18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਿਹਤ ਵਿਭਾਗ ਵਲੋਂ ਗੁਰੂ ਖਾਲਸਾ ਹਾਈ ਸਕੂਲ ਸ਼ਾਮ ਨਗਰ ਵਿਖੇ ਦੰਦਾਂ, ਅੱਖਾਂ ਅਤੇ ਜਨਰਲ ਮੈਡੀਕਲ ਜਾਂਚ ਕੈਂਪ

ਮਜੀਠਾ, 17 ਸਤੰਬਰ (ਜਗਤਾਰ ਸਿੰਘ ਸਹਿਮੀ)-ਸਿਹਤ ਵਿਭਾਗ ਵਲੋਂ ਸਿਵਲ ਸਰਜਨ ਅੰਮ੍ਰਿਤਸਰ ਅਤੇ ਐੱਸ. ਐੱਮ.

Ad Position 21
No active advertisement
ਅਜੀਤ ਡੈਸਕ 18-09-2026
ਮਜੀਠਾ, 17 ਸਤੰਬਰ (ਜਗਤਾਰ ਸਿੰਘ ਸਹਿਮੀ)-ਸਿਹਤ ਵਿਭਾਗ ਵਲੋਂ ਸਿਵਲ ਸਰਜਨ ਅੰਮ੍ਰਿਤਸਰ ਅਤੇ ਐੱਸ.ਐੱਮ.ਓ. ਥਰੀਏਵਾਲ ਦੀ ਅਗਵਾਈ ਹੇਠ ਗੁਰੂ ਖਾਲਸਾ ਹਾਈ ਸਕੂਲ ਸ਼ਾਮਨਗਰ ਵਿਖੇ ਵਿਦਿਆਰਥੀਆਂ ਦੀ ਸਿਹਤ ਜਾਂਚ ਲਈ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਵਿਦਿਅਰਜਥੀਆਂ ਦੀ ਦੰਦਾਂ, ਅੱਖਾਂ ਅਤੇ ਜਨਰਲ ਸਿਹਤ ਦੀ ਜਾਂਚ ਕੀਤੀ ਗਈ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਜੇ. ਪੀ. ਸਿੰਘ ਅਪਥੈਲਮਿਕ ਅਫਸਰ ਵਲੋਂ ਵਿਦਿਆਰਥੀਆਂ ਦੀਆਂ ਅੱਖਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੱਖਾਂ ਦੀਆਂ ਬਿਮਾਰੀਆਂ ਤੋਂ ਬਚਾਅ ਅਤੇ ਸਮੇਂ-ਸਮੇਂ ’ਤੇ ਅੱਖਾਂ ਦੀ ਜਾਂਚ ਕਰਾਉਣ ਦੀ ਮਹੱਤਤਾ ਬਾਰੇ ਵੀ ਦੱਸਿਆ। ਇਸ ਤੋਂ ਇਲਾਵਾ ਆਰ.ਬੀ.ਐੱਸ.ਕੇ. ਟੀਮ ਦੀ ਡਾ. ਯੋਗਤਾ ਪਾਠਕ ਵਲੋਂ ਸਮੂਹ ਵਿਦਿਆਰਥੀਆਂ ਦੀ ਜਨਰਲ ਡਾਕਟਰੀ ਜਾਂਚ ਕੀਤੀ ਗਈ। ਜਦਕਿ ਲੈਬੋਰਟਰੀ ਟੈਕਨੀਸ਼ੀਅਨ ਪ੍ਰਭਜੋਤ ਕੌਰ ਵਲੋਂ ਵਿਦਿਆਰਥੀਆਂ ਦੇ ਖੂਨ ਦੀ ਜਾਂਚ ਕੀਤੀ ਗਈ ਤਾਂ ਜੋ ਅਨੀਮੀਆ ਵਰਗੀਆਂ ਬਿਮਾਰੀਆਂ ਦਾ ਪਤਾ ਲਗਾਇਆ ਜਾ ਸਕੇ। ਕੈਂਪ ਦੀ ਸਮਾਪਤੀ ਮੌਕੇ ਸਕੂਲ ਦੇ ਪ੍ਰਿੰਸੀਪਲ ਲਖਨਪਾਲ ਸਿੰਘ ਨੇ ਸਿਹਤ ਵਿਭਾਗ ਤੋਂ ਆਈ ਡਾਕਟਰਾਂ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਸਿਮਰਨਜੀਤ ਕੌਰ, ਨੋਡਲ ਅਫਸਰ ਬਲਜੀਤ ਕੌਰ, ਹਰਲੀਨ ਕੌਰ, ਉਸਤਤ ਸਿੰਘ, ਜਗਰੂਪ ਕੌਰ, ਮਨਪ੍ਰੀਤ ਕੌਰ ਸਮੇਤ ਸਮੂਹ ਸਕੂਲ ਸਟਾਫ ਅਤੇ ਸਿਹਤ ਵਿਭਾਗ ਦੀ ਟੀਮ ਵਿਚ ਡਾ. ਜੇ. ਪੀ. ਸਿੰਘ ਅਪਥੈਲਮਿਕ ਅਫਸਰ, ਡਾ. ਕੋਨਿਕਾ ਮਹਾਜਨ ਡੀ.ਐੱਮ.ਓ., ਡਾ. ਯੋਗਤਾ ਪਾਠਕ ਏ.ਐੱਮ.ਓ., ਪ੍ਰਭਜੋਤ ਕੌਰ ਐੱਲ.ਟੀ. ਅਤੇ ਸੰਦੀਪ ਕੁਮਾਰ ਹੈਲਪਰ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਸਾਂਝਾ ਐਕਸ਼ਨ ਫਰੰਟ ਨੇ ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ ਨੂੰ ਸਮਰਥਨ ਦੇਣ ਉਪਰੰਤ ਕੀਤਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਐੱਸ.ਡੀ.ਐੱਮ. ਦਫਤਰ ਅਤੇ ਤਹਿਸੀਲ ਕੰਪਲੈਕਸ ਮਜੀਠਾ ’ਚ ਸਫਾਈ ਦਾ ਮੰਦਾ ਹਾਲ, ਥਾਂ ਥਾਂ ਲੱਗੇ ਕੂੜੇ ਦੇ ਢੇਰ
Ad Position 24