28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਮੋਰਿੰਡਾ ਸ਼ਹਿਰ ਦੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਕੀਤੀ ਸ਼ਿਕਾਇਤ, ਮਾਮਲਾ ਹਾਈ ਕੋਰਟ ਪੁੱਜਾ

ਮੋਰਿੰਡਾ, 28 ਨਵੰਬਰ (ਤਰਲੋਚਨ ਸਿੰਘ ਕੰਗ)-ਮੋਰਿੰਡਾ ਦੇ ਸੀਵਰੇਜ ਦੇ ਗੰਦੇ ਪਾਣੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਪਿੰਡ ਸੰਗਤਪੁਰਾ, ਬੂਥਗੜ, ਰਾਮਪੁਰ ਮਹਿਰਾਬ ਤੇ ਕਜੌਲੀ ਦੀਆਂ ਪੰਚਾਇਤਾਂ ਵਲੋਂ ਪਿਛਲੇ ਲਗਾਤਾਰ ਲੰਮੇ ਸਮੇਂ ਤੋਂ ਮੋਰਿੰਡਾ ਦੇ ਸੀਵਰੇਜ ਦੇ ਪਾਣੀ ਤੋਂ ਤੰਗ ਹੋ ਕੇ ਨਗਰ ਕੌਂਸਲ ਮੋਰਿੰਡਾ, ਐੱਸ. ਡੀ.

Ad Position 21
No active advertisement
ਪਿੰਡ ਬੂਥਗੜ ਦੇ ਪਿੰਡ ਦੀਆਂ ਗਲੀਆਂ ਵਿਚ ਖੜ੍ਹਾ ਮੋਰਿੰਡਾ ਸ਼ਹਿਰ ਦੇ ਸੀਵਰੇਜ ਦਾ ਗੰਦਾ ਪਾਣੀ। 29-11-2026
ਮੋਰਿੰਡਾ, 28 ਨਵੰਬਰ (ਤਰਲੋਚਨ ਸਿੰਘ ਕੰਗ)-ਮੋਰਿੰਡਾ ਦੇ ਸੀਵਰੇਜ ਦੇ ਗੰਦੇ ਪਾਣੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਪਿੰਡ ਸੰਗਤਪੁਰਾ, ਬੂਥਗੜ, ਰਾਮਪੁਰ ਮਹਿਰਾਬ ਤੇ ਕਜੌਲੀ ਦੀਆਂ ਪੰਚਾਇਤਾਂ ਵਲੋਂ ਪਿਛਲੇ ਲਗਾਤਾਰ ਲੰਮੇ ਸਮੇਂ ਤੋਂ ਮੋਰਿੰਡਾ ਦੇ ਸੀਵਰੇਜ ਦੇ ਪਾਣੀ ਤੋਂ ਤੰਗ ਹੋ ਕੇ ਨਗਰ ਕੌਂਸਲ ਮੋਰਿੰਡਾ, ਐੱਸ. ਡੀ. ਐਮ. ਮੋਰਿੰਡਾ ਤੇ ਸੀਵਰੇਜ ਵਿਭਾਗ ਨੂੰ ਆਪਣਾ ਦੁੱਖ ਦੱਸਿਆ ਪਰ ਜਦੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਤਾਂ ਫਿਰ ਪੰਚਾਇਤਾਂ ਵਲੋਂ ਹਾਈ ਕੋਰਟ ਵਿਚ ਪੀ. ਆਈ. ਐਲ. ਦਾਖਲ ਕੀਤੀ। ਜਿਸ ’ਤੇ ਅਦਾਲਤ ਵਲੋਂ 27 ਨਵੰਬਰ 2026 ਨੂੰ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਇਸ ਮਾਮਲੇ ਸੰਬੰਧੀ ਰਿਪੋਰਟ ਮੰਗੀ ਹੈ। ਇਸ ਮਾਮਲੇ ਦੀ ਪੈਰਵਾਈ ਕਰ ਰਹੇ ਐਡਵੋਕੇਟ ਵਰਿੰਦਰ ਧੀਮਾਨ ਨੇ ਦੱਸਿਆ ਕਿ 2021 ਵਿਚ ਮੋਰਿੰਡਾ ਦੇ ਸੀਵਰੇਜ ਦੇ ਡਿਸਚਾਰਜ ਪਾਣੀ ਨੂੰ ਸਾਂਭਣ ਤੇ ਆਰ. ਸੀ. ਸੀ. ਪਾਈਪਾਂ ਪਾਉਣ ਲਈ ਲਗਪਗ 33 ਕਰੋੜ ਦੇ ਟੈਂਡਰ ਪਾਸ ਹੋਏ ਸਨ ਪਰ ਉਪਰੋਕਤ ਪਿੰਡਾਂ ਵਿਚ ਸੀਵਰੇਜ ਦਾ ਗੰਦਾ ਪਾਣੀ ਖੇਤਾਂ ਤੇ ਘਰਾਂ ਵਿਚ ਜਾ ਰਿਹਾ ਹੈ, ਜਿਸ ਨਾਲ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਰਹੀਆਂ ਹਨ। ਸ੍ਰੀ ਧੀਮਾਨ ਨੇ ਦੱਸਿਆ ਕਿ ਨਗਰ ਕੌਂਸਲ ਮੋਰਿੰਡਾ ਵਲੋਂ ਕਰੋੜਾਂ ਰੁਪਏ ਖ਼ਰਚ ਕੇ ਸੀਵਰੇਜ ਟਰੀਟਮੈਂਟ ਪਲਾਂਟ ਲਗਾਇਆ ਹੋਇਆ ਹੈ ਪਰ ਕੌਂਸਲ ਵਾਲੇ ਜਾਂ ਤਾਂ ਸੀਵਰੇਜ ਟਰੀਟਮੈਂਟ ਪਲਾਂਟ ਨੂੰ ਚਲਾ ਨਹੀਂ ਰਹੇ ਜਾਂ ਫਿਰ ਇਹ ਖ਼ਰਾਬ ਰਹਿੰਦਾ ਹੈ। ਜਿਸ ਨਾਲ ਕੌਂਸਲ ਵਾਲੇ ਸੀਵਰੇਜ ਦੇ ਪਾਣੀ ਨੂੰ ਨਹੀਂ ਸੰਭਾਲ ਪਾ ਰਹੇ। ਐਡਵੋਕੇਟ ਧੀਮਾਨ ਨੇ ਦੱਸਿਆ ਕਿ ਪਿਛਲੇ ਦਿਨੀਂ ਐੱਸ. ਡੀ. ਐਮ. ਮੋਰਿੰਡਾ ਵਲੋਂ ਬੀ. ਡੀ. ਪੀ. ਓ. ਨੂੰ ਰਿਪੋਰਟ ਬਣਾਉਣ ਲਈ ਭੇਜੀ ਸੀ, ਜਿਸ ਦੇ ਜਵਾਬ ਵਜੋਂ ਉਨ੍ਹਾਂ ਦੱਸਿਆ ਕਿ ਇਹ ਕੰਮ ਨਗਰ ਕੌਂਸਲ ਮੋਰਿੰਡਾ ਦਾ ਹੈ ਕਿਉਂਕਿ ਮੋਰਿੰਡਾ ਦੇ ਸੀਵਰੇਜ ਦਾ ਪਾਣੀ ਹੀ ਬੂਥਗੜ ਨੇੜੇ ਖਦਾਨਾਂ ਵਿਚੋਂ ਹੁੰਦਾ ਹੋਇਆ ਪਿੰਡ ਵਾਸੀਆਂ ਦੇ ਘਰਾਂ ਤੇ ਖੇਤਾਂ ਵਿਚ ਵੜ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਮਰਾਲਾ ਰੋਡ ’ਤੇ ਦੋਨੋਂ ਪਾਸੇ ਕੁੱਝ ਕਾਲੋਨੀਆਂ ਤੇ ਕਮਰਸ਼ੀਅਲ ਸ਼ੋਅਰੂਮ ਬਣੇ ਹੋਏ ਹਨ, ਜਿਨ੍ਹਾਂ ਚੋਂ ਕਈਆਂ ਕੋਲ ਐੱਸ. ਟੀ. ਪੀ. ਨਾ ਹੋਣ ਕਾਰਨ ਉਨ੍ਹਾਂ ਦਾ ਵੀ ਪਾਣੀ ਬੂਥਗੜ੍ਹ ਪਾਸੇ ਵੱਲ ਨੂੰ ਚਲਾ ਜਾਂਦਾ ਹੈ। ਹਾਈ ਕੋਰਟ ਵਲੋਂ ਲਏ ਗਏ ਇਸ ਮਾਮਲੇ ਵਿਚ ਦਖ਼ਲ ਕਾਰਨ ਹੁਣ ਪਿੰਡ ਬੂਥਗੜ, ਸੰਗਤਪੁਰਾ, ਰਾਮਪੁਰ ਮਹਿਰਾਬ, ਕਜੌਲੀ ਦੇ ਵਸਨੀਕਾਂ ਵਿਚ ਆਸ ਦੀ ਕਿਰਨ ਜਾਗੀ ਹੈ, ਕਿ ਉਨ੍ਹਾਂ ਦਾ ਮਸਲਾ ਹੱਲ ਹੋ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸਮੁੱਚੇ ਮੁਲਾਜ਼ਮ ਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਵਲੋਂ ਦਿੱਤੇ ਪ੍ਰੋਗਰਾਮ ਨੂੰ ਸਫਲ ਬਣਾਉਣ - ਗਰਚਾ ਅਗਲੀ ਖ਼ਬਰ ਰੋਟਰੀ ਕਲੱਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਹਾਫ਼ ਮੈਰਾਥਨ ਅੱਜ
Ad Position 24