ਧਰਮਕੋਟ ਵਿਖੇ ਸ਼ੇਰ ਸ਼ਾਹ ਵਲੀ ਦੀ ਦਰਗਾਹ ’ਤੇ ਮੇਲਾ ਕਰਵਾਇਆ
ਓਠੀਆਂ, 18 ਅਗਸਤ (ਗੁਰਵਿੰਦਰ ਸਿੰਘ ਛੀਨਾ)- ਨਜ਼ਦੀਕ ਪੈਂਦੇ ਪਿੰਡ ਧਰਮਕੋਟ ਵਿਖੇ ਸਮੂਹ ਪਿੰਡ ਵਾਸੀਆਂ ਵਲੋਂ ਹਰ ਸਾਲ ਪੀਰ ਸ਼ੇਰ ਸ਼ਾਹ ਵਲੀ ਦੀ ਦਰਗਾਹ ‘ਤੇ ਮਨਾਇਆ ਜਾਂਦਾ ਸਾਲਾਨਾ ਸੱਭਿਆਚਾਰਕ ਮੇਲਾ ਇਸ ਵਾਰ ਵੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ ਗਿਆ। ਪੀਰ ਦੀ ਦਰਗਾਹ ‘ਤੇ ਪ੍ਰਬੰਧਕ ਕਮੇਟੀ ਮੈਂਬਰਾਂ ਵਲੋਂ ਸਵੇਰੇ 10 ਵਜੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ।
ਮ
ਮੇਲੇ ’ਚ ਗਾਇਕ ਜੋੜੀ ਆਪਣੇ ਨਵੇਂ ਪੁਰਾਣੇ ਗੀਤਾਂ ਰਾਹੀਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕਰਦੀ ਹੋਈ। ਤਸਵੀਰ : ਗੁਰਵਿੰਦਰ ਸਿੰਘ ਛੀਨਾ
19-08-2026
ਓਠੀਆਂ, 18 ਅਗਸਤ (ਗੁਰਵਿੰਦਰ ਸਿੰਘ ਛੀਨਾ)- ਨਜ਼ਦੀਕ ਪੈਂਦੇ ਪਿੰਡ ਧਰਮਕੋਟ ਵਿਖੇ ਸਮੂਹ ਪਿੰਡ ਵਾਸੀਆਂ ਵਲੋਂ ਹਰ ਸਾਲ ਪੀਰ ਸ਼ੇਰ ਸ਼ਾਹ ਵਲੀ ਦੀ ਦਰਗਾਹ ‘ਤੇ ਮਨਾਇਆ ਜਾਂਦਾ ਸਾਲਾਨਾ ਸੱਭਿਆਚਾਰਕ ਮੇਲਾ ਇਸ ਵਾਰ ਵੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ ਗਿਆ। ਪੀਰ ਦੀ ਦਰਗਾਹ ‘ਤੇ ਪ੍ਰਬੰਧਕ ਕਮੇਟੀ ਮੈਂਬਰਾਂ ਵਲੋਂ ਸਵੇਰੇ 10 ਵਜੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ । ਸੰਗਤਾਂ ਨੇ ਦਰਗਾਹ ‘ਤੇ ਨਤਮਸਤਕ ਹੋ ਕੇ ਮੰਨਤਾਂ ਮੰਗੀਆਂ। ਉਪਰੰਤ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਪੰਜਾਬ ਦੀ ਮਸ਼ਹੂਰ ਗਾਇਕ ਜੋੜੀ ਜੀਤ ਕੋਟਲੀ ਅਤੇ ਪ੍ਰੀਤ ਕੋਟਲੀ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਰਾਹੀਂ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ । ਗਾਇਕ ਜੋੜੀ ਨੂੰ ਪ੍ਰਬੰਧਕ ਕਮੇਟੀ ਮੈਂਬਰਾਂ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਮੇਲੇ ’ਚ ਮਾਨ ਟੈਂਟ ਹਾਊਸ ਵਾਲਿਆਂ ਨੇ ਪੰਡਾਲ ਲਗਾਉਣ ਦੀ ਡਿਊਟੀ ਬਾਖੂਬੀ ਨਿਭਾਈ। ਇਸ ਮੌਕੇ ਤੇ ਪ੍ਰਧਾਨ ਮਲਕੀਤ ਸਿੰਘ, ਮੈਂਬਰ ਸਤਵੰਤ ਸਿੰਘ, ਸਰਪੰਚ ਬਲਜਿੰਦਰ ਸਿੰਘ, ਰਣਜੀਤ ਸਿੰਘ ਭੁੱਲਰ, ਰਣਜੀਤ ਸਿੰਘ, ਸਾਬੂ, ਬਿੱਲੂ ਆਦਿ ਹਾਜ਼ਰ ਸਨ।