ਕਾਨਫਰੰਸ ਦੀ ਮਜਬੂਤੀ ਲਈ ਅਕਾਲੀ ਦਲ ( ਬ ) ਦੀ ਗਹਿਰੀ ਮੰਡੀ ’ ਚ ਵਿਸ਼ਾਲ ਮੀਟਿੰਗ
ਜੰਡਿਆਲਾ ਗੁਰੂ, 25 ਅਗਸਤ (ਪ੍ਰਮਿੰਦਰ ਸਿੰਘ ਜੋਸਨ)-ਰੱਖੜ ਪੁੰਨਿਆਂ ਦੇ ਮੇਲੇ ’ਤੇ ਬਾਬਾ ਬਕਾਲਾ ਵਿਖੇ 28 ਅਗਸਤ ਨੂੰ ਹੋ ਰਹੀ ਸ਼੍ਰੋਮਣੀ ਅਕਾਲੀ ਦਲ (ਬ) ਦੀ ਕਾਨਫਰੰਸ ਨੂੰ ਸਫਲ ਬਣਾਉਣ ਲਈ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸੰਦੀਪ ਸਿੰਘ ਏ. ਆਰ.
ਜੰਡਿਆਲਾ ਗੁਰੂ, 25 ਅਗਸਤ (ਪ੍ਰਮਿੰਦਰ ਸਿੰਘ ਜੋਸਨ)-ਰੱਖੜ ਪੁੰਨਿਆਂ ਦੇ ਮੇਲੇ ’ਤੇ ਬਾਬਾ ਬਕਾਲਾ ਵਿਖੇ 28 ਅਗਸਤ ਨੂੰ ਹੋ ਰਹੀ ਸ਼੍ਰੋਮਣੀ ਅਕਾਲੀ ਦਲ (ਬ) ਦੀ ਕਾਨਫਰੰਸ ਨੂੰ ਸਫਲ ਬਣਾਉਣ ਲਈ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸੰਦੀਪ ਸਿੰਘ ਏ. ਆਰ. ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਗਹਿਰੀ ਮੰਡੀ ਦੀ ਇਕ ਵਿਸ਼ਾਲ ਮੀਟਿੰਗ ਹੋਈ । ਹਲਕਾ ਇੰਚਾਰਜ ਸੰਦੀਪ ਸਿੰਘ ਏ. ਆਰ. ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਨੂੰ ਸਫਲ ਬਣਾਉਣ ਲਈ ਜੰਡਿਆਲਾ ਗੁਰੂ ਹਲਕੇ ਵਿਚ ਅਕਾਲੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਅਕਾਲੀ ਦਲ ਦੀ ਕਾਨਫਰੰਸ ਵਿਚ ਅਕਾਲੀ ਵਰਕਰਾਂ ਦਾ ਠਾਠਾਂ ਮਾਰਦਾ ਇਕੱਠ ਦਿਖਾਈ ਦੇਵੇਗਾ। ਸ਼੍ਰੋਮਣੀ ਅਕਾਲੀ ਦਲ ਸਰਕਲ ਗਹਿਰੀ ਮੰਡੀ ਦੀ ਹੋਈ ਮੀਟਿੰਗ ਵਿਚ ਮੌਕੇ ਜਸਵਿੰਦਰ ਸਿੰਘ ਸਰਕਲ ਪ੍ਰਧਾਨ ਗਹਿਰੀ ਮੰਡੀ, ਗੁਰ ਸੇਵਕ ਸਿੰਘ ਸੇਖ ਕੋਆਰਡੀਨੇਟਰ, ਪ੍ਰਿੰਸੀਪਲ ਨੌਨਿਹਾਲ ਸਿੰਘ ਠੱਠੀਆਂ, ਗੁਲਜਾਰ ਸਿੰਘ ਧੀਰੇ ਕੋਟ, ਸੁਖਵੰਤ ਸਿੰਘ ਵਡਾਲਾ ਜੌਹਲ, ਬਚਿੱਤਰ ਸਿੰਘ ਸਤਿਕਾਰ ਵਾਲੇ, ਸਰਬਜੀਤ ਸਿੰਘ ਤਾਰਾ ਗੜ, ਤਰਸੇਮ ਸਿੰਘ ਬਾਲੀਆ, ਬਚਿੱਤਰ ਸਿੰਘ ਬਾਲੀਆ, ਕੁਲਵੰਤ ਸਿੰਘ ਭੰਗਵਾਂ, ਕੁਲਵਿੰਦਰ ਸਿੰਘ ਭੰਗਵਾਂ, ਜਗਤਾਰ ਸਿੰਘ ਗੁੰਨੋਵਾਲ, ਮਨਜੀਤ ਸਿੰਘ ਗਦਲੀ, ਕੁਲਵਿੰਦਰ ਸਿੰਘ ਗਦਲੀ, ਵਿਜੇ ਕੁਮਾਰ ਭਿੱਲਾ ਮੈਂਬਰ, ਸੰਦੀਪ ਸਿੰਘ ਮੈਂਬਰ, ਚਰਨ ਸਿੰਘ ਮੈਂਬਰ, ਅਮਰੀਕ ਸਿੰਘ ਮੈਂਬਰ, ਅਵਤਾਰ ਸਿੰਘ, ਸੁਰਿੰਦਰ ਪਾਲ ਸਿੰਘ, ਮੁਖਤਾਰ ਸਿੰਘ ਨਿਹੰਗ, ਅਵਤਾਰ ਸਿੰਘ ਦੁਸਾਂਝ, ਹਰਦਿਆਲ ਸਿੰਘ, ਸਤੀਸ਼ ਕੁਮਾਰ, ਸ਼ੁਭਾਸ਼ ਸ਼ਰਮਾਂ, ਬਾਬਾ ਮੁਖਤਾਰ ਸਿੰਘ, ਹਰਮੀਤ ਸਿੰਘ, ਜੁਝਾਰ ਸਿੰਘ, ਮਾਸਟਰ ਮੱਖਣ ਸਿੰਘ ਅਤੇ ਹੋਰਾਂ ਨੇ ਹਿੱਸਾ ਲਿਆ।