13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬੀ. ਬੀ. ਏ. ਦੇ ਫਾਈਨਲ ਨਤੀਜੇ ’ਚੋਂ ਜੰਡਿਆਲਾ ਗੁਰ ਦੀ ਨਿਹਾਰਿਕਾ ਨੇ ਕੀਤਾ ਪਹਿਲਾ ਸਥਾਨ ਹਾਸਿਲ

ਜੰਡਿਆਲਾ ਗੁਰੂ, 12 ਸਤੰਬਰ (ਪ੍ਰਮਿੰਦਰ ਸਿੰਘ ਜੋਸਨ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੀ. ਬੀ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਜੰਡਿਆਲਾ ਗੁਰੂ, 12 ਸਤੰਬਰ (ਪ੍ਰਮਿੰਦਰ ਸਿੰਘ ਜੋਸਨ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੀ. ਬੀ. ਏ. ਫਾਈਨਲ ਦੇ ਐਲਾਨੇ ਗਏ ਨਤੀਜੇ ਵਿਚ ਜੰਡਿਆਲਾ ਗੁਰੂ ਦੀ ਸਰੂਪ ਰਾਣੀ ਗੌਰਮੈਂਟ ਕਾਲਜ ਫਾਰ ਵੋਮੈਨ ਅੰਮ੍ਰਿਤਸਰ ਚ ਪੜ੍ਹਦੀ ਵਿਦਿਆਰਥਣ ਨਿਹਾਰਿਕਾ ਨੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ, ਸ਼ਹਿਰ ਤੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ। ਨਿਹਾਰਿਕਾ ਨੇ ਦੱਸਿਆ ਕਿ ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧੀਨ ਆਉਂਦੇ ਪੰਜਾਬ ਦੇ 146 ਕਾਲਜਾਂ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਉਸ ਦਾ ਕਹਿਣਾ ਹੈ ਕਿ ਉਸਨੇ ਬੀ. ਬੀ. ਏ. ਫਾਈਨਲ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਉਸ ਵਿਚ ਉਸਦੀ ਮਿਹਨਤ ਦੇ ਨਾਲ ਨਾਲ ਉਸਦੇ ਦਾਦਾ ਦਾਦੀ, ਮਾਤਾ ਪਿਤਾ ਅਤੇ ਉਸ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਵੱਡਾ ਯੋਗਦਾਨ ਹੈ । ਨਿਹਾਰਕਾ ਨੇ ਵਿਦਿਆਰਥੀਆਂ ਨੂੰ ਮੋਬਾਈਲ ਦੀ ਵਰਤੋਂ ਘੱਟ ਤੋਂ ਘੱਟ ਕਰਨ ਲਈ ਅਤੇ ਆਪਣੇ ਅਧਿਆਪਕਾਂ ਤੇ ਮਾਤਾ ਪਿਤਾ ਦਾ ਆਗਿਆਕਾਰੀ ਬਣ ਕੇ ਪੜ੍ਹਾਈ ਵੱਲ ਧਿਆਨ ਦੇਣ ਲਈ ਕਿਆ ਹੈ। ਅੱਜ ਨਿਹਾਰਿਕਾ ਦੀ ਸ਼ਾਨਦਾਰ ਪ੍ਰਾਪਤੀ ਲਈ ਉਸਦੇ ਸਰੂਪ ਰਾਣੀ ਗੌਰਮੈਂਟ ਕਾਲਜ ਫਾਰ ਵੋਮੈਨ ਅੰਮ੍ਰਿਤਸਰ ਵਿਚ ਇਕ ਸਮਾਗਮ ਦੌਰਾਨ ਉਸ ਦਾ ਸਨਮਾਨ ਕੀਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਤੇ ਕੀਤੇ ਕੰਮਾਂ ਦੀ ਬਦੌਲਤ ਮੁੜ ਸਰਕਾਰ ਬਣਾਉਣ ਲਈ ਸਹਾਈ ਹੋਣਗੇ : ਬਲਿਹ... ਅਗਲੀ ਖ਼ਬਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰੀਬ 100 ਵਾਹਨ ਚਾਲਕਾਂ ਦੇ ਕੱਟੇ ਚਲਾਨ
Ad Position 24