11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪਿੰਡ ਖੱਬੇ ਰਾਜਪੂਤਾਂ ਦੀ ਦਲਿਤ ਔਰਤ ਦੀ ਕੁੱਟਮਾਰ ਕਰਨ ਸੰਬੰਧੀ ਨਿਹੰਗ ਸਿੰਘ ਤੇ ਹੋਰ ਜਥੇਬੰਦੀਆਂ ਵਲੋਂ ਰੋਡ ਜਾਮ ਕਰਕੇ ਲਗਾਇਆ ਧਰਨਾ

ਚੌਕ ਮਹਿਤਾ, 10 ਅਕਤੂਬਰ—(ਜਗਦੀਸ਼ ਸਿੰਘ ਬਮਰਾਹ)-ਥਾਣਾ ਮਹਿਤਾ ਚੌਂਕ ਅਧੀਨ ਪੈਂਦੇ ਪਿੰਡ ਖੱਬੇ ਰਾਜਪੂਤਾਂ ਵਿਖੇ ਸਾਲ ਡੇਢ ਸਾਲ ਪਹਿਲਾਂ ਇੱਕ ਦਲਿਤ ਔਰਤ ਦੀ ਹੋਈ ਕੁੱਟਮਾਰ ਕਰਨ ਸਬੰਧੀ ਕੋਈ ਕਾਰਵਾਈ ਨਾ ਹੋਣ ਤੇ ਬਾਬਾ ਮੇਜਰ ਸਿੰਘ ਸੋਢੀ ਜਥੇਬੰਦੀ, ਭਗਵਾਨ ਵਾਲਮੀਕਿ ਸਮਾਜ, ਕਾਮਰੇਡ ਜਥੇਬੰਦੀਆਂ ਅਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਸਾਂਝੇ ਤੌਰ ’ਤੇ ਬਟਾਲਾ ਤੋਂ ਜਲੰਧਰ ਮੁੱਖ ਮਾਰਗ ਤੇ ਪੈਂਦੇ ਥਾਣਾ ਮਹਿਤਾ ਚੌਂਕ ਦੇ ਬਿਲਕੁਲ ਸਾਹਮਣੇ ਸੜਕ ਤੇ ਧਰਨਾ ਲਗਾ ਕੇ ਜਬਰਦਸਤ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀਆਂ ਦੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਪੀੜਤ ਬੀਬੀ ਕਸ਼ਮੀਰ ਕੌਰ ਵਾਸੀ ਖੱਬੇ ਰਾਜਪੂਤਾਂ ਨਾਲ ਹੋਈ ਕੁੱਟਮਾਰ ਦੀ ਘਟਨਾ ਨੂੰ ਡੇਢ ਸਾਲ ਬੀਤ ਚੁੱਕਾ ਹੈ, ਪਰ ਕਥਿਤ ਦੋਸ਼ੀ ਅਸਰ ਰਸੂਖ ਵਾਲੇ ਹੋਣ ਕਾਰਨ ਪੁਲਿਸ ਅਜੇ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿਵਾ ਸਕੀ।

Ad Position 21
No active advertisement
ਥਾਣਾ ਮਹਿਤਾ ਵਿਖੇ ਪਿੰਡ ਖੱਬੇ ਰਾਜਪੂਤਾਂ ਦੇ ਵਸਨੀਕ ਅਤੇ ਨਿਹੰਗ ਸਿੰਘ ਜਥੇਬੰਦੀਆਂ ਆਪਣਾ ਰੋਸ ਪ੍ਰਦਰਸ਼ਨ ਕਰਦੇ ਹੋਏ। ਤਸਵੀਰ : ਜਗਦੀਸ਼ ਸਿੰਘ ਬਮਰਾਹ 11-10-2026
ਚੌਕ ਮਹਿਤਾ, 10 ਅਕਤੂਬਰ—(ਜਗਦੀਸ਼ ਸਿੰਘ ਬਮਰਾਹ)-ਥਾਣਾ ਮਹਿਤਾ ਚੌਂਕ ਅਧੀਨ ਪੈਂਦੇ ਪਿੰਡ ਖੱਬੇ ਰਾਜਪੂਤਾਂ ਵਿਖੇ ਸਾਲ ਡੇਢ ਸਾਲ ਪਹਿਲਾਂ ਇੱਕ ਦਲਿਤ ਔਰਤ ਦੀ ਹੋਈ ਕੁੱਟਮਾਰ ਕਰਨ ਸਬੰਧੀ ਕੋਈ ਕਾਰਵਾਈ ਨਾ ਹੋਣ ਤੇ ਬਾਬਾ ਮੇਜਰ ਸਿੰਘ ਸੋਢੀ ਜਥੇਬੰਦੀ, ਭਗਵਾਨ ਵਾਲਮੀਕਿ ਸਮਾਜ, ਕਾਮਰੇਡ ਜਥੇਬੰਦੀਆਂ ਅਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਸਾਂਝੇ ਤੌਰ ’ਤੇ ਬਟਾਲਾ ਤੋਂ ਜਲੰਧਰ ਮੁੱਖ ਮਾਰਗ ਤੇ ਪੈਂਦੇ ਥਾਣਾ ਮਹਿਤਾ ਚੌਂਕ ਦੇ ਬਿਲਕੁਲ ਸਾਹਮਣੇ ਸੜਕ ਤੇ ਧਰਨਾ ਲਗਾ ਕੇ ਜਬਰਦਸਤ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀਆਂ ਦੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਪੀੜਤ ਬੀਬੀ ਕਸ਼ਮੀਰ ਕੌਰ ਵਾਸੀ ਖੱਬੇ ਰਾਜਪੂਤਾਂ ਨਾਲ ਹੋਈ ਕੁੱਟਮਾਰ ਦੀ ਘਟਨਾ ਨੂੰ ਡੇਢ ਸਾਲ ਬੀਤ ਚੁੱਕਾ ਹੈ, ਪਰ ਕਥਿਤ ਦੋਸ਼ੀ ਅਸਰ ਰਸੂਖ ਵਾਲੇ ਹੋਣ ਕਾਰਨ ਪੁਲਿਸ ਅਜੇ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿਵਾ ਸਕੀ। ਮੌਕੇ ’ਤੇ ਪਹੁੰਚੇ ਡੀ. ਐਸ. ਪੀ. ਬਲਜੀਤ ਸਿੰਘ ਜੰਡਿਆਲਾ ਗੁਰੂ ਅਤੇ ਨਵੇਂ ਆਏ ਥਾਣਾ ਮੁਖੀ ਸਬ ਇੰਸਪੈਕਟਰ ਪਰਮਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੀੜਤ ਕਸ਼ਮੀਰ ਕੌਰ ਪਤਨੀ ਬਲਦੇਵ ਸਿੰਘ ਨਾਲ ਸਬੰਧਿਤ ਮਾਮਲਾ ਇਸ ਸਮੇਂ ਪੈਂਡਿੰਗ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਸ਼ਿਕਾਇਤ ਕਰਤਾ ਵਲੋਂ ਜੋ ਬਿਆਨ ਦਰਜ ਕਰਵਾਏ ਗਏ ਹਨ, ਉਨਾਂ ਦੇ ਆਧਾਰ ਐਫਆਈਆਰ ਮੁਤਾਬਿਕ ਸਤਨਾਮ ਸਿੰਘ ਪੁੱਤਰ ਪਾਲ ਸਿੰਘ, ਚਰਨਜੀਤ ਕੌਰ ਪਤਨੀ ਸਤਨਾਮ ਸਿੰਘ, ਪੰਜਾਬ ਸਿੰਘ ਪੁੱਤਰ ਪਾਲ ਸਿੰਘ ਅਤੇ ਅਮਨ ਕੌਰ ਪਤਨੀ ਪੰਜਾਬ ਸਿੰਘ ਵਾਸੀ ਖੱਬੇ ਰਾਜ ਤਾਂ ਤੇ ਜੁਰਮ 115 (2),126(2),3(5) ਬੀ ਐਨਐਸ 3(1) ਆਰ ਐਸ/ਸੀ ਐਸ ਟੀ ਐਕਟ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਹੈ ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ 51ਵੇਂ ਸਰਬਹਿੰਦ ਸਾਲਾਨਾ ਸਮਾਗਮ ਦੇ ਦੂਜੇ ਦਿਨ ਵੱਡੀ ਗਿਣਤੀ ’ਚ ਸੇ... ਅਗਲੀ ਖ਼ਬਰ ਸਾਂਸੀ ਧਰਮ ਸਮਾਜ ਸੰਘ ਦੀ ਮੀਟਿੰਗ
Ad Position 24