07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਐੱਨ. ਸੀ. ਸੀ. ਕੈਂਪ ਦੌਰਾਨ ਆਰਮੀ ਭਰਤੀ ਲਈ ਸੈਮੀਨਾਰ

ਅਟਾਰੀ ਸਰਹੱਦ, 6 ਸਤੰਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਅੰਮ੍ਰਿਤਸਰ ਫਸਟ ਪੰਜਾਬ ਬਟਾਲੀਅਨ ਐੱਨ. ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਅਟਾਰੀ ਸਰਹੱਦ, 6 ਸਤੰਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਅੰਮ੍ਰਿਤਸਰ ਫਸਟ ਪੰਜਾਬ ਬਟਾਲੀਅਨ ਐੱਨ. ਸੀ. ਸੀ. ਅੰਮ੍ਰਿਤਸਰ ਵਲੋਂ 10 ਦਿਨਾ ਕੈਂਪ ਜੋ ਕਿ ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਵਿਖੇ ਕਰਨਲ ਜੀ.ਪੀ. ਸਿੰਘ ਕਮਾਡਿੰਗ ਅਫ਼ਸਰ ਫਸਟ ਪੰਜਾਬ ਬਟਾਲੀਅਨ ਦੀ ਅਗਵਾਈ ਹੇਠ ਚੱਲ ਰਿਹਾ ਹੈ, ਵਿਖੇ ਆਰਮੀ ਭਰਤੀ ਦਫ਼ਤਰ ਅੰਮ੍ਰਿਤਸਰ ਵਲੋਂਂ ਕਰਨਲ ਜੇਮਜ਼ ਜੇਕਬ ਕਮਾਡਿੰਗ ਅਫ਼ਸਰ ਆਰਮੀ ਭਰਤੀ ਦਫ਼ਤਰ ਅੰਮ੍ਰਿਤਸਰ ਵਲੋਂ ਐੱਨ. ਸੀ. ਸੀ. ਕੈਡਿਟ ਲਈ ਫ਼ੌਜ ਵਿਚ ਭਰਤੀ ਹੋਣ ਲਈ ਜਾਣਕਾਰੀ ਦੇਣ ਲਈ ਇਕ ਦਿਨਾ ਸੈਮੀਨਾਰ ਕੀਤਾ ਗਿਆ। ਆਪਣੇ ਸੰਬੋਧਨ ਵਿਚ ਕਰਨਲ ਜੇਮਜ਼ ਜੇਕਬ ਨੇ ਕਿਹਾ ਕਿ ਫ਼ੌਜ ਵਿਚ ਭਰਤੀ ਹੋਣ ਲਈ ਐੱਨ.ਸੀ.ਸੀ. ਕੈਡਿਟ ਨੂੰ ਬੋਨਸ ਨੰਬਰ ਮਿਲਦੇ ਹਨ । ਐੱਨ. ਸੀ.ਸੀ. ਟ੍ਰੇਨਿੰਗ ਪ੍ਰਾਪਤ ਕੈਡਿਟ ਨੂੰ ਫ਼ੌਜ ਦੀ ਟ੍ਰੇਨਿੰਗ ਦੌਰਾਨ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਹੀਂ ਆਉਂਦੀ । ਉਨ੍ਹਾਂ ਭਰਤੀ ਹੋਣ ਲਈ ਲੋੜੀਂਦੇ ਡਾਕੂਮੈਂਟਸ ਬਾਰੇ ਵੀ ਜਾਣਕਾਰੀ ਦਿੱਤੀ। ਕੈਡਿਟ ਨੂੰ ਸਿਪਾਹੀ ਤੋਂ ਲੈ ਕੇ ਆਫਿਸਰ ਰੈਂਕ ਤੱਕ ਭਰਤੀ ਚੋਣ ਪ੍ਰਕਿਰਿਆ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ਗਈ l ਇਸ ਮੌਕੇ ਤੇ ਸੂਬੇਦਾਰ ਮੇਜਰ ਪ੍ਰਵੀਨ ਮਨੋਲਕਰ, ਸੂਬੇਦਾਰ ਮੇਜਰ ਲਾਭ ਸਿੰਘ, ਸੂਬੇਦਾਰ ਗੁਰਦੇਵ ਸਿੰਘ, ਨਾਇਬ ਸੂਬੇਦਾਰ ਪ੍ਰਗਟ ਸਿੰਘ, ਹਵਲਦਾਰ ਗੁਰਦੀਪ ਸਿੰਘ ਆਦਿ ਸਟਾਫ ਅਤੇ ਐੱਨ.ਸੀ.ਸੀ. ਕੈਡਿਟ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ 11 ਲੱਖ ਦੀ ਐੱਮ.ਪੀ.ਲੈਡ ਗ੍ਰਾਂਟ ਨਾਲ ਬੀ.ਈ.ਈ.ਓ ਦਫ਼ਤਰ ਦਾ ਨਵੀਨੀਕਰਨ ਕਰਵਾ ਕੇ ਕੀ... ਅਗਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਪਬਲਿਕ ਹਾਈ ਸਕੂਲ, ਮਹਿਸਮਪੁਰ ਵਿਖੇ 38ਵੀਂ ਵਰ੍ਹੇਗੰਢ ਮਨਾਈ
Ad Position 24