25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਤਰਸਿੱਕਾ ਕਸਬੇ ਦੇ ਮੁੱਖ ਬਾਜ਼ਾਰ ’ਚ ਬਣ ਰਿਹਾ ਗੰਦਾ ਨਾਲਾ, ਦੁਕਾਨਦਾਰ ਨੇ ਬਣਨ ਤੋਂ ਰੋਕਿਆ

ਤਰਸਿੱਕਾ, 24 ਸਤੰਬਰ (ਅਤਰ ਸਿੰਘ ਤਰਸਿੱਕਾ)-ਕਸਬਾ ਪੁੱਲ ਨਹਿਰ ਤਰਸਿੱਕਾ ਤੋਂ ਦਾਣਾ ਮੰਡੀ ਤੱਕ ਬਣਨ ਵਾਲਾ ਗੰਦਾ ਨਾਲਾ ਇਕ ਦੁਕਾਨਦਾਰ ਸੁਰਜੀਤ ਸਿੰਘ ਕਰਿਆਨਾ ਵਾਲੇ ਵਲੋਂ ਬੰਦ ਕਰਵਾਉਣ ’ਤੇ ਸਥਿਤੀ ਤਣਾਓ ਪੂਰਨ ਬਣ ਗਈ। ਉਸ ਦੇ ਸਮਰਥਨ ’ਚ ਆਏ ਬਲਜੀਤ ਸਿੰਘ ਬੱਲੀ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬਲਾਕ ਤਰਸਿੱਕਾ ਨੇ ਸਟੇਅ ਆਰਡਰ ਦੀ ਕਾਪੀ ਵੀ ਵਿਖਾਈ।

Ad Position 21
No active advertisement
ਅਜੀਤ ਡੈਸਕ 25-09-2026
ਤਰਸਿੱਕਾ, 24 ਸਤੰਬਰ (ਅਤਰ ਸਿੰਘ ਤਰਸਿੱਕਾ)-ਕਸਬਾ ਪੁੱਲ ਨਹਿਰ ਤਰਸਿੱਕਾ ਤੋਂ ਦਾਣਾ ਮੰਡੀ ਤੱਕ ਬਣਨ ਵਾਲਾ ਗੰਦਾ ਨਾਲਾ ਇਕ ਦੁਕਾਨਦਾਰ ਸੁਰਜੀਤ ਸਿੰਘ ਕਰਿਆਨਾ ਵਾਲੇ ਵਲੋਂ ਬੰਦ ਕਰਵਾਉਣ ’ਤੇ ਸਥਿਤੀ ਤਣਾਓ ਪੂਰਨ ਬਣ ਗਈ। ਉਸ ਦੇ ਸਮਰਥਨ ’ਚ ਆਏ ਬਲਜੀਤ ਸਿੰਘ ਬੱਲੀ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬਲਾਕ ਤਰਸਿੱਕਾ ਨੇ ਸਟੇਅ ਆਰਡਰ ਦੀ ਕਾਪੀ ਵੀ ਵਿਖਾਈ। ਦੁਕਾਨਦਾਰ ਦਾ ਕਹਿਣਾ ਸੀ ਕਿ ਇਹ ਸਾਡੀ ਦੁਕਾਨ ਤੋਂ ਹਟਵਾਂ ਬਨਣਾ ਚਾਹੀਦਾ ਹੈ ਜਦ ਕਿ ਠੇਕੇਦਾਰ ਤੇ ਜੇ. ਈ. ਨੇ ਕਿਹਾ ਕਿ ਅਸੀਂ ਆਪਣੇ ਗੰਦੇ ਨਾਲੇ ਦੇ ਲੈਵਲ ਅਨੁਸਾਰ ਕੰਮ ਕਰ ਰਹੇ ਹਾਂ ਤੇ ਸੜਕ ਦੀ ਥਾਂ ’ਚ ਬਣਦੀ ਥਾਂ ’ਤੇ ਹੀ ਬਣਾ ਰਹੇ ਹਾਂ। ਇਸ ਮੌਕੇ ਬਲਜੀਤ ਸਿੰਘ ਡੀ ਐਸ ਪੀ ਜੰਡਿਆਲਾ ਗੁਰੂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਵਿਗੜ ਰਹੀ ਸਥਿਤੀ ’ਤੇ ਕਾਬੂ ਪਾਇਆ ਅਤੇ ਸੁਰਜੀਤ ਸਿੰਘ ਕਰਿਆਨਾ ਸਟੋਰ ਵਾਲੇ ਨੂੰ ਸਮਝਾ ਕੇ ਕਿਹਾ ਕਿ ਤੁਹਾਡੀ ਦੁਕਾਨ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਤੇ ਉਨ੍ਹਾਂ ਨੇ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਫਿਰ ਕੰਮ ਦੁਬਾਰਾ ਚਾਲੂ ਕਰਵਾ ਦਿੱਤਾ। ਇਸ ਮੌਕੇ ਜਗਦੀਪ ਸਿੰਘ ਸਰਪੰਚ ਪਿੰਡ ਤਰਸਿੱਕਾ, ਜਰਮਨਜੀਤ ਸਿੰਘ ਸਰਪੰਚ ਕਸਬਾ ਪੁਲ ਨਹਿਰ ਤਰਸਿੱਕਾ, ਬਲਜੀਤ ਸਿੰਘ ਬੱਲੀ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਮਨਜੀਤ ਸਿੰਘ ਮੈਂਬਰ ਪੰਚਾਇਤ, ਸੁਰਜੀਤ ਸਿੰਘ ਕਰਿਆਨਾ ਵਾਲੇ, ਗੁਰਬਚਨ ਸਿੰਘ ਤਰਸਿੱਕਾ ਤੇ ਸਿਮਰਨਜੀਤ ਸਿੰਘ ਮਾਂਗਟ ਆਦਿ ਪ੍ਰਮੁੱਖ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਦੀਆਂ ਰੈਲੀਆਂ ’ਚ ਵੱਡੇ ਇਕੱਠਾਂ ਨੇ ’27 ’ਚ ਸਰਕਾਰ ਬਣਨ ਦਾ ਦਿੱਤਾ ਸਬੂਤ – ਗਨੀਵ ਮਜੀਠੀਆ ਅਗਲੀ ਖ਼ਬਰ ਕੁਝ ਤਾਕਤਾਂ ‘ਮੀਰੀ ਪੀਰੀ ਖ਼ਾਲਸਾ ਮਾਰਚ’ ਵਿਚ ਖੱਲਲ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਬਾਜ ਆ ਜਾਣ – ਸਿੰਘ ਸਾਹਿਬ ਜਥੇਦਾਰ...
Ad Position 24