18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਅਜਨਾਲਾ ਥਾਣਾ ਹਮਲਾ ਮਾਮਲਾ : ਬਾਜ਼ੇਕੇ ਤੇ ਯੋਧੇ ਸਮੇਤ 8 ਦੀ ਅੰਮ੍ਰਿਤਸਰ ਅਦਾਲਤ ’ਚ ਹੋਈ ਪੇਸ਼ੀ, ਬਿਆਨ ਕੀਤੇ ਕਲਮਬੱਧ

ਅੰਮ੍ਰਿਤਸਰ, 17 ਸਤੰਬਰ (ਰੇਸ਼ਮ ਸਿੰਘ)- ਤਿੰਨ ਸਾਲ ਪਹਿਲਾਂ 2023 ’ਚ ਅਜਨਾਲਾ ਥਾਣਾ ਹਮਲਾ ਮਾਮਲੇ ’ਚ ਡਿਬਰੂਗੜ੍ਹ ਜੇਲ੍ਹ ’ਚ ਬੰਦ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਨਜ਼ਦੀਕੀ ਸਾਥੀ ਭਗਵੰਤ ਸਿੰਘ ਬਾਜ਼ੇਕੇ ਉਰਫ ਪ੍ਰਧਾਨ ਮੰਤਰੀ, ਹਰਮੇਲ ਸਿੰਘ ਯੋਧੇ ਸਮੇਤ 8 ਜਣਿਆਂ ਨੂੰ ਅੱਜ ਇਥੇ ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਅੰਮ੍ਰਿਤਸਰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਵਧੀਕ ਜਿਲ੍ਹਾ ਸ਼ੈਸਨ ਜੱਜ ਸ: ਪਰਮਿੰਦਰ ਸਿੰਘ ਦੀ ਅਦਾਲਤ ‘ਚ 313 ਤਹਿਤ ਬਿਆਨ ਕਲਮਬੱਧ ਕੀਤੇ ਗਏ । ਦੱਸਣਯੋਗ ਹੈ ਕਿ ਅੱਜ ਪੇਸ਼ ਕੀਤੇ ਗਏ 8 ਨੌਜਵਾਨ ਬਠਿੰਡਾ, ਗੋਇੰਦਵਾਲ ਸਾਹਿਬ ਤੇ ਫਰੀਦਕੋਟ ਆਦਿ ਜੇਲ੍ਹਾਂ ’ਚ ਬੰਦ ਸਨ ਜਿਨ੍ਹਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਅੰਮ੍ਰਿਤਸਰ ਜ਼ਿਲ੍ਹਾ ਕਚਿਹਰੀਆਂ ’ਚ ਪੇਸ਼ੀ ਲਈ ਲਿਆਂਦਾ ਗਿਆ।

Ad Position 21
No active advertisement
ਅਜੀਤ ਡੈਸਕ 18-09-2026
ਅੰਮ੍ਰਿਤਸਰ, 17 ਸਤੰਬਰ (ਰੇਸ਼ਮ ਸਿੰਘ)- ਤਿੰਨ ਸਾਲ ਪਹਿਲਾਂ 2023 ’ਚ ਅਜਨਾਲਾ ਥਾਣਾ ਹਮਲਾ ਮਾਮਲੇ ’ਚ ਡਿਬਰੂਗੜ੍ਹ ਜੇਲ੍ਹ ’ਚ ਬੰਦ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਨਜ਼ਦੀਕੀ ਸਾਥੀ ਭਗਵੰਤ ਸਿੰਘ ਬਾਜ਼ੇਕੇ ਉਰਫ ਪ੍ਰਧਾਨ ਮੰਤਰੀ, ਹਰਮੇਲ ਸਿੰਘ ਯੋਧੇ ਸਮੇਤ 8 ਜਣਿਆਂ ਨੂੰ ਅੱਜ ਇਥੇ ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਅੰਮ੍ਰਿਤਸਰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਵਧੀਕ ਜਿਲ੍ਹਾ ਸ਼ੈਸਨ ਜੱਜ ਸ: ਪਰਮਿੰਦਰ ਸਿੰਘ ਦੀ ਅਦਾਲਤ ‘ਚ 313 ਤਹਿਤ ਬਿਆਨ ਕਲਮਬੱਧ ਕੀਤੇ ਗਏ । ਦੱਸਣਯੋਗ ਹੈ ਕਿ ਅੱਜ ਪੇਸ਼ ਕੀਤੇ ਗਏ 8 ਨੌਜਵਾਨ ਬਠਿੰਡਾ, ਗੋਇੰਦਵਾਲ ਸਾਹਿਬ ਤੇ ਫਰੀਦਕੋਟ ਆਦਿ ਜੇਲ੍ਹਾਂ ’ਚ ਬੰਦ ਸਨ ਜਿਨ੍ਹਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਅੰਮ੍ਰਿਤਸਰ ਜ਼ਿਲ੍ਹਾ ਕਚਿਹਰੀਆਂ ’ਚ ਪੇਸ਼ੀ ਲਈ ਲਿਆਂਦਾ ਗਿਆ। ਸੁਰੱਖਿਆ ਪ੍ਰੰਬਧਾਂ ਦੀ ਅਗਵਾਈ ਡੀ. ਸੀ. ਪੀ. (ਲਾਅ ਐਂਡ ਆਰਡਰ) ਰਵਿੰਦਰਪਾਲ ਸਿੰਘ ਸੰਧੂ ਵਲੋਂ ਕੀਤੀ ਗਈ। ਅਦਾਲਤ ’ਚ ਪ੍ਰਧਾਨ ਮੰਤਰੀ ਬਾਜ਼ੇਕੇ ਤੇ ਯੋਧੇ ਤੋਂ ਇਲਆਵਾ ਭਾਈ ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ ਰਾਓਕੇ, ਬੰਸਤ ਸਿੰਘ ਦੌਲਤਪੁਰ, ਬਲਵਿੰਦਰ ਸਿੰਘ ਜੰਗੀਆਣਾ, ਈਸ਼ਵਰ ਸਿੰਘ ਚਾਚਾ ਹਰਜੀਤ ਸਿੰਘ ਸ਼ਾਮਿਲ ਸਨ। ਬਚਾਅ ਪੱਖ ਵਲੋਂ ਪੇਸ਼ ਹੋਏ ਵਕੀਲ ਰਿਤੂ ਰਾਜ ਸਿੰਘ ਸੰਧੂ ਨੇ ਦੱਸਿਆ ਕਿ ਅਦਾਲਤ ਵਲੋਂ 313 ਤਹਿਤ ਬਿਆਨ ਕਲਮਬੱਧ ਕਰਨ ਉਪਰੰਤ ਇਨ੍ਹਾਂ ਦੇ ਮਾਮਲੇ ਦੀ ਅਗਲੀ ਪੇਸ਼ੀ ਲਈ ਤਾਰੀਖ ਪਾ ਦਿੱਤੀ ਗਈ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਆਗੁ ਸ਼ਮਸੇਰ ਸਿੰਘ ਪੱਧਰੀ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਸਿੰਘਾਂ ਦੀ 313 ਤਹਿਤ ਬਿਆਨ ਦਰਜ ਹੋਣ ਉਪਰੰਤ ਹੁਣ ਮਾਮਲੇ ਦੀ ਸੁਣਵਾਈ ਇਨਸਾਫ ਵੱਲ ਅੱਗੇ ਵੱਧਣ ਦੀ ਸਥਿਤੀ ’ਚ ਹੈ। ਗ੍ਰਿਫ਼ਤਾਰ ਕੀਤੇ ਸਿੱਖ ਨੌਜਵਾਨਾਂ ਨੇ ਕਿਹਾ ਕਿ ਉਹ ਪੰਥਕ ਏਕਤਾ ਦਾ ਸੁਨੇਹਾ ਦਿੰਦੇ ਰਹੇ ਅਗੇ ਤੋਂ ਵੀ ਇਸੇ ਸੋਚ ’ਤੇ ਪਹਿਰਾ ਦਿੰਦੇ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ 28 ਦੀ ਰੈਲੀ ਸੰਬੰਧੀ ਰਾਣਾ ਲੋਪੋਕੇ ਵਲੋਂ ਛੀਨਾ ਕਰਮ ਸਿੰਘ ਦੇ ਅਕਾਲੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਅਗਲੀ ਖ਼ਬਰ ਖਿਲਚੀਆਂ ਵਿਖੇ ਵਾਈ-ਫਾਈ ਦੀ ਤਾਰ ਲਾਹੁਣ ਦੇ ਦੋਸ਼ ਲਾ ਕੇ ਮਾਸੂਮਾਂ ਨਾਲ ਕੁੱਟਮਾਰ
Ad Position 24