28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਲੋਕਾਂ ਵਿਚ ਕਾਂਗਰਸ ਦੇ ਹੱਕ ਵਿਚ ਵੱਡਾ ਉਤਸ਼ਾਹ– ਹਰਪ੍ਰਤਾਪ ਸਿੰਘ ਅਜਨਾਲਾ

ਅਜਨਾਲਾ, 27 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਕਾਂਗਰਸ ਪਾਰਟੀ ਨੂੰ ਪਿੰਡ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਪਿੰਡ ਪੂੰਗਾ ਵਿਖੇ ਸਾਬਕਾ ਸਰਪੰਚ ਮਹਿੰਗਾ ਸਿੰਘ ਦੇ ਗ੍ਰਹਿ ਵਿਖੇ ਅਹਿਮ ਮੀਟਿੰਗ ਕੀਤੀ ਗਈ, ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਇਲਾਕੇ ਦੇ ਹਾਜ਼ਰ ਸਰਪੰਚਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਉਹ ਵੱਧ-ਚੜ੍ਹ ਕੇ ਹਿੱਸਾ ਲੈਣਗੇ ਅਤੇ ਕਾਂਗਰਸ ਪਾਰਟੀ ਦੇ ਹੱਕ ਵਿਚ ਵੋਟ ਪਾਉਣਗੇ। ਉਨ੍ਹਾਂ ਕਿਹਾ ਕਿ ਭਾਵੇਂ ਚੋਣਾਂ ਵਿਚ ਅਜੇ ਕੁੱਝ ਸਮਾਂ ਬਾਕੀ ਹੈ, ਪਰ ਲੋਕਾਂ ਵਿਚ ਕਾਂਗਰਸ ਪਾਰਟੀ ਦੇ ਹੱਕ ਵਿਚ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 28-09-2026
ਅਜਨਾਲਾ, 27 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਕਾਂਗਰਸ ਪਾਰਟੀ ਨੂੰ ਪਿੰਡ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਪਿੰਡ ਪੂੰਗਾ ਵਿਖੇ ਸਾਬਕਾ ਸਰਪੰਚ ਮਹਿੰਗਾ ਸਿੰਘ ਦੇ ਗ੍ਰਹਿ ਵਿਖੇ ਅਹਿਮ ਮੀਟਿੰਗ ਕੀਤੀ ਗਈ, ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਇਲਾਕੇ ਦੇ ਹਾਜ਼ਰ ਸਰਪੰਚਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਉਹ ਵੱਧ-ਚੜ੍ਹ ਕੇ ਹਿੱਸਾ ਲੈਣਗੇ ਅਤੇ ਕਾਂਗਰਸ ਪਾਰਟੀ ਦੇ ਹੱਕ ਵਿਚ ਵੋਟ ਪਾਉਣਗੇ। ਉਨ੍ਹਾਂ ਕਿਹਾ ਕਿ ਭਾਵੇਂ ਚੋਣਾਂ ਵਿਚ ਅਜੇ ਕੁੱਝ ਸਮਾਂ ਬਾਕੀ ਹੈ, ਪਰ ਲੋਕਾਂ ਵਿਚ ਕਾਂਗਰਸ ਪਾਰਟੀ ਦੇ ਹੱਕ ਵਿਚ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਨ੍ਹਾਂ ਨੂੰ ਮੁੜ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਇਸ ਮੌਕੇ ਪੱਤਰਕਾਰਾਂ ਵਲੋਂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਆਪਣੇ ਭਰਾ ਸੁਖਜਿੰਦਰ ਸਿੰਘ ਸੁਖ ਔਜਲਾ ਨੂੰ ਅਜਨਾਲਾ ਹਲਕੇ ਵਿਚ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਵਜੋਂ ਪੇਸ਼ ਕੀਤੇ ਜਾਣ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਪਾਰਲੀਮੈਂਟ ਦੀਆਂ ਚੋਣਾਂ ਦੌਰਾਨ ਉਨ੍ਹਾਂ ਨੇ ਗੁਰਜੀਤ ਸਿੰਘ ਔਜਲਾ ਦੀ ਡਟ ਕੇ ਮਦਦ ਕੀਤੀ ਸੀ । ਇਸ ਮੌਕੇ ਹਰਪ੍ਰਤਾਪ ਸਿੰਘ ਅਜਨਾਲਾ ਨੇ ਆਪਣੇ ਵਿਲੱਖਣ ਅੰਦਾਜ਼ ਵਿਚ ਕਿਹਾ ਕਿ ‘ਮੈਂ ਠੰਢਾ ਜ਼ਰੂਰ ਚੱਲਦਾ ਹਾਂ, ਪਰ ਹਮੇਸ਼ਾ ਠੰਢੇ ਦੀ ਤਸੀਰ ਗਰਮ ਹੁੰਦੀ ਹੈ ਤੇ ਮੇਰੀ ਕਲਮ ਬਹੁਤ ਗਰਮ ਚੱਲਦੀ ਹੈ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਰਾਣਾ ਰਣਜੀਤ ਸਿੰਘ ਭੱਖਾ, ਸ਼ੂਗਰ ਮਿੱਲ ਭਲਾ ਪਿੰਡ ਦੇ ਚੇਅਰਮੈਨ ਦਲਜੀਤ ਸਿੰਘ ਰਾਏਪੁਰ ਕਲਾਂ, ਪਰਮਜੀਤ ਸਿੰਘ ਸੈਦੋਗਾਜੀ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਹਾਸ਼ਮਪੁਰਾ, ਸਾਬਕਾ ਸਰਪੰਚ ਨਿਸ਼ਾਨ ਸਿੰਘ ਬਰਲਾਸ, ਸਾਬਕਾ ਸਰਪੰਚ ਹਰਜੀਤ ਸਿੰਘ ਸ਼ਾਲੀਵਾਲ, ਸਾਬਕਾ ਸਰਪੰਚ ਤਰਸੇਮ ਸਿੰਘ ਸ਼ੇਖਭੱਟੀ, ਸਤਨਾਮ ਸਿੰਘ ਬਿਕਰਾਊਰ, ਸਾਬਕਾ ਸਰਪੰਚ ਬਿੱਲਾ ਸਿੰਘ ਮਾਝੀਮੀਂਆ, ਸਾਬਕ ਾ ਸਰਪੰਚ ਹਰਵੰਤ ਸਿੰਘ ਜੈਰਾਮਕੋਟ, ਹਜ਼ਾਰਾ ਸਿੰਘ ਪੂੰਗਾ, ਸਾਬਕਾ ਸਰਪੰਚ ਰਾਜੂ ਗ੍ਰੰਥਗੜ, ਰਾਮ ਸਿੰਘ ਸ਼ਾਹਲੀਵਾਲ, ਸਾਬਕਾ ਸਰਪੰਚ ਗੁਰਨਾਮ ਸਿੰਘ ਲਾਲਵਾਲਾ, ਲੱਭਾ ਮਸੀਹ ਜਾਫਰਕੋਟ, ਅਰਜਿੰਦਰ ਸਿੰਘ ਜਾਫਰਕੋਟ, ਤਜਿੰਦਰ ਸਿੰਘ ਚੱਕ ਔਲ਼, ਹਰਦਿਆਲ ਸਿੰਘ ਚੱਕ ਔਲ਼, ਰੋਬਟ ਮਸੀਹ , ਗੁਰਮੁਖ ਸਿੰਘ ਡੱਬਰ, ਆਜ਼ਾਦਵਿੰਦਰ ਬਿਕਰਾਊਰ, ਨਿਰਮਲ ਸਿੰਘ ਬਿਕਰਾਊਰ, ਸਾਬਕਾ ਸਰਪੰਚ ਕੁਲਵੰਤ ਸਿੰਘ ਸ਼ੇਖਭੱਟੀ, ਕੁਲਦੀਪ ਸਿੰਘ ਖਾਨਵਾਲ, ਬਚਿੱਤਰ ਸਿੰਘ ਸਾਰੰਗਦੇਵ ਅਤੇ ਸਾਬਕਾ ਸਰਪੰਚ ਸਰੂਪ ਸਿੰਘ ਸੈਦਪੁਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੇਹਲੀਆਣਾ ’ਚ ਕ੍ਰਿਕਟ ਟੂਰਨਾਮੈਂਟ 4 ਨੂੰ ਅਗਲੀ ਖ਼ਬਰ ਪਿੰਡ ਠੱਠੀਆਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਮੀਟਿੰਗ
Ad Position 24