17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਰੋਟਰੀ ਕਲੱਬ ਅੰਮ੍ਰਿਤਸਰ ਸਾਊਥ ਈਸਟ ਵਲੋਂ ਚਾਰ ਅਧਿਆਪਕਾਵਾਂ ਦਾ ‘ਨੇਸ਼ਨ ਬਿਲਡਰ ਐਵਾਰਡ’ ਨਾਲ ਸਨਮਾਨ

ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮ੍ਰਿਤਸਰ ਸਾਊਥ ਈਸਟ ਵਲੋਂ ਅੰਮ੍ਰਿਤਸਰ ਕਲੱਬ ਵਿਖੇ ਕਰਵਾਏ ਸਮਾਗਮ ਦੌਰਾਨ ਚਾਰ ਅਧਿਆਪਕਾਵਾਂ ਨੂੰ ‘ਨੇਸ਼ਨ ਬਿਲਡਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਹਿੰਦੂ ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ਼ ਸ਼ਰਮਾ ਨੇ ਸ਼ਿਰਕਤ ਕੀਤੀ ਅਤੇ ਐਵਾਰਡ ਪ੍ਰਦਾਨ ਕੀਤੇ।

Ad Position 21
No active advertisement
ਅਜੀਤ ਡੈਸਕ 17-10-2026
ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮ੍ਰਿਤਸਰ ਸਾਊਥ ਈਸਟ ਵਲੋਂ ਅੰਮ੍ਰਿਤਸਰ ਕਲੱਬ ਵਿਖੇ ਕਰਵਾਏ ਸਮਾਗਮ ਦੌਰਾਨ ਚਾਰ ਅਧਿਆਪਕਾਵਾਂ ਨੂੰ ‘ਨੇਸ਼ਨ ਬਿਲਡਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਹਿੰਦੂ ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ਼ ਸ਼ਰਮਾ ਨੇ ਸ਼ਿਰਕਤ ਕੀਤੀ ਅਤੇ ਐਵਾਰਡ ਪ੍ਰਦਾਨ ਕੀਤੇ। ਵਿਸ਼ੇਸ਼ ਮਹਿਮਾਨ ਡਾ: ਪੀ. ਐੱਸ. ਗਰੋਵਰ ਨੇ ਅਧਿਆਪਕਾਂ ਦੇ ਰਾਸ਼ਟਰ ਨਿਰਮਾਣ ’ਚ ਯੋਗਦਾਨ ਦੀ ਸ਼ਲਾਘਾ ਕੀਤੀ। ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਐੱਸ. ਪੀ. ਸਿੰਘ (ਆਲ ਇੰਡੀਆ ਰੇਡੀਓ) ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਨਮਾਨਿਤ ਅਧਿਆਪਕਾਵਾਂ ’ਚ ਪ੍ਰਿੰਸੀਪਲ ਆਸ਼ੂ, ਲੈਕਚਰਾਰ ਕੋਮਲ ਸ਼ਰਮਾ, ਲੈਕਚਰਾਰ ਕਮਲਦੀਪ ਕੌਰ ਸੰਧੂ ਅਤੇ ਮੈਡਮ ਮਨਿੰਦਰ ਕੌਰ ਸ਼ਾਮਿਲ ਸਨ। ਇਹ ਸਮਾਗਮ ਕਲੱਬ ਦੇ ਪ੍ਰਧਾਨ ਰੋਟੇਰੀਅਨ ਕੇ. ਕੇ. ਧੰਢ ਦੀ ਪ੍ਰਧਾਨਗੀ ਅਤੇ ਕਲੱਬ ਦੇ ਚੇਅਰਮੈਨ ਰੋਟੇਰੀਅਨ ਇੰਜੀਨੀਅਰ ਪੀ. ਐੱਸ. ਗਰੋਵਰ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਇਸ ਮੌਕੇ ਰੋਟਰੀ ਪਰਿਵਾਰ ਦੀ ਨਵ-ਵਿਆਹੀ ਜੋੜੀ ਮਿਸਿਜ਼ ਮੁਸਕਾਨ ਪ੍ਰੀਤ ਕੌਰ ਮਾਣਕ ਅਤੇ ਇੰਜੀਨੀਅਰ ਜਗਬੀਰ ਸਿੰਘ ਮਾਣਕ ਦਾ ਵੀ ਕਲੱਬ ਦੇ ਚੇਅਰਮੈਨ ਰੋਟੇਰੀਅਨ ਗਰੋਵਰ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ’ਚ ਕਲੱਬ ਦੇ ਸਕੱਤਰ ਰੋਟੇਰੀਅਨ ਐੱਸ. ਐੱਸ. ਸੰਧੂ, ਵਰਿੰਦਰ ਕੇ. ਮਾਣਕ, ਡਾ: ਜਸਪਾਲ ਸਾਹਨੀ, ਪਦਮਜੀਤ ਸਿੰਘ, ਆਰ. ਕੇ. ਸੂਦ, ਡਾ: ਅਤੁਲ ਸ਼ਰਮਾ ਅਤੇ ਹੋਰ ਰੋਟੇਰੀਅਨ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਾਅਲੀ ਰਜਿਸਟਰੀ ਮਾਮਲੇ ਦੀ ਜਾਂਚ ਡੀ. ਸੀ. ਵਲੋਂ ਜ਼ਿਲ੍ਹਾ ਮਾਲ ਅਧਿਕਾਰੀ ਦੇ ਹਵਾਲੇ ਅਗਲੀ ਖ਼ਬਰ ਔਰਤ ਨੇ ਵਿਅਕਤੀ ਦੇ ਘਰ ਆ ਕੇ ਲਾਈ ਅੱਗ, ਸਾਮਾਨ ਸੜ ਕੇ ਸੁਆਹ
Ad Position 24