03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸਾਬਕਾ ਵਿਧਾਇਕ ਹਰਪ੍ਰਤਾਪ ਵਲੋਂ ਹੜ੍ਹਾਂ ਦਾ ਬਕਾਇਆ ਮੁਆਵਜ਼ਾ ਜਾਰੀ ਕਰਨ ਲਈ ਮੁੱਖ ਮੰਤਰੀ ਦੇ ਨਾਂਅ ਮੰਗ-ਪੱਤਰ

Ad Position 21
No active advertisement
ਅਜੀਤ ਡੈਸਕ 28-07-2026

ਅਜਨਾਲਾ, 27 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਅੱਜ ਮੁੱਖ ਮੰਤਰੀ ਪੰਜਾਬ ਦੇ ਨਾਂਅ ਨਾਇਬ ਤਹਿਸੀਲਦਾਰ ਅਜਨਾਲਾ ਕਾਰਜ ਸਿੰਘ ਔਲਖ ਨੂੰ ਮੰਗ ਪੱਤਰ ਸੌਂਪ ਕੇ ਰਾਵੀ ਦਰਿਆ ਅਤੇ ਸੱਕੀ ਨਾਲੇ ਨਾਲ ਲੱਗਦੇ ਇਲਾਕਿਆਂ ਨੂੰ ਹਰ ਸਾਲ ਆਉਣ ਵਾਲੇ ਹੜ੍ਹਾਂ ਤੋਂ ਪੱਕਾ ਹੱਲ ਦਿਵਾਉਣ ਲਈ ਤੁਰੰਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਅਤੇ ਪਿਛਲੇ ਸਾਲ ਆਏ ਭਿਆਨਕ ਹੜ੍ਹਾਂ ਦੌਰਾਨ ਬਕਾਇਆ ਮੁਆਵਜ਼ਾ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਗਈ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਅਜਨਾਲਾ ਨੇ ਦੱਸਿਆ ਕਿ ਬਰਸਾਤੀ ਮੌਸਮ ਦੌਰਾਨ ਰਾਵੀ ਦਰਿਆ ਨਾਲ ਲੱਗਦੇ ਸਰਹੱਦੀ ਪਿੰਡ ਹਰ ਸਾਲ ਹੜ੍ਹਾਂ ਦੀ ਮਾਰ ਝੱਲਦੇ ਹਨ ਅਤੇ ਹੁਣ ਵੀ ਹੋ ਰਹੀ ਭਾਰੀ ਬਾਰਿਸ਼ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ । ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਸੱਕੀ ਨਾਲੇ ਦੀ ਪਾਣੀ ਨਿਕਾਸੀ ਸੁਚਾਰੂ ਢੰਗ ਨਾਲ ਨਾ ਹੋਣ ਕਾਰਨ ਹਲਕਾ ਅਜਨਾਲਾ ਦੇ ਕਈ ਪਿੰਡਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਅਜੇ ਵੀ ਪਾਣੀ ਵਿਚ ਡੁੱਬੀ ਹੋਈ ਹੈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਸ: ਅਜਨਾਲਾ ਨੇ ਪ੍ਰਸ਼ਾਸਨ ਕੋਲੋਂ ਮੰਗ ਕਰਦਿਆਂ ਕਿਹਾ ਕਿ ਭਵਿੱਖ ਵਿਚ ਹੜ੍ਹਾਂ ਤੋਂ ਬਚਾਅ ਲਈ ਰਾਵੀ ਦਰਿਆ ਨਾਲ ਲੱਗਦੇ ਕਮਜ਼ੋਰ ਬੰਨ੍ਹਾਂ ਅਤੇ ਧੁੱਸੀਆਂ ਦੀ ਤੁਰੰਤ ਮੁਰੰਮਤ ਅਤੇ ਮਜ਼ਬੂਤੀ ਕੀਤੀ ਜਾਵੇ, ਇਸ ਦੇ ਨਾਲ ਹੀ ਸੱਕੀ ਨਾਲੇ, ਡਰੇਨਾਂ ਅਤੇ ਹੋਰ ਪਾਣੀ ਨਿਕਾਸੀ ਮਾਰਗਾਂ ਦੀ ਜੰਗੀ ਪੱਧਰ ‘ਤੇ ਸਫ਼ਾਈ ਕਰਵਾ ਕੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਖੇਤਾਂ ਵਿਚ ਪਾਣੀ ਖੜ੍ਹਾ ਨਾ ਰਹੇ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਰਾਣਾ ਰਣਜੀਤ ਸਿੰਘ ਭੱਖਾ ਤੇ ਅਰਵਿੰਦਰਪਾਲ ਸਿੰਘ ਜੈਂਟੀ ਅੱਬੂਸੈਦ, ਕਾਂਗਰਸ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਦਵਿੰਦਰ ਸਿੰਘ ਡੈਮ, ਸਾਬਕਾ ਪ੍ਰਧਾਨ ਰਾਜਬੀਰ ਸਿੰਘ ਮੱਧੂਸ਼ਾਂਗਾ, ਸਾਬਕਾ ਕੌਂਸਲਰ ਗੁਰਦੇਵ ਸਿੰਘ ਨਿੱਝਰ, ਯੂਥ ਕਾਂਗਰਸ ਹਲਕਾ ਅਜਨਾਲਾ ਦੇ ਪ੍ਰਧਾਨ ਸਰਬਜੋਤ ਸਿੰਘ ਮਾਹਲ, ਬਲਦੇਵ ਸਿੰਘ ਭੋਏਵਾਲੀ, ਸਰਵਣ ਸਿੰਘ ਨਿਜ਼ਾਮਪੁਰਾ, ਬਲਜੀਤ ਸਿੰਘ ਸਲੇਮਪੁਰਾ, ਮਾਸਟਰ ਬਲਵਿੰਦਰ ਸਿੰਘ, ਮਨਪ੍ਰੀਤ ਸਿੰਘ ਸਰੰਗਦੇਵ, ਜਗਰੂਪ ਸਿੰਘ ਨੰਗਲ, ਗੁਰਦੀਪ ਸਿੰਘ ਸਿਰਸਾ, ਸ਼ੁੱਭ ਸਿਰਸਾ, ਬੰਟੀ ਕੱਲੋਮਾਹਲ, ਸੋਨੂੰ ਮਾਕੋਵਾਲ, ਜੁਗਰਾਜ ਸਿੰਘ ਰੋਖੇ, ਸਰਪੰਚ ਰਾਜਪਾਲ ਸਿੰਘ ਮਾਕੋਵਾਲ, ਪਲਵਿੰਦਰ ਸਿੰਘ ਭੋਏਵਾਲੀ, ਸੰਨੀ ਨਿੱਝਰ, ਵਿਨੋਦ ਅਰੋੜਾ, ਅਮਰਬੀਰ ਸਿੰਘ ਬੱਲ, ਜਸਪਿੰਦਰ ਸਿੰਘ ਘੋਨੇਵਾਲਾ, ਜੱਸੀ ਘੋਨੇਵਾਲਾ, ਡਾ. ਗੁਰਮੀਤ ਚੰਦ ਅਤੇ ਗੌਰਵ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਆਗੂ ਅਤੇ ਵਰਕਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ -ਰਾਸ਼ਟਰਮੰਡਲ ਖੇਡਾਂ-2026- ਭਾਰਤੀ ਖਿਡਾਰੀ ਬਨਾਮ ਤਗਮੇ ਅਗਲੀ ਖ਼ਬਰ ਫੀਫਾ ਵਿਸ਼ਵ ਕੱਪ 'ਚ ਲਗਾਤਰ ਦੂਜੀ ਵਾਰ ਗੋਲਡਨ ਬੂਟ ਜਿੱਤ ਕੇ ਐਮਬਾਪੇ ਨੇ ਰਚਿਆ ਇਤਿਹਾਸ
Ad Position 24
No active advertisement