25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਡਾ: ਸਤਨਾਮ ਸਿੰਘ ਅਜਨਾਲਾ ਵਲੋਂ ਰੋਸ ਧਰਨੇ ਦਾ ਐਲਾਨ

ਅਜਨਾਲਾ, 24 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਰਮਦਾਸ ਬਲਾਕ ਦੇ ਪਿੰਡ ਨਾਸਰ ਵਿਚ ਛੱਪੜ ਦੇ ਕੁੱਝ ਹਿੱਸੇ ’ਤੇ ਨਾਜਾਇਜ਼ ਕਬਜ਼ਾ ਹੋਣ ਕਾਰਨ ਪਾਣੀ ਦੀ ਨਿਕਾਸੀ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਥੋੜ੍ਹੀ ਜਿਹੀ ਬਾਰਸ਼ ਹੋਣ ’ਤੇ ਹੀ ਛੱਪੜ ਦਾ ਪਾਣੀ ਗਲੀਆਂ ਅਤੇ ਲੋਕਾਂ ਦੇ ਘਰਾਂ ਵਿਚ ਦਾਖ਼ਲ ਹੋ ਜਾਂਦਾ ਹੈ।

Ad Position 21
No active advertisement
ਅਜੀਤ ਡੈਸਕ 25-09-2026
ਅਜਨਾਲਾ, 24 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਰਮਦਾਸ ਬਲਾਕ ਦੇ ਪਿੰਡ ਨਾਸਰ ਵਿਚ ਛੱਪੜ ਦੇ ਕੁੱਝ ਹਿੱਸੇ ’ਤੇ ਨਾਜਾਇਜ਼ ਕਬਜ਼ਾ ਹੋਣ ਕਾਰਨ ਪਾਣੀ ਦੀ ਨਿਕਾਸੀ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਥੋੜ੍ਹੀ ਜਿਹੀ ਬਾਰਸ਼ ਹੋਣ ’ਤੇ ਹੀ ਛੱਪੜ ਦਾ ਪਾਣੀ ਗਲੀਆਂ ਅਤੇ ਲੋਕਾਂ ਦੇ ਘਰਾਂ ਵਿਚ ਦਾਖ਼ਲ ਹੋ ਜਾਂਦਾ ਹੈ। ਇਸੇ ਤਰ੍ਹਾਂ ਪਿੰਡ ਚੱਕ ਡੋਗਰਾ, ਜਿੱਥੇ ਫੋਕਲ ਪੁਆਇੰਟ ਵੀ ਸਥਿਤ ਹੈ, ਵਿਚ ਛੱਪੜ ਨਾ ਹੋਣ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਪੈਦਾ ਹੋ ਰਹੀ ਹੈ। ਇਨ੍ਹਾਂ ਪਿੰਡਾਂ ਵਿਚ ਗਰੀਬ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ 5-5 ਮਰਲੇ ਦੇ ਪਲਾਟ ਦਿੱਤੇ ਜਾਣ ਦੀ ਮੰਗ ਵੀ ਲੰਮੇ ਸਮੇਂ ਤੋਂ ਪੂਰੀ ਨਹੀਂ ਹੋਈ। ਇਸ ਤੋਂ ਇਲਾਵਾ ਮੁਰੱਬੇਬੰਦੀ ਸਮੇਂ ਪਿੰਡਾਂ ਵਿਚ ਗਰੀਬ ਲੋਕਾਂ ਵਲੋਂ ਰੂੜੀ ਅਤੇ ਕੂੜਾ-ਕਰਕਟ ਸੁੱਟਣ ਲਈ ਛੱਡੇ ਗਏ ਟੋਏ ਵੀ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਨਹੀਂ ਦਿੱਤੇ ਜਾ ਰਹੇ। ਇਨ੍ਹਾਂ ਭਖਦੇ ਮਸਲਿਆਂ ਨੂੰ ਲੈ ਕੇ ਅਜਨਾਲਾ ਵਿਖੇ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਨਵ - ਨਿਯੁਕਤ ਕੁਲ ਹਿੰਦ ਕਿਸਾਨ ਮਹਾਂ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਸੀਨੀਅਰ ਕਿਸਾਨ ਆਗੂ ਤੇ ਸਾਬਕਾ ਥਾਣੇਦਾਰ ਲਖਬੀਰ ਸਿੰਘ ਤੇੜਾ ਰਾਜਪੂਤਾਂ ਨੇ ਕਿਹਾ ਕਿ ਮੁਰੱਬੇਬੰਦੀ ਸਮੇਂ ਪਿੰਡਾਂ ਲਈ ਛੱਪੜਾਂ, ਗਰੀਬ ਲੋਕਾਂ ਲਈ ਰੂੜੀ ਦੇ ਟੋਇਆਂ ਅਤੇ ਪੰਚਾਇਤਾਂ ਲਈ ਲੋੜ ਅਨੁਸਾਰ ਜ਼ਮੀਨ ਛੱਡੀ ਗਈ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆਂ 80 ਸਾਲ ਦੇ ਕਰੀਬ ਸਮਾਂ ਬੀਤ ਚੁੱਕਾ ਹੈ, ਪਰ ਇਸ ਦੇ ਬਾਵਜੂਦ ਪਿੰਡਾਂ ਵਿਚ ਗਲੀਆਂ, ਨਾਲੀਆਂ ਅਤੇ ਛੱਪੜਾਂ ਨਾਲ ਸੰਬੰਧਿਤ ਮੁੱਢਲੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਇਆ। ਉਕਤ ਆਗੂਆਂ ਨੇ ਐਲਾਨ ਕੀਤਾ ਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਦਾ ਦਰਵਾਜ਼ਾ ਖੜਕਾਉਣ ਅਤੇ ਆਪਣੀਆਂ ਮੰਗਾਂ ਦੀ ਪੂਰਤੀ ਲਈ 25 ਸਤੰਬਰ, ਸ਼ੁੱਕਰਵਾਰ ਨੂੰ ਉਪ-ਮੰਡਲ ਮੈਜਿਸਟਰੇਟ ਅਜਨਾਲਾ ਦੇ ਦਫ਼ਤਰ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਬਲਤੇਜ ਸਿੰਘ ਦਿਆਲਪੁਰਾ, ਪ੍ਰਗਟ ਮਸੀਹ, ਜਾਊਂਨ ਮਸੀਹ ਅਤੇ ਵਿਜੇ ਮਸੀਹ ਤਿੰਨੇ ਪਿੰਡ ਨਾਸਰ, ਰਣਜੀਤ ਸਿੰਘ ਅਤੇ ਸਾਜਨਦੀਪ ਸਿੰਘ ਬੋਹਲੀਆਂ, ਹਰਨੇਕ ਸਿੰਘ ਨੇਪਾਲ ਅਤੇ ਕੁਲਦੀਪ ਸਿੰਘ ਅਜਨਾਲਾ ਆਦਿ ਹਾਜ਼ਰ ਸਨ। ਇਸ ਮੌਕੇ ਸਮੂਹ ਆਗੂਆਂ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਇਟਾਲੀਅਨ ਨਾਗਰਿਕਤਾ ਲੈਣ ਗਈ ਮੋਰੱਕੋ ਮੂਲ ਦੀ ਬੀਬੀ ਨੂੰ ਇਤਾਲਵੀ ਭਾਸ਼ਾ ਨਾ ਆਉਣ ਕਾਰਨ ਮੇਅਰ ਨੇ ਨਾਗਰਿਕਤਾ ਦੇਣ ਤੋਂ ਕੀਤ... ਅਗਲੀ ਖ਼ਬਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਦੀ ਜਿੱਤ ਪੱਕੀ – ਮਾਂਗਾ ਸਰਾਏ
Ad Position 24