ਵਿਦਿਆਰਥੀ ਸਾਹਿਬਜੋਤ ਸਿੰਘ ਅਤੇ ਸਹਿਜਦੀਪ ਸਿੰਘ
ਐੱਸ. ਐੱਮ. ਐੱਸ. ਗਲੋਬਲ ਸਕੂਲ ਬੁਤਾਲਾ ਦੇ ਵਿਦਿਆਰਥੀਆਂ ਨੇ 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿਚ ਮਾਰੀਆਂ ਮੱਲਾਂ
ਬਾਬਾ ਬਕਾਲਾ ਸਾਹਿਬ, 22 ਸਤੰਬਰ (ਰਾਜਨ)-ਖੇਡ ਵਿਭਾਗ ਪੰਜਾਬ ਸਰਕਾਰ ਵਲੋਂ ਕਰਵਾਈਆਂ ਗਈਆਂ ਜਿਲ੍ਹਾ ਪੱਧਰੀ ਸਕੂਲ ਖੇਡਾਂ ਵਿਚ ਐਸ. ਐੱਮ.
ਬਾਬਾ ਬਕਾਲਾ ਸਾਹਿਬ, 22 ਸਤੰਬਰ (ਰਾਜਨ)-ਖੇਡ ਵਿਭਾਗ ਪੰਜਾਬ ਸਰਕਾਰ ਵਲੋਂ ਕਰਵਾਈਆਂ ਗਈਆਂ ਜਿਲ੍ਹਾ ਪੱਧਰੀ ਸਕੂਲ ਖੇਡਾਂ ਵਿਚ ਐਸ.ਐੱਮ.ਐੱਸ. ਗਲੋਬਲ ਸਕੂਲ ਬੁਤਾਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਡੀਆਂ ਮੱਲਾਂ ਮਾਰੀਆਂ ਹਨ । ਸਕੂਲ ਦੇ ਵਿਦਿਆਰਥੀ ਸਾਹਿਬਜੋਤ ਸਿੰਘ ਨੇ ਅੰਡਰ 14 ਸ਼ਾਟ ਪੁੱਟ ਮੁਕਾਬਲੇ ਵਿਚ ਸੋਨ ਤਗਮਾ ਅਤੇ ਸਹਿਜਦੀਪ ਸਿੰਘ ਨੇ ਅੰਡਰ 14 (200 ਮੀਟਰ) ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਆਉਣ ਵਾਲੀਆ ਰਾਜ ਪੱਧਰੀ ਖੇਡਾਂ ਵਿਚ ਆਪਣੀ ਜਗ੍ਹਾ ਬਣਾਈ । ਇਸ ਸ਼ਾਨਦਾਰ ਮੌਕੇ ’ਤੇ ਸਕੂਲ ਸਰਪ੍ਰਸਤ ਸੰਤ ਬਾਬਾ ਸੁਰਜਨ ਸਿੰਘ, ਡਾਇਰੈਕਟਰ ਮੈਡਮ ਰੁਪਿੰਦਰ ਕੌਰ, ਪ੍ਰਿੰ: ਗੁਰਪ੍ਰੀਤ ਸਿੰਘ ਪੱਡਾ, ਡੀ.ਪੀ. ਰਾਜਬੀਰ ਕੌਰ ਅਤੇ ਸਮੂਹ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਹੌਂਸਲਾ ਅਫਜਾਈ ਕੀਤੀ।