ਲਾਵਾਰਸ ਜਾਨਵਰਾਂ ਦੀ ਭਰਮਾਰ ਨੇ ਕੱਢੀ ‘‘ਸਵੱਛ ਭਾਰਤ’’ ਮੁਹਿੰਮ ਦੀ ਫ਼ੂਕ
ਨੰਗਲ, 28 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਲਾਵਾਰਸ ਜਾਨਵਰਾਂ ਦੀ ਭਰਮਾਰ ਕਾਰਨ ਨੰਗਲ ਦੇ ਲੋਕ ਬਹੁਤ ਹੀ ਪ੍ਰੇਸ਼ਾਨ ਹਨ। ਲਾਵਾਰਸ ਢੱਠਿਆਂ, ਗਾਵਾਂ ਦੀ ਬਹੁਤਾਤ ਕਾਰਨ ਨਾ ਸਿਰਫ਼ ਗੰਦਗੀ ਵਧੀ ਹੈ ਸਗੋਂ ਸੜਕ ਹਾਦਸੇ ਵੀ ਵਾਪਰ ਰਹੇ ਹਨ।
ਨੰਗਲ, 28 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਲਾਵਾਰਸ ਜਾਨਵਰਾਂ ਦੀ ਭਰਮਾਰ ਕਾਰਨ ਨੰਗਲ ਦੇ ਲੋਕ ਬਹੁਤ ਹੀ ਪ੍ਰੇਸ਼ਾਨ ਹਨ। ਲਾਵਾਰਸ ਢੱਠਿਆਂ, ਗਾਵਾਂ ਦੀ ਬਹੁਤਾਤ ਕਾਰਨ ਨਾ ਸਿਰਫ਼ ਗੰਦਗੀ ਵਧੀ ਹੈ ਸਗੋਂ ਸੜਕ ਹਾਦਸੇ ਵੀ ਵਾਪਰ ਰਹੇ ਹਨ। ਨੰਗਲ ਨਗਰ ਕੌਂਸਲ ਦੇ ਸਾਬਕਾ ਸਫ਼ਾਈ ਅੰਬੈਸਡਰ ਡਾ. ਗੁਲਜੀਤ ਸਿੰਘ ਚੱਠਾ ਨੇ ਦੱਸਿਆ ਕਿ ਨਗਰ ਕੌਂਸਲ, ਭਾਖੜਾ ਬਿਆਸ ਪ੍ਰਬੰਧ ਬੋਰਡ ਤੇ ਐਨ. ਐਫ. ਐਲ. ਕੋਲ ਵੱਡਾ ਬਜਟ ਹੈ। ਤਿੰਨੇ ਅਦਾਰਿਆਂ ਕੋਲ ਵੱਡਾ ਬਜਟ ਹੈ ਪਰ 5-7 ਕਿ.ਮੀ. ’ਚ ਫੈਲਿਆ ਛੋਟਾ ਸ਼ਹਿਰ ਨੰਗਲ ਸਾਫ਼ ਨਹੀਂ ਹੈ। ਨੰਗਲ ’ਚ ਗੰਦਗੀ ਦੀ ਭਰਮਾਰ ਦਾ ਵੱਡਾ ਕਾਰਨ ਪਲਾਸਟਿਕ ਬੈਗ ਵੀ ਹਨ। ਆਰ. ਟੀ. ਆਈ. ਕਾਰਕੁੰਨ ਯੋਗੇਸ਼ ਸੱਚਦੇਵਾ ਅਤੇ ਪ੍ਰਭਾਤ ਭੱਟੀ (ਡਾਇਰੈਕਟਰ ਜਾਗਰਤੀ ਸੰਸਥਾ) ਨੇ ਦੱਸਿਆ ਕਿ ਕਿਲਨ ਏਰੀਆ ’ਚ ਧਨਾਢ ਲੋਕ ਰਹਿੰਦੇ ਹਨ, ਪਰ ਮੁੱਖ ਸੜਕ ’ਤੇ 365 ਦਿਨ ਢੱਠੇ ਕੂੜਾ ਖਿਲਾਰਦੇ ਹਨ। ਸਾਬਕਾ ਕੌਂਸਲ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਅਜੇ ਵੀ ਨੰਗਲ ਚ 100% ਸੀਵਰੇਜ ਨਹੀਂ ਹੈ। ਸੀਵਰੇਜ ਓਵਰਫ਼ਲੋ ਵੀ ਗੰਭੀਰ ਸਮੱਸਿਆ ਹੈ। ਅਸਲ ’ ਚ ਕਈ ਥਾਵਾਂ ’ਤੇ ਸੀਵਰੇਜ ਸਿਸਟਮ ਬਹੁਤ ਹੀ ਪੁਰਾਣਾ ਹੈ। ਸ਼ਹਿਰ ਵਿਚ ਸੰਘਣੀਆਂ ਝਾੜੀਆਂ ਵੀ ਬਹੁਤ ਹਨ।