19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਬੀ. ਕੇ.ਯੂ. ਏਕਤਾ ਉਗਰਾਹਾਂ ਵਲੋਂ ਵਪਾਰ ਸਮਝੌਤਾ ਤੇ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਮੁਜ਼ਾਹਰੇ ਕੱਲ੍ਹ- ਡਾ. ਪੰਡੋਰੀ

ਜੇਠੂਵਾਲ, 18 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)- ਭਾਕਿਯੂ ਏਕਤਾ (ਉਗਰਾਹਾਂ) ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 20 ਅਗਸਤ ਨੂੰ ਵੱਖ-ਵੱਖ ਜ਼ਿਲ੍ਹਿਆਂ ’ਚ ਵੱਡੇ ਇਕੱਠ ਕਰਕੇ ਭਾਰਤ-ਅਮਰੀਕਾ ਟਰੇਡ ਡੀਲ ਵਾਰਤਾ ਰੱਦ ਕਰਵਾਉਣ ਅਤੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਸੂਬਾ ਕਮੇਟੀ ਵਲੋਂ ਪੰਜਾਬ ’ਚ ਤਿੰਨ ਕਾਰਪੋਰੇਟ ਦੇ ਵੱਡਿਆਂ ਅਦਾਰਿਆਂ ਅੱਗੇ ਧਰਨੇ ਦਿੱਤੇ ਜਾਣਗੇ, ਸੰਗਰੂਰ ’ਚ ਪੈਪਸੂ ਦੇ ਪਲਾਂਟ, ਬਠਿੰਡਾ ਵਿਖੇ ਕਾਰਗਿਲ ਫੈਕਟਰੀ ਅਤੇ ਅੰਮ੍ਰਿਤਸਰ ਜ਼ਿਲ੍ਹੇ ’ਚ ਪਿੰਡ ਮੱਝੂਪੁਰਾ ਵਿਖੇ ਵਿਸ਼ਵ ਬੈਂਕ ਵਲੋਂ ਲਗਾਏ ਜਾ ਰਹੇ ਪਾਣੀ ਸਾਫ਼ ਕਰਨ ਦੇ ਪਲਾਂਟ ਅੱਗੇ ਵੱਡਾ ਇਕੱਠ ਕੀਤਾ ਜਾਵੇਗਾ । ਇਸ ਸਬੰਧੀ ਬੀਕੇਯੂ ਏਕਤਾ ਉਗਰਾਹਾਂ ਦੀ ਅਹਿਮ ਮੀਟਿੰਗ, ਪਿੰਡ ਜਹਾਂਗੀਰ ਵਿਖੇ ਡਾ.

Ad Position 21
No active advertisement
ਪਿੰਡ ਜਹਾਂਗੀਰ ਵਿਖੇ ਬੀਕੇਯੂ ਏਕਤਾ ਉਗਰਾਹਾਂ ਵਲੋਂ 20 ਨੂੰ ਕੀਤੇ ਜਾਣ ਵਾਲੇ ਰੋਸ ਮੁਜ਼ਾਹਰੇ ਸੰਬੰਧੀ ਕਿਸਾਨਾਂ ਨੂੰ ਲਾਮਬੰਦ ਕਰਨ ਮੌਕੇ ਹੋਈ ਮੀਟਿੰਗ ਦੌਰਾਨ ਡਾ. ਪਰਮਿੰਦਰ ਸਿੰਘ ਪੰਡੋਰੀ, ਕੁਲਬੀਰ ਸਿੰਘ ਜੇਠੂਵਾਲ, ਪ੍ਰਗਟ ਸਿੰਘ ਜਹਾਂਗੀਰ ਤੇ ਹੋਰ ਕਿਸਾਨ । ਤਸਵੀਰ : ਮਿੱਤਰ ਪਾਲ ਸਿੰਘ ਰੰਧਾਵਾ 19-08-2026
ਜੇਠੂਵਾਲ, 18 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)- ਭਾਕਿਯੂ ਏਕਤਾ (ਉਗਰਾਹਾਂ) ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 20 ਅਗਸਤ ਨੂੰ ਵੱਖ-ਵੱਖ ਜ਼ਿਲ੍ਹਿਆਂ ’ਚ ਵੱਡੇ ਇਕੱਠ ਕਰਕੇ ਭਾਰਤ-ਅਮਰੀਕਾ ਟਰੇਡ ਡੀਲ ਵਾਰਤਾ ਰੱਦ ਕਰਵਾਉਣ ਅਤੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਸੂਬਾ ਕਮੇਟੀ ਵਲੋਂ ਪੰਜਾਬ ’ਚ ਤਿੰਨ ਕਾਰਪੋਰੇਟ ਦੇ ਵੱਡਿਆਂ ਅਦਾਰਿਆਂ ਅੱਗੇ ਧਰਨੇ ਦਿੱਤੇ ਜਾਣਗੇ, ਸੰਗਰੂਰ ’ਚ ਪੈਪਸੂ ਦੇ ਪਲਾਂਟ, ਬਠਿੰਡਾ ਵਿਖੇ ਕਾਰਗਿਲ ਫੈਕਟਰੀ ਅਤੇ ਅੰਮ੍ਰਿਤਸਰ ਜ਼ਿਲ੍ਹੇ ’ਚ ਪਿੰਡ ਮੱਝੂਪੁਰਾ ਵਿਖੇ ਵਿਸ਼ਵ ਬੈਂਕ ਵਲੋਂ ਲਗਾਏ ਜਾ ਰਹੇ ਪਾਣੀ ਸਾਫ਼ ਕਰਨ ਦੇ ਪਲਾਂਟ ਅੱਗੇ ਵੱਡਾ ਇਕੱਠ ਕੀਤਾ ਜਾਵੇਗਾ । ਇਸ ਸਬੰਧੀ ਬੀਕੇਯੂ ਏਕਤਾ ਉਗਰਾਹਾਂ ਦੀ ਅਹਿਮ ਮੀਟਿੰਗ, ਪਿੰਡ ਜਹਾਂਗੀਰ ਵਿਖੇ ਡਾ. ਪਰਮਿੰਦਰ ਸਿੰਘ ਪੰਡੋਰੀ ਵਲੋਂ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਪੰਡੋਰੀ ਨੇ ਬਲਾਕ ਅਤੇ ਪਿੰਡ ਦੀ ਇਕਾਈਆਂ ਅਤੇ ਕਿਸਾਨਾਂ-ਮਜ਼ਦੂਰਾਂ ਨੂੰ ਕਿਹਾ ਕਿ ਉਹ 20 ਅਗਸਤ ਨੂੰ ਮੱਝੂਪੁਰਾ ਵਿਖੇ ਹੋਣ ਵਾਲੇ ਵੱਡੇ ਇਕੱਠ ਵਿਚ ਵੱਡੀ ਗਿਣਤੀ ’ਚ ਸ਼ਾਮਿਲ ਹੋ ਕੇ ਕੇਂਦਰ ਸਰਕਾਰ ਦੀਆਂ ਅੱਖਾਂ ਖੋਲ੍ਹ ਦੇਣ । ਮੀਟਿੰਗ ’ਚ ਕਿਸਾਨ ਆਗੂ ਕੁਲਬੀਰ ਜੇਠੂਵਾਲ, ਸਤਿੰਦਰ ਸਿੰਘ ਫਤਹਿਗੜਸ਼ੁੱਕਰਚੱਕ, ਪ੍ਰਗਟ ਸਿੰਘ ਜਹਾਂਗੀਰ, ਰਾਣਾ ਮਨੇਸ਼, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਮੂਧਲ, ਹਰਦੀਪ ਸਿੰਘ ਸੋਹੀ, ਰਾਜਵਿੰਦਰ ਸਿੰਘ ਸੋਹੀ, ਅਮਰੀਕ ਸਿੰਘ, ਜਸਵਿੰਦਰ ਸਿੰਘ, ਤਸਵੀਰ ਸਿੰਘ ਫੌਜੀ, ਸਾਹਿਬ ਸਿੰਘ ਸਮੇਤ ਹੋਰ ਕਿਸਾਨ ਸ਼ਾਮਿਲ ਸਨ ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਹਲਕਾ ਇੰਚਾਰਜ ਖਾਨਪੁਰ ਦੀ ਅਗਵਾਈ ਹੇਠ ਵਿਸ਼ਾਲ ਇਕੱਠ ਅਗਲੀ ਖ਼ਬਰ ਜੀ.ਟੀ. ਰੋਡ ਰਈਆ ਵਿਖੇ ਕਰਿਆਨੇ ਦੀ ਦੁਕਾਨ ’ਚ ਹੋਈ ਪੰਜਵੀਂ ਚੋਰੀ-ਦੋ ਲੱਖ ਦਾ ਸਾਮਾਨ ਉਡਾਇਆ
Ad Position 24