਨਕ ਦਾ ਉਦਘਾਟਨ ਉਦਘਾਟਨ ਕਰਨ ਪਹੁੰਚੀ ਸਮੁੱਚੀ ਪੰਚਾਇਤ ਦਾ ਸਟਾਮੋ ਵਲੋਂ ਸਵਾਗਤ ਅਗਲੀ ਖ਼ਬਰ ਪਾਕਿ ’ਚ 557ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ
Ad Position 24