31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਫ਼ਤਹਿਪੁਰ ’ਚ ਪਲੇਠੀ ਵਿਸ਼ਾਲ ਇਕੱਤਰਤਾ ਊੜਾ, ਜੂੜਾ ਤੇ ਪੰਜਾਬ ਬਚਾਓ ਲਈ ਖ਼ਾਲਸਾ ਸਰਕਾਰ ਜ਼ਰੂਰੀ-ਬੁਲਾਰੇ

ਨਵਾਂ ਪਿੰਡ, 31 ਅਗਸਤ (ਜਸਪਾਲ ਸਿੰਘ)- ਵਿਧਾਨ ਸਭਾ ਹਲਕਾ ਜੰਡਿਆਲਾ ਦੇ ਪਿੰਡ ਫ਼ਤਹਿਪੁਰ ਰਾਜਪੂਤਾਂ ਵਿਖੇ ਇੰਦਰਜੀਤ ਸਿੰਘ ਦੇ ਗ੍ਰਹਿ ’ਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਕਵੀ ਰਮਿੰਦਰ ਸਿੰਘ ‘ਅੰਬਰਸਰੀ’ ਛਾਪਾ ਰਾਮ ਦੇ ਉਪਰਾਲੇ ਸਦਕਾ ਭਾਈ ਅਮਨਦੀਪ ਸਿੰਘ ਡੱਡੂਆਣਾ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਦੀ ਅਗਵਾਈ ’ਚ ਪਲੇਠੀ ਵਿਸ਼ਾਲ ਇਕੱਤਰਤਾ ਹੋਈ । ਇਸ ਮੌਕੇ ਜਸਕਰਨ ਸਿੰਘ ਰਿਆੜ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ, ਡਾ.

Ad Position 21
No active advertisement
ਅਜੀਤ ਡੈਸਕ 01-09-2026
ਨਵਾਂ ਪਿੰਡ, 31 ਅਗਸਤ (ਜਸਪਾਲ ਸਿੰਘ)- ਵਿਧਾਨ ਸਭਾ ਹਲਕਾ ਜੰਡਿਆਲਾ ਦੇ ਪਿੰਡ ਫ਼ਤਹਿਪੁਰ ਰਾਜਪੂਤਾਂ ਵਿਖੇ ਇੰਦਰਜੀਤ ਸਿੰਘ ਦੇ ਗ੍ਰਹਿ ’ਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਕਵੀ ਰਮਿੰਦਰ ਸਿੰਘ ‘ਅੰਬਰਸਰੀ’ ਛਾਪਾ ਰਾਮ ਦੇ ਉਪਰਾਲੇ ਸਦਕਾ ਭਾਈ ਅਮਨਦੀਪ ਸਿੰਘ ਡੱਡੂਆਣਾ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਦੀ ਅਗਵਾਈ ’ਚ ਪਲੇਠੀ ਵਿਸ਼ਾਲ ਇਕੱਤਰਤਾ ਹੋਈ । ਇਸ ਮੌਕੇ ਜਸਕਰਨ ਸਿੰਘ ਰਿਆੜ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ, ਡਾ. ਦਲਬੀਰ ਸਿੰਘ ਕੋਟਲਾ, ਬਿਕਰਮਜੀਤ ਸਿੰਘ ਕੋਟਲਾ ਸੇਵਾਦਾਰ ਹਲਕਾ ਜੰਡਿਆਲਾ, ਜੁਗਰਾਜ ਸਿੰਘ ਉਦੋਨੰਗਲ ਜ਼ਿਲ੍ਹਾ ਯੂਥ ਪ੍ਰਧਾਨ ਅੰਮ੍ਰਿਤਸਰ, ਹਰਕਮਲਪ੍ਰੀਤ ਸਿੰਘ ਜੰਡ ਜ਼ਿਲ੍ਹਾ ਜਨਰਲ ਸਕੱਤਰ ਅੰਮ੍ਰਿਤਸਰ, ਐਡਵੋਕੇਟ ਦਿਲਸ਼ੇਰ ਸਿੰਘ ਤੇ ਬਾਬੂ ਸਿੰਘ ਜੰਡਿਆਲਾ ਆਦਿ ਵਲੋਂ ਮੰਚ ਤੋਂ ਬੋਲਦਿਆਂ ਉਨ੍ਹਾਂ ਸਮੂਹ ਪੰਜਾਬੀਆਂ ਨੂੰ ਊੜਾ, ਜੂੜਾ, ਪੰਜਾਬ ਜਵਾਨੀ, ਫ਼ਸਲਾਂ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਅਤੇ ਇਸ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਤੇ ਇਨ੍ਹਾਂ ’ਤੇ ਪੰਜਾਬ ਦੇ ਹੱਕਾਂ ਅਤੇ ਵਿਸ਼ੇਸ਼ਕਰ ਨਸ਼ਿਆਂ ਦੇ ਖਾਤਮੇ ਲਈ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ (ਵਾਰਿਸ ਪੰਜਾਬ ਦੀ) ਖ਼ਾਲਸਾ ਸਰਕਾਰ ਜਿਸ ਦੇ ਮੁੱਖ ਮੰਤਰੀ ਗੋਲ ਦੁਮਾਲਾਧਾਰੀ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਣਾਉਣ ਦਾ ਸੁਨੇਹਾ ਦਿੱਤਾ । ਮੰਚ ਸੰਚਾਲਨ ਰਮਿੰਦਰ ਸਿੰਘ ‘ਅੰਬਰਸਰੀ’ ਵਲੋਂ ਕੀਤਾ ਗਿਆ । ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਜਗਜੀਤ ਸਿੰਘ ਫੌਜੀ, ਨੰਬਰਦਾਰ ਦਵਿੰਦਰ ਸਿੰਘ, ਹਰਜੋਧ ਸਿੰਘ ਛਾਪਾ, ਗਿਆਨ ਸਿੰਘ, ਬਲਦੇਵ ਸਿੰਘ ਤੇ ਅਵਤਾਰ ਸਿੰਘ ਛੀਨਾ, ਮੁੱਖਵੰਤ ਸਿੰਘ ਨਵਾਂ ਪਿੰਡ, ਲਖਬੀਰ ਸਿੰਘ ਸੋਢੀ, ਤੇਜਿੰਦਰ ਸਿੰਘ, ਇਕਬਾਲ ਸਿੰਘ, ਹਰਦਵਿੰਦਰ ਸਿੰਘ, ਪ੍ਰਮਿੰਦਰ ਸਿੰਘ ਪੰਮਾ, ਸਿਮਰਨਬੀਰ ਸਿੰਘ ਤੇ ਵੱਡੀ ਗਿਣਤੀ ’ਚ ਸਥਾਨਕ ਤੇ ਆਸ ਪਾਸ ਦੇ ਲੋਕ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਬੱਜੂਮਾਨ ’ਚ ਨੈਸ਼ਨਲ ਸਪੋਰਟਸ ਡੇ ਨੂੰ ਸਮਰਪਿਤ ਹਾਕੀ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਮਨਾਉਣ ਲਈ ਤਿਆਰੀਆਂ ਜ਼ੋਰਾਂ ’ਤੇ
Ad Position 24