‘ਅਕਾਲੀ ਦਲ ਵਾਰਿਸ ਪੰਜਾਬ ਦੇ’ ‘ਪੰਥ ਬਚਾਓ ਪੰਜਾਬ ਬਚਾਓ’ ਪੰਥਕ ਕਾਨਫਰੰਸ ਇਤਿਹਾਸਕ ਹੋਵੇਗੀ- ਇਯਾਲੀ
ਬਾਬਾ ਬਕਾਲਾ ਸਾਹਿਬ, 25 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਬਾਬਾ ਬਕਾਲਾ ਸਾਹਿਬ ਵਿਖੇ 28 ਅਗਸਤ ਨੂੰ ‘ਸਾਚਾ ਗੁਰੂ ਲਾਧੋ ਰੇ’ ਦਿਵਸ ਮੌਕੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਵਲੋਂ ਪੰਥ ਬਚਾਓ ਪੰਜਾਬ ਬਚਾਓ ਪੰਥਕ ਕਾਨਫਰੰਸ ਇਤਿਹਾਸਕ ਹੋਵੇਗੀ ਅਤੇ ਇਸ ਮੌਕੇ ਪੰਜਾਬ ਭਰ ਵਿਚੋਂ ਪੁਜੀਆਂ ਪੰਥਕ ਜਥੇਬੰਦੀਆਂ ਦੇ ਮੁਖੀ ਆਗੂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦਿਆਂ ਸਮੇਤ ਪੰਥ ਨੂੰ ਦਰਪੇਸ਼ ਮੁੱਦਿਆਂ ਨੂੰ ਉਭਾਰਨਗੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਜ਼ੋਨਲ ਇੰਚਾਰਜ ਕਮੇਟੀ (ਜ਼ੋਨਲ ਮਾਲਵਾ-1) ਅਕਾਲੀ ਦਲ (ਵਾਰਿਸ ਪੰਜਾਬ ਦੇ) ਅੱਜ ਕਾਨਫਰੰਸ ਵਾਲੇ ਪੰਡਾਲ ਵਿਚ ਕਾਨਫਰੰਸ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਕਾਨਫਰੰਸ ਸੰਬੰਧੀ ਕਰਨ ਵਾਲੇ ਪ੍ਰਬੰਧਾਂ ਸੰਬੰਧੀ ਵਿਚਾਰਾਂ ਕੀਤੀਆਂ ।
ਬਾਬਾ ਬਕਾਲਾ ਸਾਹਿਬ, 25 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਬਾਬਾ ਬਕਾਲਾ ਸਾਹਿਬ ਵਿਖੇ 28 ਅਗਸਤ ਨੂੰ ‘ਸਾਚਾ ਗੁਰੂ ਲਾਧੋ ਰੇ’ ਦਿਵਸ ਮੌਕੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਵਲੋਂ ਪੰਥ ਬਚਾਓ ਪੰਜਾਬ ਬਚਾਓ ਪੰਥਕ ਕਾਨਫਰੰਸ ਇਤਿਹਾਸਕ ਹੋਵੇਗੀ ਅਤੇ ਇਸ ਮੌਕੇ ਪੰਜਾਬ ਭਰ ਵਿਚੋਂ ਪੁਜੀਆਂ ਪੰਥਕ ਜਥੇਬੰਦੀਆਂ ਦੇ ਮੁਖੀ ਆਗੂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦਿਆਂ ਸਮੇਤ ਪੰਥ ਨੂੰ ਦਰਪੇਸ਼ ਮੁੱਦਿਆਂ ਨੂੰ ਉਭਾਰਨਗੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਜ਼ੋਨਲ ਇੰਚਾਰਜ ਕਮੇਟੀ (ਜ਼ੋਨਲ ਮਾਲਵਾ-1) ਅਕਾਲੀ ਦਲ (ਵਾਰਿਸ ਪੰਜਾਬ ਦੇ) ਅੱਜ ਕਾਨਫਰੰਸ ਵਾਲੇ ਪੰਡਾਲ ਵਿਚ ਕਾਨਫਰੰਸ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਕਾਨਫਰੰਸ ਸੰਬੰਧੀ ਕਰਨ ਵਾਲੇ ਪ੍ਰਬੰਧਾਂ ਸੰਬੰਧੀ ਵਿਚਾਰਾਂ ਕੀਤੀਆਂ । ਇਸ ਮੌਕੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਬਾਬਾ ਬਕਾਲਾ ਸਾਹਿਬ ਦੀ ਕਾਨਫਰੰਸ ਵਿਚ ਰਿਕਾਰਡ ਤੋੜ ਇਕੱਠ ਹੋਵੇਗਾ । ਇਸ ਮੌਕੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਸੰਧੂ ਜੱਲੂਪੁਰ ਖੈੜਾ, ਚਾਚਾ ਸੁਖਚੈਨ ਸਿੰਘ ਸੰਧੂ, ਕੋਆਰਡੀਨੇਟਰ ਭਾਈ ਸਰਬਜੀਤ ਸਿੰਘ ਖਾਨਪੁਰ, ਜਤਿੰਦਰ ਸਿੰਘ ਮਹਿਤਾ, ਜੁਗਰਾਜ ਸਿੰਘ ਉਧੋ ਨੰਗਲ, ਪ੍ਰਗਟ ਸਿੰਘ ਮੀਆਂਵਿੰਡ, ਬਾਬਾ ਬਿਬੇਕ ਸਿੰਘ, ਗੁਰਦਰਸ਼ਨ ਸਿੰਘ ਖਿਲਚੀਆਂ, ਜੁਗਰਾਜ ਸਿੰਘ ਧੂਲਕਾ, ਪਵਨਦੀਪ ਸਿੰਘ ਏਕਲਗੱਡਾ, ਜਰਮਨਜੀਤ ਸਿੰਘ ਸਰਾਂ, ਜੈਮਲ ਸਿੰਘ, ਗੁਰਜੀਤ ਸਿੰਘ ਭਲੋਜਲਾ, ਹਰਪ੍ਰੀਤ ਸਿੰਘ ਦੌਲੋ ਨੰਗਲ, ਗੁਰਪ੍ਰੀਤ ਸਿੰਘ ਕੰਮੋਕੇ, ਜਸਵਿੰਦਰ ਸਿੰਘ ਬਾਦਲ, ਜਗਦੀਪ ਸਿੰਘ ਨਾਗੋਕੇ, ਬਾਬਾ ਬਿਬੇਕ ਸਿੰਘ, ਰਛਪਾਲ ਸਿੰਘ ਜੱਲੂਪੁਰ ਖੇੜਾ, ਗੁਰਪ੍ਰੀਤ ਸਿੰਘ ਕੰਮੋਕੇ, ਦਲੀਪ ਸਿੰਘ ਏਕਲਗੱਡਾ, ਮੇਜਰ ਸਿੰਘ ਜੱਲੂਪੁਰ ਖੈੜਾ, ਕੁਲਵੰਤ ਸਿੰਘ ਜੱਲੂਪੁਰ ਖੇੜਾ ਅਤੇ ਹੋਰ ਹਾਜ਼ਰ ਸਨ ।