ਵਿਕਾਸ ਕਾਰਜਾਂ ਤੇ ਸਮਾਜ ਸੇਵਾ ਲਈ ਹਮੇਸ਼ਾ ਵਚਨਬੱਧ ਹਾਂ—ਰਾਜ ਕੁਮਾਰ ਲੁੱਧੜ
ਜੇਠੂਵਾਲ, 10 ਅਕਤੂਬਰ (ਮਿੱਤਰਪਾਲ ਰੰਧਾਵਾ)-ਆਪ ਪਾਰਟੀ ਦੇ ਐਸੀ ਵਿੰਗ ਹਲਕਾ ਮਜੀਠਾ ਦੇ ਪ੍ਰਧਾਨ ਤੇ ਸਰਪੰਚ ਰਾਜਕੁਮਾਰ ਲੁੱਧੜ ਨੇ ਕਿਹਾ ਕਿ ਹਲਕਾ ਮਜੀਠਾ ਦੇ ਪਿੰਡ ਲੁੱਧੜ ਦੇ ਵਿਕਾਸ ਕਾਰਜ ਅਤੇ ਲੋਕਾਂ ਦੀ ਸਮਾਜ ਸੇਵਾ ਲਈ ਹਮੇਸ਼ਾ ਪੂਰੀ ਤਰ੍ਹਾਂ ਵਚਨਬੱਧ ਹਾਂ ਅਤੇ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਪਿੰਡ ਦੇ ਵਿਕਾਸ ਦੇ ਨਾਲ ਨਾਲ ਲੋਕਾਂ ਦੀ ਸੇਵਾ ਕਰਨਾ ਹੀ ਮੇਰਾ ਮੁੱਖ ਉਦੇਸ਼ ਹੈ। ਮੇਰੀ ਸੋਚ ਰਾਜਨੀਤੀ ਕਰਨ ਦੀ ਬਜਾਏ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੋਣ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਫਰਜ ਬਣਦਾ ਹੈ ।
ਰਾਜ ਕੁਮਾਰ ਲੁੱਧੜ ਪ੍ਰਧਾਨ ਐਸਸੀ ਵਿੰਗ ਹਲਕਾ ਮਜੀਠਾ
11-10-2026