19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸੈਕਰਡ ਹਾਰਟ ਕਾਨਵੈਂਟ ਸਕੂਲ ਬਿਆਸ ਵਿਖੇ ਮਨਾਇਆ ਆਜ਼ਾਦੀ ਦਿਵਸ

ਬਿਆਸ, 18 ਅਗਸਤ (ਨਰਿੰਦਰ ਸਿੰਘ)-ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਿਆਸ ਵਿਚ ਭਾਰਤ ਦਾ 80ਵਾਂ ਆਜ਼ਾਦੀ ਦਿਵਸ ਬਹੁਤ ਹੀ ਵਧੀਆ ਅਤੇ ਰੰਗਾਰੰਗ ਪੇਸ਼ਕਾਰੀ ਨਾਲ ਮਨਾਇਆ ਗਿਆ। ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੇ ਦੇਸ਼ ਭਗਤੀ ਗੀਤ ਅਤੇ ਝਲਕੀਆਂ ਪੇਸ਼ ਕਰਕੇ ਸਾਰੇ ਸਰੋਤਿਆਂ ਨੂੰ ਮੋਹ ਲਿਆ।

Ad Position 21
No active advertisement
ਅਜੀਤ ਡੈਸਕ 19-08-2026
ਬਿਆਸ, 18 ਅਗਸਤ (ਨਰਿੰਦਰ ਸਿੰਘ)-ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਿਆਸ ਵਿਚ ਭਾਰਤ ਦਾ 80ਵਾਂ ਆਜ਼ਾਦੀ ਦਿਵਸ ਬਹੁਤ ਹੀ ਵਧੀਆ ਅਤੇ ਰੰਗਾਰੰਗ ਪੇਸ਼ਕਾਰੀ ਨਾਲ ਮਨਾਇਆ ਗਿਆ। ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੇ ਦੇਸ਼ ਭਗਤੀ ਗੀਤ ਅਤੇ ਝਲਕੀਆਂ ਪੇਸ਼ ਕਰਕੇ ਸਾਰੇ ਸਰੋਤਿਆਂ ਨੂੰ ਮੋਹ ਲਿਆ। ਇਸ ਪ੍ਰੋਗਰਾਮ ਦੌਰਾਨ ਬੱਚਿਆਂ ਨੇ ਗਰੁੱਪ ਸੌਂਗ, ਐਕਸ਼ਨ ਸੌਂਗ, ਸਕਿੱਟਾਂ ਅਤੇ ਭੰਗੜਾ, ਗਿੱਧਾ ਪੇਸ਼ ਕਰਕੇ ਇਸ ਪ੍ਰੋਗਰਾਮ ਨੂੰ ਹੋਰ ਖੂਬਸੂਰਤ ਅਤੇ ਰੰਗਾਰੰਗ ਬਣਾਇਆ। ਇਸ ਦੌਰਾਨ ਫਾਦਰ ਪੋਲਰਾਏ ਨੇ ਬੱਚਿਆਂ ਨੂੰ ਸੰਦੇਸ਼ ਦਿੰਦਿਆਂ ਹੋਇਆਂ ਭਾਰਤ ਦੇ ਅਮਰ ਸ਼ਹੀਦਾਂ ਜਿਨ੍ਹਾਂ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਨੂੰ ਯਾਦ ਰੱਖਣ, ਉਨ੍ਹਾਂ ਨੂੰ ਪੂਜਣ ਅਤੇ ਉਨ੍ਹਾਂ ਦੇ ਦਿੱਤੇ ਹੋਏ ਨਕਸ਼ੇ ਕਦਮ ‘ਤੇ ਚੱਲਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸਕੂਲ ਦੇ ਡਾਇਰੈਕਟਰ ਫਾਦਰ ਪਾਲ ਰੋਏ, ਸਿਸਟਰ ਪ੍ਰਿੰਸੀਪਲ ਸਿਸਟਰ ਅੰਜਲੀ ਫਰਾਂਸਿਸ, ਸਿਸਟਰ ਫਰਾਂਸਿਸਕਾ, ਸਿਸਟਰ ਸਲਮਾ ਅਤੇ ਵਾਈਸ ਪ੍ਰਿੰਸੀਪਲ ਸਿਸਟਰ ਮੈਰੀ, ਸਟਾਫ ਸੈਕਟਰੀ ਮੈਡਮ ਪਿੰਦਰਜੀਤ ਕੌਰ, ਕੁਸ਼ਲ ਸ਼ਰਮਾ, ਅਮਰਜੋਤ ਕੌਰ, ਪ੍ਰਭ ਸ਼ਰਨ ਕੌਰ, ਅੰਮ੍ਰਿਤ ਪਾਲ ਕੌਰ, ਹਰਜੀਤ ਸਿੰਘ ਅਤੇ ਹੋਰ ਅਧਿਆਪਕ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਗਲੀ ਖ਼ਬਰ ਪਿੰਡ ਗੌਰੇਨੰਗਲ ਵਿਚ ਸ਼ਾਹੀ ਇਮਾਮ ਵਲੋਂ ਮਸਜਿਦ ਦੇ ਨਿਰਮਾਣ ਦਾ ਨੀਂਹ ਪੱਥਰ ਔਜਲਾ ਨੇ ਨੇਕ ਕਾਰਜ ਲਈ ਹਰ ਸੰਭਵ ਸਹਿਯੋਗ ਦੇ...
Ad Position 24