ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪੱਧਰੀ ਇਜਲਾਸ ਦੌਰਾਨ ਗੁਰਸ਼ਰਨ ਸਿੰਘ ਰਾਣੇਵਾਲੀ ਬਣੇ ਪ੍ਰਧਾਨ
ਕੇਂਦਰ ਤੇ ਸੂਬਾ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ਼ ਕੇ.ਕੇ.ਯੂ. ਦੇ ਝੰਡੇ ਹੇਠ ਨਾਅਰੇਬਾਜ਼ੀ
ਹਰਸਾ ਛੀਨਾ, 11 ਅਗਸਤ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਅੱਡਾ ਕੁਕੜਾਂਵਾਲਾ ਸਥਿਤ ਸ਼ਹੀਦ ਕਾਮਰੇਡ ਬਲਦੇਵ ਸਿੰਘ ਮਾਨ ਯਾਦਗਾਰੀ ਲਾਇਬ੍ਰੇਰੀ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਜਤਿੰਦਰ ਸਿੰਘ ਛੀਨਾ ਅਤੇ ਜ਼ਿਲ੍ਹਾ ਖ਼ਜ਼ਾਨਚੀ ਮੇਜਰ ਸਿੰਘ ਕੜਿਆਲ ਦੀ ਸਾਂਝੀ ਅਗਵਾਈ ਹੇਠ ਬਲਾਕ ਪੱਧਰੀ ਇਜਲਾਸ ਕਰਵਾਇਆ ਗਿਆ । ਇਸ ਸਮੇਂ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਤਿੰਦਰ ਸਿੰਘ ਛੀਨਾ ਅਤੇ ਮੇਜਰ ਸਿੰਘ ਕੜਿਆਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਲੋਂ ਹਮੇਸ਼ਾਂ ਕਾਰੋਬਾਰੀ ਘਰਾਣਿਆਂ ਦੇ ਦਬਾਅ ਹੇਠ ਕਿਸਾਨ-ਮਜ਼ਦੂਰ ਵਿਰੋਧੀ ਨੀਤੀ ਤੇ ਘਿਣਾਉਣਾ ਕੰਮ ਕੀਤਾ ਜਾ ਰਿਹਾ ਹੈ ਜਿਸ ਖਿਲਾਫ ਕਿਰਤੀ ਕਿਸਾਨ ਯੂਨੀਅਨ ਵਲੋਂ ਡਟਵੀਂ ਲੜਾਈ ਲੜੀ ਜਾਵੇਗੀ।
ਹਰਸਾ ਛੀਨਾ, 11 ਅਗਸਤ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਅੱਡਾ ਕੁਕੜਾਂਵਾਲਾ ਸਥਿਤ ਸ਼ਹੀਦ ਕਾਮਰੇਡ ਬਲਦੇਵ ਸਿੰਘ ਮਾਨ ਯਾਦਗਾਰੀ ਲਾਇਬ੍ਰੇਰੀ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਜਤਿੰਦਰ ਸਿੰਘ ਛੀਨਾ ਅਤੇ ਜ਼ਿਲ੍ਹਾ ਖ਼ਜ਼ਾਨਚੀ ਮੇਜਰ ਸਿੰਘ ਕੜਿਆਲ ਦੀ ਸਾਂਝੀ ਅਗਵਾਈ ਹੇਠ ਬਲਾਕ ਪੱਧਰੀ ਇਜਲਾਸ ਕਰਵਾਇਆ ਗਿਆ । ਇਸ ਸਮੇਂ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਤਿੰਦਰ ਸਿੰਘ ਛੀਨਾ ਅਤੇ ਮੇਜਰ ਸਿੰਘ ਕੜਿਆਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਲੋਂ ਹਮੇਸ਼ਾਂ ਕਾਰੋਬਾਰੀ ਘਰਾਣਿਆਂ ਦੇ ਦਬਾਅ ਹੇਠ ਕਿਸਾਨ-ਮਜ਼ਦੂਰ ਵਿਰੋਧੀ ਨੀਤੀ ਤੇ ਘਿਣਾਉਣਾ ਕੰਮ ਕੀਤਾ ਜਾ ਰਿਹਾ ਹੈ ਜਿਸ ਖਿਲਾਫ ਕਿਰਤੀ ਕਿਸਾਨ ਯੂਨੀਅਨ ਵਲੋਂ ਡਟਵੀਂ ਲੜਾਈ ਲੜੀ ਜਾਵੇਗੀ। ਇਸ ਸਮੇਂ ਹਾਜ਼ਰ ਕਿਸਾਨਾਂ ਵਲੋਂ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ । ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਚੋਣ ਪ੍ਰੋਗਰਾਮ ਅਨੁਸਾਰ ਕਰਵਾਏ ਬਲਾਕ ਹਰਸਾ ਛੀਨਾ ਦੇ ਅਜਲਾਸ ਦੌਰਾਨ ਗੁਰਸ਼ਰਨ ਸਿੰਘ ਰਾਣੇਵਾਲੀ ਨੂੰ ਸਰਵਸੰਮਤੀ ਨਾਲ ਪ੍ਰਧਾਨ, ਸਤਨਾਮ ਸਿੰਘ ਤੱਲੇ ਨੂੰ ਸਕੱਤਰ, ਪ੍ਰਤਾਪ ਸਿੰਘ ਖੁਸੂਪੁਰਾ ਨੂੰ ਖ਼ਜ਼ਾਨਚੀ, ਹਰਿੰਦਰ ਸਿੰਘ ਹਰੀ ਕੜਿਆਲ ਨੂੰ ਪ੍ਰੈਸ ਸਕੱਤਰ ਅਤੇ ਜਸਬੀਰ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਜਦਕਿ ਬਲਾਕ ਪੱਧਰੀ ਕਮੇਟੀ ਮੈਂਬਰ ਵਜੋਂ ਬਲਜੀਤ ਸਿੰਘ ਕੜਿਆਲ, ਰੁਪਿੰਦਰ ਸਿੰਘ ਰਾਣੇਵਾਲੀ, ਪਰਮਪਾਲ ਸਿੰਘ ਰਾਜਾਸਾਂਸੀ, ਕਲਵਿੰਦਰ ਸਿੰਘ ਰੱਖ ਓਠੀਆਂ, ਨਛੱਤਰ ਸਿੰਘ ਖੁਸ਼ੂਪੁਰਾ, ਹੀਰਾ ਸਿੰਘ ਭਿੰਡੀ ਔਲਖ, ਹਰਜਿੰਦਰ ਸਿੰਘ ਮਾਨਾਂਵਾਲਾ, ਬਲਜਿੰਦਰ ਸਿੰਘ ਰਡਾਲਾ, ਅਮਰਜੀਤ ਸਿੰਘ ਮੁਗਲਾਣੀ ਕੋਟ, ਮਲੂਕ ਸਿੰਘ ਭਿੰਡੀ ਔਲਖ, ਦੀਵਾਨ ਸਿੰਘ ਰਡਾਲਾ ਨੂੰ ਚੁਣਿਆ ਗਿਆ। ਨਵੇਂ ਚੁਣੇ ਗਏ ਅਹੁਦੇਦਾਰਾਂ ਵਲੋਂ ਕਿਸਾਨ-ਮਜ਼ਦੂਰ ਹੱਕਾਂ ਦੀ ਪ੍ਰਾਪਤੀ ਲਈ ਡਟਵੀਂ ਲੜਾਈ ਲੜਨ ਦੀ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਸੂਬਾ ਆਗੂ ਜਤਿੰਦਰ ਸਿੰਘ ਛੀਨਾ, ਮੇਜਰ ਸਿੰਘ ਕੜਿਆਲ ਅਤੇ ਹੋਰਨਾਂ ਜ਼ਿਲ੍ਹਾ ਪੱਧਰੀ ਅਹੁਦੇਦਾਰਾਂ ਵਲੋਂ ਸਿਰੁਪਾਉ ਦੇ ਕੇ ਸਨਮਾਨਿਤ ਕੀਤਾ ਗਿਆ।