02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਨਵੀਂ ਇਕਾਈ ਗਠਿਤ, ਸਤਨਾਮ ਸਿੰਘ ਬਣੇ ਪ੍ਰਧਾਨ

ਚੋਗਾਵਾਂ, 2 ਸਤੰਬਰ ( ਗੁਰਵਿੰਦਰ ਸਿੰਘ ਕਲਸੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਅਤੇ ਪਿੰਡਾਂ ਵਿਚ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਨ ਦੇ ਮਕਸਦ ਨਾਲ ਪਿੰਡ ਮਿਆਦੀਆਂ ਕਲਾਂ ਵਿਖੇ ਇਕ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਸ਼ਹੀਦ ਭਾਈ ਮੇਵਾ ਸਿੰਘ ਜ਼ੋਨ ਲੋਪੋਕੇ ਦੇ ਪ੍ਰਧਾਨ ਗੁਰਲਾਲ ਸਿੰਘ ਕੱਕੜ, ਜਸਮੀਤ ਸਿੰਘ ਰਾਣੀਆਂ, ਕੁਲਬੀਰ ਸਿੰਘ ਲੋਪੋਕੇ, ਰਾਜਬੀਰ ਸਿੰਘ ਕੱਕੜ, ਪ੍ਰਗਟ ਸਿੰਘ ਚੋਗਾਵਾਂ ਅਤੇ ਪ੍ਰੈਸ ਸਕੱਤਰ ਸੁਖਜਿੰਦਰ ਸਿੰਘ ਸ਼ਾਹ ਲੋਪੋਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਚੋਗਾਵਾਂ, 2 ਸਤੰਬਰ ( ਗੁਰਵਿੰਦਰ ਸਿੰਘ ਕਲਸੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਅਤੇ ਪਿੰਡਾਂ ਵਿਚ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਨ ਦੇ ਮਕਸਦ ਨਾਲ ਪਿੰਡ ਮਿਆਦੀਆਂ ਕਲਾਂ ਵਿਖੇ ਇਕ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਸ਼ਹੀਦ ਭਾਈ ਮੇਵਾ ਸਿੰਘ ਜ਼ੋਨ ਲੋਪੋਕੇ ਦੇ ਪ੍ਰਧਾਨ ਗੁਰਲਾਲ ਸਿੰਘ ਕੱਕੜ, ਜਸਮੀਤ ਸਿੰਘ ਰਾਣੀਆਂ, ਕੁਲਬੀਰ ਸਿੰਘ ਲੋਪੋਕੇ, ਰਾਜਬੀਰ ਸਿੰਘ ਕੱਕੜ, ਪ੍ਰਗਟ ਸਿੰਘ ਚੋਗਾਵਾਂ ਅਤੇ ਪ੍ਰੈਸ ਸਕੱਤਰ ਸੁਖਜਿੰਦਰ ਸਿੰਘ ਸ਼ਾਹ ਲੋਪੋਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਪਿੰਡ ਵਾਸੀਆਂ ਦੇ ਵੱਡੇ ਇਕੱਠ ਵਲੋਂ ਸਰਬਸੰਮਤੀ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਇਸ ਨਵੀਂ ਚੁਣੀ ਗਈ ਕਮੇਟੀ ਵਿਚ ਸਤਨਾਮ ਸਿੰਘ ਪ੍ਰਧਾਨ, ਪ੍ਰਤਾਪ ਸਿੰਘ ਸਕੱਤਰ, ਸੀਨੀਅਰ ਮੀਤ ਪ੍ਰਧਾਨ ਬਾਜ ਸਿੰਘ, ਖਜਾਨਚੀ ਲਖਬੀਰ ਸਿੰਘ, ਮੀਤ ਪ੍ਰਧਾਨ ਸੁਖਬੀਰ ਸਿੰਘ, ਜਸਪਾਲ ਸਿੰਘ, ਸਹਾਇਕ ਸਕੱਤਰ ਮੇਜਰ ਸਿੰਘ, ਹਰਚੰਦ ਸਿੰਘ ਸਹਾਇਕ ਖਜਾਨਚੀ ਦਵਿੰਦਰ ਸਿੰਘ, ਹਰਪਾਲ ਸਿੰਘ, ਪ੍ਰੈਸ ਸਕੱਤਰ ਗੁਰਲਾਲ ਸਿੰਘ, ਕਮੇਟੀ ਮੈਂਬਰ, ਪ੍ਰਕਾਸ਼ ਸਿੰਘ, ਪ੍ਰਿਸ਼ਪਾਲ ਸਿੰਘ, ਗੁਰਨਾਮ ਸਿੰਘ, ਗੁਰਦਿਆਲ ਸਿੰਘ, ਸੁਖਵੰਤ ਸਿੰਘ, ਗੁਰਦਿਆਲ ਸਿੰਘ ਕਮੇਟੀ ਮੈਂਬਰ ਚੁਣੇ ਗਏ।
Ad Position 22
No active advertisement
ਪਿਛਲੀ ਖ਼ਬਰ ਆਈ.ਜੀ. ਸਰਹੱਦੀ ਰੇਂਜ ਭੁੱਲਰ ਅੱਜ ਸੰਭਾਲਣਗੇ ਅਹੁਦੇ ਦਾ ਕਾਰਜਭਾਰ ਅਗਲੀ ਖ਼ਬਰ ਅਜੀਤ, ਜਲੰਧਰ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਲੋਂ ਬਾਬਾ ਪਾਲਾ ਸਿੰਘ (ਗਊਆਂ ਵਾਲਿਆਂ) ਦੀ ਸਾਲਾਨਾ ਬਰਸੀ 10 ਨੂੰ
Ad Position 24