28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਐੱਸ.ਡੀ.ਐੱਮ. ਦਫ਼ਤਰ ਦੇ ਬਾਹਰ ਪੈਨਸ਼ਨਰਾਂ ਤੇ ਮੁਲਾਜ਼ਮਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਅਜਨਾਲਾ, 27 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਬੰਦ ਦੇ ਮੱਦੇਨਜ਼ਰ ਅੱਜ ਅਜਨਾਲਾ ’ਚ ਸਰਕਾਰੀ ਮੁਲਾਜ਼ਮਾਂ ਵਲੋਂ ਸਮੂਹਿਕ ਛੁੱਟੀ ਲੈਣ ਕਾਰਨ ਸਰਕਾਰੀ ਕੰਮਕਾਜ ਬਿਲਕੁਲ ਠੱਪ ਰਿਹਾ । ਸਰਕਾਰੀ ਸਕੂਲਾਂ ਅਤੇ ਵੱਖ-ਵੱਖ ਸਰਕਾਰੀ ਦਫ਼ਤਰਾਂ ਵਿਚ ਮੁਲਾਜ਼ਮਾਂ ਦੀ ਗ਼ੈਰਹਾਜ਼ਰੀ ਕਾਰਨ ਸੁੰਨ ਪਸਰੀ ਰਹੀ ਅਤੇ ਆਮ ਲੋਕਾਂ ਨੂੰ ਵੀ ਕਈ ਕੰਮਾਂ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

Ad Position 21
No active advertisement
ਅਜੀਤ ਡੈਸਕ 28-08-2026
ਅਜਨਾਲਾ, 27 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਬੰਦ ਦੇ ਮੱਦੇਨਜ਼ਰ ਅੱਜ ਅਜਨਾਲਾ ’ਚ ਸਰਕਾਰੀ ਮੁਲਾਜ਼ਮਾਂ ਵਲੋਂ ਸਮੂਹਿਕ ਛੁੱਟੀ ਲੈਣ ਕਾਰਨ ਸਰਕਾਰੀ ਕੰਮਕਾਜ ਬਿਲਕੁਲ ਠੱਪ ਰਿਹਾ । ਸਰਕਾਰੀ ਸਕੂਲਾਂ ਅਤੇ ਵੱਖ-ਵੱਖ ਸਰਕਾਰੀ ਦਫ਼ਤਰਾਂ ਵਿਚ ਮੁਲਾਜ਼ਮਾਂ ਦੀ ਗ਼ੈਰਹਾਜ਼ਰੀ ਕਾਰਨ ਸੁੰਨ ਪਸਰੀ ਰਹੀ ਅਤੇ ਆਮ ਲੋਕਾਂ ਨੂੰ ਵੀ ਕਈ ਕੰਮਾਂ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪੈਨਸ਼ਨਰਾਂ ਅਤੇ ਸਰਕਾਰੀ ਮੁਲਾਜ਼ਮਾਂ ਵਲੋਂ ਅਜਨਾਲਾ ਦੇ ਐੱਸ.ਡੀ.ਐਮ. ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਮਾਨ ਦਾ ਪੁਤਲਾ ਸਾੜ ਕੇ ਮੰਗਾਂ ਦਾ ਜਲਦ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਪੈਨਸ਼ਨਰ ਆਗੂ ਅਮਰਜੀਤ ਸਿੰਘ ਸਰਕਾਰੀਆ, ਨਰਿੰਦਰ ਸਿੰਘ ਰੰਧਾਵਾ ਦਿਆਲਪੁਰਾ, ਸੋਮਨਾਥ ਮਰਵਾਹਾ ਅਤੇ ਸਟਾਫ਼ ਨਰਸ ਨਵਪ੍ਰੀਤ ਕੌਰ ਕਮੀਰਪੁਰਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਸੰਬੰਧੀ ਸਰਕਾਰ ਵਲੋਂ ਠੋਸ ਫ਼ੈਸਲਾ ਨਹੀਂ ਲਿਆ ਜਾ ਰਿਹਾ। ਪੈਨਸ਼ਨਰ ਆਗੂ ਅਮਰਜੀਤ ਸਿੰਘ ਸਰਕਾਰੀਆ ਨੇ ‘ਅਜੀਤ’ ਨਾਲ ਗੱਲਬਾਤ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰ ਯੂਨੀਅਨਾਂ ਦੀ ਏਕਤਾ ਨੂੰ ਸੰਘਰਸ਼ ਦੀ ਵੱਡੀ ਤਾਕਤ ਕਰਾਰ ਦਿੰਦਿਆਂ ਕਿਹਾ ਕਿ ਏਕਤਾ ਨਾਲ ਹੀ ਕੋਈ ਵੀ ਸੰਘਰਸ਼ ਜਿੱਤਿਆ ਜਾ ਸਕਦਾ ਹੈ । ਇਸ ਮੌਕੇ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਜਲਦ ਨਿਪਟਾਰਾ ਨਾ ਕੀਤਾ ਗਿਆ ਤਾਂ ਮੁਲਾਜ਼ਮ ਅਤੇ ਪੈਨਸ਼ਨਰ ਆਪਣੇ ਹੱਕਾਂ ਲਈ ਸੰਘਰਸ਼ ਹੋਰ ਤੇਜ਼ ਕਰਨਗੇ । ਇਸ ਮੌਕੇ ਰਾਣਾ ਪ੍ਰਤਾਪ ਸਿੰਘ ਦਿਆਲਪੁਰਾ, ਪਰਮਜੀਤ ਸਿੰਘ ਨਿੱਝਰ, ਪਰਗਟ ਸਿੰਘ ਹੇਰ, ਪ੍ਰਧਾਨ ਰਣਜੀਤ ਸਿੰਘ ਅਜਨਾਲਾ, ਜਗਦੀਸ਼ ਦੇਵਗਨ, ਹਰਜੀਤ ਸਿੰਘ ਉੱਪਲ, ਬਲੌਰ ਸਿੰਘ ਵਿਰਕ, ਗੁਰਮੀਤ ਚੰਦ ਸ਼ਰਮਾ, ਰਾਕੇਸ਼ ਭੰਡਾਰੀ, ਰਾਜਬੀਰ ਸਿੰਘ ਪੰਡੋਰੀ, ਗੁਰਤੇਜ ਸਿੰਘ ਛੀਨਾ, ਗੁਰਮੀਤ ਸਿੰਘ ਮੁਕਾਮ, ਲਖਵਿੰਦਰ ਸਿੰਘ ਕੋਟਲੀ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਬਲਾਕ ਰਈਆ-1 ਦੇ ਅਧਿਆਪਕ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ ਅਗਲੀ ਖ਼ਬਰ ਜੰਡਿਆਲਾ ਗੁਰੂ ਵਿਖੇ ਵੀ ਹੜਤਾਲ ਕਾਰਨ ਸਰਕਾਰੀ ਸੇਵਾਵਾਂ ਰਹੀਆਂ ਠੱਪ
Ad Position 24