66 ਕੇ.ਵੀ. ਸਬ ਸਟੇਸ਼ਨ ਅਜਨਾਲਾ ਵਿਖੇ ਬਿਜਲੀ ਸਪਲਾਈ ਚਾਲੂ ਕਰਦੇ ਸਮੇਂ ਐੱਸ.ਐੱਸ.ਏ ਨੂੰ ਲੱਗਿਆ ਕਰੰਟ, ਵਾਲ-ਵਾਲ ਬਚੀ ਜਾਨ
ਅਜਨਾਲਾ, 2 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਦੇ 66 ਕੇ. ਵੀ.
ਅਜਨਾਲਾ, 2 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਦੇ 66 ਕੇ.ਵੀ. ਸਬ-ਸਟੇਸ਼ਨ ਵਿਖੇ ਬਿਜਲੀ ਸਪਲਾਈ ਚਾਲੂ ਕਰਨ ਦੌਰਾਨ ਬਿਜਲੀ ਵਿਭਾਗ ਦੇ ਐੱਸ.ਐੱਸ.ਏ. ਸੁਖਰਾਜ ਸਿੰਘ ਨਾਲ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬਿਜਲੀ ਸਪਲਾਈ ਚਾਲੂ ਕਰਦੇ ਸਮੇਂ ਅਚਾਨਕ ਸੁਖਰਾਜ ਸਿੰਘ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਉਸ ਨੂੰ ਜ਼ੋਰਦਾਰ ਬਿਜਲੀ ਦਾ ਝਟਕਾ ਲੱਗਾ। ਕਰੰਟ ਲੱਗਣ ਦੀ ਘਟਨਾ ਤੋਂ ਬਾਅਦ ਸਬ-ਸਟੇਸ਼ਨ ’ਤੇ ਮੌਜੂਦ ਮੁਲਾਜ਼ਮਾਂ ਵਿਚ ਹਫੜਾ-ਦਫੜੀ ਮਚ ਗਈ। ਸਾਥੀ ਮੁਲਾਜ਼ਮਾਂ ਨੇ ਤੁਰੰਤ ਸੁਖਰਾਜ ਸਿੰਘ ਨੂੰ ਸੰਭਾਲਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਅਜਨਾਲਾ ਵਿਖੇ ਦਾਖਲ ਕਰਵਾਇਆ। ਹਸਪਤਾਲ ਵਿਚ ਉਸ ਦਾ ਇਲਾਜ ਜਾਰੀ ਹੈ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਐੱਸ.ਐੱਸ.ਏ. ਲਵਪ੍ਰੀਤ ਸਿੰਘ ਨੇ ਦੱਸਿਆ ਕਿ ਬਿਜਲੀ ਸਪਲਾਈ ਚਾਲੂ ਕਰਨ ਲਈ ਸੁਖਰਾਜ ਸਿੰਘ ਜਦੋਂ ਟਰਾਲੀ ਚੜਾ ਰਹੇ ਸੀ ਤਾਂ ਅਚਾਨਕ ਉਨ੍ਹਾਂ ਨੂੰ ਕਰੰਟ ਲੱਗਾ ਜਿਸ ਕਾਰਨ ਉਨ੍ਹਾਂ ਦੇ ਸਾਰੇ ਕੱਪੜੇ ਵੀ ਝੁਲਸ ਗਏ ਅਤੇ ਤੁਰੰਤ ਉਸਨੇ ਸਾਰੇ ਟਰਾਂਸਫਾਰਮਰ ਬੰਦ ਕੀਤੇ ਤੇ ਸੁਖਰਾਜ ਸਿੰਘ ਨੂੰ ਇਲਾਜ ਲਈ ਹਸਪਤਾਲ ਲਜਾਇਆ ਗਿਆ। ਉਧਰ ਸਿਵਲ ਹਸਪਤਾਲ ਅਜਨਾਲਾ ’ਚ ਐਮਰਜੈਂਸੀ ਡਿਊਟੀ ’ਤੇ ਤਨਾਇਦ ਡਾ. ਨਿੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਸੁਖਰਾਜ ਸਿੰਘ ਨੂੰ ਕਾਫੀ ਕਰੰਟ ਲੱਗਾ ਸੀ ਤੇ ਉਨ੍ਹਾਂ ਦੇ ਸਮੇਂ ਸਿਰ ਹਸਪਤਾਲ ਪਹੁੰਚਣ ਅਤੇ ਲੋੜੀਂਦੀਆਂ ਦਵਾਈਆਂ ਦੇਣ ਨਾਲ ਉਨ੍ਹਾਂ ਦੀ ਹਾਲਤ ਸਥਿਰ ਅਤੇ ਖਤਰੇ ਤੋਂ ਬਾਹਰ ਹੈ।