28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਕੇਸਾਂ ’ਚ ਉਲਝੇ ਅਧਿਕਾਰੀਆਂ ਦੀ ‘ਕਲਮ’ ਨਹੀਂ ਕੱਢ ਸਕੇਗੀ ਹੁਣ ਡਾਕ , ਹਾਈ ਕੋਰਟ ’ਚ ਕਰਾਂਗੇ ਪਟੀਸ਼ਨ ਦਾਇਰ

ਬਾਬਾ ਬਕਾਲਾ ਸਾਹਿਬ, 27 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਇਸ ਗੱਲ ’ਤੇ ਸਖ਼ਤ ਇਤਰਾਜ਼ ਉਠਾਇਆ ਹੈ ਕਿ ਅਦਾਲਤੀ ਪ੍ਰਕਿਰਆ ਅਤੇ ਵਿਭਾਗੀ ਪੜਤਾਲਾਂ ’ਚ ਨਾਮਜ਼ਦ ਕੀਤੇ ਅਧਿਕਾਰੀਆਂ ਅਤੇ ਅਫਸਰਾਂ ਦੇ ਡਾਕ ਕੱਢਣ, ਇਨਕੁਆਰੀਆਂ ਮਾਰਕ ਕਰਨ ਅਤੇ ਜਾਂਚ ਕਰਨ ’ਤੇ ਰੋਕ ਲੱਗਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਸ਼ੱਕੀ ਕਿਰਦਾਰ ਵਾਲੇ ਅਧਿਕਾਰੀਆਂ ਤੋਂ ਪੱਤਰ ਵਿਹਾਰ ’ਤੇ ਦਸਤਖਤ ਕਰਨ ਅਤੇ ਬਿੱਲ ਪਾਸ ਕਰਨ ਦੀ ਵਿਭਾਗੀ ਪ੍ਰਕਿਰਿਆ ’ਤੇ ਰੋਕ ਲਗਾਉਣ ਲਈ ਉਹ ਜਲਦੀ ਹਾਈ ਕੋਰਟ ਪਹੁੰਚ ਕਰ ਰਹੇ ਹਨ ।

Ad Position 21
No active advertisement
ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ 28-09-2026
ਬਾਬਾ ਬਕਾਲਾ ਸਾਹਿਬ, 27 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਇਸ ਗੱਲ ’ਤੇ ਸਖ਼ਤ ਇਤਰਾਜ਼ ਉਠਾਇਆ ਹੈ ਕਿ ਅਦਾਲਤੀ ਪ੍ਰਕਿਰਆ ਅਤੇ ਵਿਭਾਗੀ ਪੜਤਾਲਾਂ ’ਚ ਨਾਮਜ਼ਦ ਕੀਤੇ ਅਧਿਕਾਰੀਆਂ ਅਤੇ ਅਫਸਰਾਂ ਦੇ ਡਾਕ ਕੱਢਣ, ਇਨਕੁਆਰੀਆਂ ਮਾਰਕ ਕਰਨ ਅਤੇ ਜਾਂਚ ਕਰਨ ’ਤੇ ਰੋਕ ਲੱਗਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਸ਼ੱਕੀ ਕਿਰਦਾਰ ਵਾਲੇ ਅਧਿਕਾਰੀਆਂ ਤੋਂ ਪੱਤਰ ਵਿਹਾਰ ’ਤੇ ਦਸਤਖਤ ਕਰਨ ਅਤੇ ਬਿੱਲ ਪਾਸ ਕਰਨ ਦੀ ਵਿਭਾਗੀ ਪ੍ਰਕਿਰਿਆ ’ਤੇ ਰੋਕ ਲਗਾਉਣ ਲਈ ਉਹ ਜਲਦੀ ਹਾਈ ਕੋਰਟ ਪਹੁੰਚ ਕਰ ਰਹੇ ਹਨ । ਸ: ਜੋਧੇ ਨੇ ਦੱਸਿਆ ਕਿ ਸ਼ੱਕੀ ਕਿਰਦਾਰ ਵਾਲੇ ਸਰਕਾਰੀ ਨੌਕਰ ਜਾਂਚ ਦੇ ਮਾਮਲੇ ’ਚ ਨਿਰਪੱਖ ਭੂਮਿਕਾ ਨਹੀਂ ਨਿਭਾਅ ਸਕਦੇ ਹਨ । ਇਸ ਲਈ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਕਨੂੰਨੀ ਪੈਨਲ ਵਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ’ਚ ਜਨਹਿੱਤ ’ਚ ਪਟੀਸ਼ਨ ਦਾਇਰ ਕਰਕੇ ਸਰਕਾਰੀ ਅਫਸਰਸ਼ਾਹੀ ’ਤੇ ਸ਼ਿਕੰਜਾ ਕੱਸਿਆ ਜਾਵੇਗਾ । ਸਾਰੇ ਮਾਮਲੇ ’ਤੇ ਜਾਣਕਾਰੀ ਦਿੰਦਿਆਂ ਪਟੀਸ਼ਨਰ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਸਾਡੇ ਧਿਆਨ ’ਚ ਆਇਆ ਹੈ ਕਿ ਪੰਜਾਬ ਦੇ ਵੱਖ-ਵੱਖ ਮਹਿਕਮਿਆਂ ’ਚ ਤਾਇਨਾਤ ਉਹ ਅਧਿਕਾਰੀ ਅਤੇ ਅਫਸਰ ਸਾਹਿਬਾਨ ਵੀ ਹਨ ਜੋ ਆਪਣੇ ਖਿਲ਼ਾਫ ਚੱਲਦੇ ਮੁਕੱਦਮਿਆਂ ਅਤੇ ਕੋਰਟ ਕੇਸਾਂ ‘ਚ ਉਲਝੇ ਹੋਣ ਦੇ ਬਾਵਜੂਦ ਇਨਕੁਆਰੀਆਂ ਮਾਰਕ ਵੀ ਕਰ ਰਹੇ ਹਨ ਅਤੇ ਜਾਂਚ ਅਧਿਕਾਰੀ ਵਜੋਂ ਵੀ ਕਈ ਸ਼ਿਕਾਇਤਾਂ ’ਚ ਅਪਰਾਧਿਕ ਮਾਮਲਿਆਂ ਦੀ ਜਾਂਚ ਕਰ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਮੌਜੂਦਾ ਦੌਰ ‘ਚ ਸ਼ੱਕੀ ਕਿਰਦਾਰ ਵਾਲੇ ਨੌਕਰਸ਼ਾਹਾਂ ਦਾ ਸਰਕਾਰੀ ਡਾਕ ਕੱਢਣਾ ਸਹੀ ਨਹੀਂ ਹੈ। ਉਨ੍ਹਾਂ ਨੇ ਬਿਆਨ ’ਚ ਖੁਲਾਸਾ ਕੀਤਾ ਹੈ ਕਿ ਸਾਡੇ ਸੀਨੀਅਰ ਵਕੀਲ ਮਨਪ੍ਰੀਤ ਸਿੰਘ ਗਿੱਲ ਇਸੇ ਹਫਤੇ ਸੰਸਥਾ’ ਤਰਫੋਂ ਲੋਕ ਹਿੱਤ ’ਚ ਪਟੀਸ਼ਨ ਦਾਇਰ ਕਰਨਗੇ ।
Ad Position 22
No active advertisement
ਪਿਛਲੀ ਖ਼ਬਰ ਭਿੰਡੀ ਸੈਦਾਂ ’ਚ ਵੋਟਰ ਸੂਚੀਆਂ ਦੇ ਮੁੱਦੇ ’ਤੇ ਪ੍ਰਦਰਸ਼ਨ –ਲੋਕਾਂ ਨੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ ਅਗਲੀ ਖ਼ਬਰ -ਹਲਕਾ ਮਜੀਠਾ ਦੇ ਘਰ ਘਰ ਮਾਨ ਮੁਨਾਫੇ ਸੰਬੰਧੀ ਵਰਕਰ ਲੋਕਾਂ ਨੂੰ ਜਾਣੂੰ ਕਰਵਾਉਣਗੇ – ਗਿੱਲ
Ad Position 24