28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

‘ ਆਪ’ ਸਰਕਾਰ ਵਲੋਂ ਲੋਕ ਭਲਾਈ ਦੇ ਕੀਤੇ ਕੰਮਾਂ ਕਰਕੇ 2027 ’ਚ ਮੁੜ ਬਣੇਗੀ ਸਰਕਾਰ- ਘੁੰਮਣ

ਜੇਠੂਵਾਲ, 27 ਅਗਸਤ (ਮਿੱਤਰਪਾਲ ਰੰਧਾਵਾ)- ‘ਆਪ’ ਸਰਕਾਰ ਵਲੋਂ ਸੂਬੇ ਦੇ ਹਰ ਹਲਕੇ ’ਚ ਕਰਵਾਏ ਜਾ ਰਹੇ ਵਿਕਾਸ ਕੰਮ ਤੇ ਲੋਕ ਭਲਾਈ ਦੇ ਅਨੇਕਾਂ ਕੰਮਾਂ ’ਤੇ ਦਿੱਤੀਆਂ ਜਾ ਰਹੀਆਂ ਸਹੂਲਤਾਂ 2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮੁੜ ‘ਆਪ’ ਸਰਕਾਰ ਬਣਾਉਣ ਲਈ ਸਹਾਈ ਹੋਣਗੇ । ਉਕਤ ਸ਼ਬਦਾਂ ਦਾ ਪ੍ਰਗਟਾਵਾ ਰਾਜਬੀਰ ਸਿੰਘ ਘੁੰਮਣ ਓ.

Ad Position 21
No active advertisement
ਅਜੀਤ ਡੈਸਕ 28-08-2026
ਜੇਠੂਵਾਲ, 27 ਅਗਸਤ (ਮਿੱਤਰਪਾਲ ਰੰਧਾਵਾ)- ‘ਆਪ’ ਸਰਕਾਰ ਵਲੋਂ ਸੂਬੇ ਦੇ ਹਰ ਹਲਕੇ ’ਚ ਕਰਵਾਏ ਜਾ ਰਹੇ ਵਿਕਾਸ ਕੰਮ ਤੇ ਲੋਕ ਭਲਾਈ ਦੇ ਅਨੇਕਾਂ ਕੰਮਾਂ ’ਤੇ ਦਿੱਤੀਆਂ ਜਾ ਰਹੀਆਂ ਸਹੂਲਤਾਂ 2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮੁੜ ‘ਆਪ’ ਸਰਕਾਰ ਬਣਾਉਣ ਲਈ ਸਹਾਈ ਹੋਣਗੇ । ਉਕਤ ਸ਼ਬਦਾਂ ਦਾ ਪ੍ਰਗਟਾਵਾ ਰਾਜਬੀਰ ਸਿੰਘ ਘੁੰਮਣ ਓ.ਐਸ.ਡੀ. ਮੁੱਖ ਮੰਤਰੀ ਪੰਜਾਬ ਨੇ ਹਲਕਾ ਅਟਾਰੀ ਦੇ ‘ਆਪ’ ਆਗੂ ਬਲਿਹਾਰ ਸਿੰਘ ਜੇਠੂਵਾਲ ਸਬ ਵੇ ਵਿਖੇ ਗੱਲਬਾਤ ਦੌਰਾਨ ਕੀਤਾ । ਰਾਜਬੀਰ ਘੁੰਮਣ ਨੇ ਅੱਗੇ ਕਿਹਾ ਕਿ ਜਨਤਾ ਨੇ ਮਾਨ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜ ਅਤੇ ਦਿੱਤੀਆਂ ਅਨੇਕਾਂ ਲੋਕ ਸਹੂਲਤਾਂ ਸਦਕਾ ਲੋਕਾਂ ਵਿਚ ਮਾਨ ਸਰਕਾਰ ਪ੍ਰਤੀ ਲੋਕਾਂ ਵਿਚ ਵੱਧ ਰਹੀ ਹਰਮਨ ਪਿਆਰਤਾ ਤੋਂ ਵਿਰੋਧੀ ਬੁਖਲਾਏ ਹੋਏ ਦਿਖਾਈ ਦੇ ਰਹੇ ਹਨ । ਜਿਸ ਕਰ ਕੇ ਉਹ ਬੇਤੁਕੀ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਪਰ ਲੋਕ ਉਨ੍ਹਾਂ ਦੇ ਝਾਂਸਿਆਂ ’ਚ ਨਹੀਂ ਆਉਣਗੇ । ਇਸ ਮੌਕੇ ਬਲਿਹਾਰ ਸਿੰਘ ਜੇਠੂਵਾਲ, ਡਾ ਅਰਸ਼ਦੀਪ ਸਿੰਘ ਇੰਚਾਰਜ ਨਸ਼ਾ ਮੁਕਤੀ ਗੁਰਦਾਸਪੁਰ, ਸਰਪੰਚ ਤਰਸੇਮ ਸਿੰਘ ਸਹੋਤਾ ਜੇਠੂਵਾਲ, ਨੰਬਰਦਾਰ ਬਿਕਰਮ ਸਿੰਘ ਸੁਧਾਰਪੁਰੀ,ਪੰਚ ਸੁਰਜੀਤ ਸਿੰਘ ਫੌਜੀ, ਪੰਚ ਨਵਜੋਤ ਸਿੰਘ, ਵਸਣ ਸਿੰਘ, ਨੰਬਰਦਾਰ ਦਿਲਬਾਗ ਸਿੰਘ, ਹਰਦੇਵ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੱਤ ਦੀ ਮਹਿੰਗਾਈ ਨੇ ਗਰੀਬ ਲੋਕਾਂ ਦਾ ਲੱਕ ਤੋੜਿਆ— ਡੈਨੀ ਬੰਡਾਲਾ ਮਹਿੰਗਾਈ ਵਿਰੁੱਧ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਅਗਲੀ ਖ਼ਬਰ ਸਠਿਆਲਾ ਵਿਖੇ ਰੱਖੜ ਪੁੰਨਿਆ ਮੇਲੇ ਨੂੰ ਜਾਣ ਵਾਲੀ ਸੰਗਤ ਲਈ ਤਿੰਨ ਰੋਜ਼ਾ ਲੰਗਰ ਸ਼ੁਰੂ
Ad Position 24