ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਬਾਜ਼ਾਰਾਂ ’ਚ ਛਾਈ ਮੰਦੀ
ਦੁਕਾਨਦਾਰ ਗਾਹਕਾਂ ਦੀ ਉਡੀਕ ’ਚ
ਜੰਡਿਆਲਾ ਗੁਰੂ, 27 ਅਗਸਤ (ਅੰਮ੍ਰਿਤ ਪਾਲ ਸਿੰਘ)- ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਜਿੱਥੇ ਆਮ ਤੌਰ ’ਤੇ ਬਾਜ਼ਾਰਾਂ ’ਚ ਖ਼ਰੀਦਦਾਰੀ ਲਈ ਭੀੜ ਲੱਗੀ ਰਹਿੰਦੀ ਹੈ, ਉੱਥੇ ਇਸ ਵਾਰ ਬਾਜ਼ਾਰਾਂ ’ਚ ਛਾਈ ਅੱਤ ਦੀ ਮੰਦੀ ਕਾਰਨ ਦੁਕਾਨਦਾਰ ਵਿਹਲੇ ਬੈਠੇ ਗਾਹਕਾਂ ਦੀ ਉਡੀਕ ਕਰਦੇ ਨਜ਼ਰ ਆ ਰਹੇ ਹਨ । ਫਰੂਟ, ਰੈਡੀਮੇਡ ਕੱਪੜਿਆਂ ਅਤੇ ਰੱਖੜੀਆਂ ਦੀਆਂ ਦੁਕਾਨਾਂ ’ਤੇ ਦੁਕਾਨਦਾਰ ਵਿਹਲੇ ਬੈਠੇ ਦਿਖਾਈ ਦੇ ਰਹੇ ਹਨ, ਜਦਕਿ ਦੁਕਾਨਾਂ ’ਤੇ ਸਾਮਾਨ ਭਰਪੂਰ ਮਾਤਰਾ ਵਿਚ ਸਜਾਇਆ ਹੋਇਆ ਹੈ।
ਜੰਡਿਆਲਾ ਗੁਰੂ, 27 ਅਗਸਤ (ਅੰਮ੍ਰਿਤ ਪਾਲ ਸਿੰਘ)- ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਜਿੱਥੇ ਆਮ ਤੌਰ ’ਤੇ ਬਾਜ਼ਾਰਾਂ ’ਚ ਖ਼ਰੀਦਦਾਰੀ ਲਈ ਭੀੜ ਲੱਗੀ ਰਹਿੰਦੀ ਹੈ, ਉੱਥੇ ਇਸ ਵਾਰ ਬਾਜ਼ਾਰਾਂ ’ਚ ਛਾਈ ਅੱਤ ਦੀ ਮੰਦੀ ਕਾਰਨ ਦੁਕਾਨਦਾਰ ਵਿਹਲੇ ਬੈਠੇ ਗਾਹਕਾਂ ਦੀ ਉਡੀਕ ਕਰਦੇ ਨਜ਼ਰ ਆ ਰਹੇ ਹਨ । ਫਰੂਟ, ਰੈਡੀਮੇਡ ਕੱਪੜਿਆਂ ਅਤੇ ਰੱਖੜੀਆਂ ਦੀਆਂ ਦੁਕਾਨਾਂ ’ਤੇ ਦੁਕਾਨਦਾਰ ਵਿਹਲੇ ਬੈਠੇ ਦਿਖਾਈ ਦੇ ਰਹੇ ਹਨ, ਜਦਕਿ ਦੁਕਾਨਾਂ ’ਤੇ ਸਾਮਾਨ ਭਰਪੂਰ ਮਾਤਰਾ ਵਿਚ ਸਜਾਇਆ ਹੋਇਆ ਹੈ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਫਰੂਟ ਵਿਕਰੇਤਾ ਘਨਸ਼ਾਮ ਦਾਸ, ਰੈਡੀਮੇਡ ਕੱਪੜਿਆਂ ਦੇ ਦੁਕਾਨਦਾਰ ਜਸਬੀਰ ਸਿੰਘ ਅਤੇ ਰੱਖੜੀਆਂ ਦੇ ਵਿਕਰੇਤਾ, ਰਣਜੋਤ ਸਿੰਘ ਅਤੇ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਬਾਜ਼ਾਰ ਵਿਚ ਪਹਿਲਾਂ ਹੀ ਅੱਤ ਦੀ ਮੰਦੀ ਚੱਲ ਰਹੀ ਸੀ। ਉੱਪਰੋਂ 27 ਅਗਸਤ ਨੂੰ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੋਕਾਂ ਵਿਚ ਹੋਰ ਭੰਬਲਭੂਸੇ ਵਾਲੀ ਸਥਿਤੀ ਬਣੀ ਰਹੀ, ਜਿਸ ਦਾ ਸਿੱਧਾ ਅਸਰ ਬਾਜ਼ਾਰਾਂ ਦੀ ਰੌਣਕ ਅਤੇ ਕਾਰੋਬਾਰ ’ਤੇ ਪਿਆ ਹੈ। ਉਨ੍ਹਾਂ ਕਿਹਾ ਕਿ ਰੱਖੜੀ ਵਰਗੇ ਤਿਉਹਾਰਾਂ ਮੌਕੇ ਵੀ ਉਮੀਦ ਮੁਤਾਬਕ ਖਰੀਦਦਾਰੀ ਨਾ ਹੋਣ ਕਾਰਨ ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਠਿਆਈਆਂ ਦੀਆਂ ਦੁਕਾਨਾਂ ਤੋਂ ਲੈ ਕੇ ਕੱਪੜਿਆਂ, ਫਰੂਟ ਅਤੇ ਰੱਖੜੀਆਂ ਦੀਆਂ ਦੁਕਾਨਾਂ ਤੱਕ ਹਰ ਪਾਸੇ ਗਾਹਕਾਂ ਦੀ ਘਾਟ ਸਾਫ਼ ਨਜ਼ਰ ਆ ਰਹੀ ਹੈ।