28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਮਕੜੌਨਾ ਖ਼ੁਰਦ ਦੇ ਦੰਗਲ ’ਚ ਹਮੀਦ ਇਰਾਨ ਨੇ ਨਰਿੰਦਰ ਖੰਨੇ ਨੂੰ ਚਿੱਤ ਕਰਦਿਆਂ ਜਿੱਤੀ ਝੰਡੀ ਦੀ ਕੁਸ਼ਤੀ

ਸ੍ਰੀ ਚਮਕੌਰ ਸਾਹਿਬ, 28 ਨਵੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਮਕੜੌਨਾ ਖ਼ੁਰਦ ਵਿਖੇ ਦੰਗਲ ਕਮੇਟੀ ਵਲੋਂ ਗੁਰੂ ਰਵੀਦਾਸ ਜੀ ਦੇ 650 ਸਾਲਾ ਜਨਮ ਦਿਵਸ ਤੇ ਸ਼ਹੀਦ ਬਾਬਾ ਬਲਾਕਾ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਏ 28ਵੇਂ ਕੁਸ਼ਤੀ ਮੁਕਾਬਲਿਆਂ ਵਿਚ ਵੱਡੀ ਝੰਡੀ ਹਮੀਦ ਇਰਾਨ ਨੇ ਨਰਿੰਦਰ ਖੰਨਾ ਨੂੰ ਅਤੇ ਦੂਸਰੀ ਝੰਡੀ ਦੀ ਕੁਸ਼ਤੀ ’ਚ ਜੋਬਨ ਪੱਟੀ ਨੇ ਚਮਨ ਭੌਗਪੁਰ ਨੂੰ ਹਰਾ ਕੇ ਖ਼ਿਤਾਬੀ ਜਿੱਤਾਂ ਹਾਸਿਲ ਕੀਤੀਆਂ। ਹੋਰ ਰੋਚਕ ਮੁਕਾਬਲਿਆਂ ਵਿਚ ਰਾਜੂ ਅਕਬਰਪੁਰ ਨੇ ਗੁਰਿੰਦਰ ਚੰਡੀਗੜ੍ਹ ਨੂੰ, ਮੱਖਣ ਪੱਟੀ ਨੇ ਸਰਮਾਨ ਨੂੰ, ਗੁਰਵਿੰਦਰ ਗੱਗੜਵਾਲ ਨੇ ਕਾਲਾ ਨਾਭੇ ਨੂੰ, ਬਿੱਲਾ ਜਾਡਲਾ ਨੇ ਮੀਤ ਕਾਠਗੜ੍ਹ ਨੂੰ, ਕਮਲਜੀਤ ਸਿਬਲ ਝੱਲੀਆਂ ਨੇ ਬਾਬਾ ਫ਼ਰੀਦ ਨੂੰ, ਰਾਜੂ ਨਾਭਾ ਨੇ ਸੁੱਚਾ ਨੂਰਪੁਰ ਨੂੰ ਚਿੱਤ ਕੀਤਾ।

Ad Position 21
No active advertisement
ਅਜੀਤ ਡੈਸਕ 29-11-2026
ਸ੍ਰੀ ਚਮਕੌਰ ਸਾਹਿਬ, 28 ਨਵੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਮਕੜੌਨਾ ਖ਼ੁਰਦ ਵਿਖੇ ਦੰਗਲ ਕਮੇਟੀ ਵਲੋਂ ਗੁਰੂ ਰਵੀਦਾਸ ਜੀ ਦੇ 650 ਸਾਲਾ ਜਨਮ ਦਿਵਸ ਤੇ ਸ਼ਹੀਦ ਬਾਬਾ ਬਲਾਕਾ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਏ 28ਵੇਂ ਕੁਸ਼ਤੀ ਮੁਕਾਬਲਿਆਂ ਵਿਚ ਵੱਡੀ ਝੰਡੀ ਹਮੀਦ ਇਰਾਨ ਨੇ ਨਰਿੰਦਰ ਖੰਨਾ ਨੂੰ ਅਤੇ ਦੂਸਰੀ ਝੰਡੀ ਦੀ ਕੁਸ਼ਤੀ ’ਚ ਜੋਬਨ ਪੱਟੀ ਨੇ ਚਮਨ ਭੌਗਪੁਰ ਨੂੰ ਹਰਾ ਕੇ ਖ਼ਿਤਾਬੀ ਜਿੱਤਾਂ ਹਾਸਿਲ ਕੀਤੀਆਂ। ਹੋਰ ਰੋਚਕ ਮੁਕਾਬਲਿਆਂ ਵਿਚ ਰਾਜੂ ਅਕਬਰਪੁਰ ਨੇ ਗੁਰਿੰਦਰ ਚੰਡੀਗੜ੍ਹ ਨੂੰ, ਮੱਖਣ ਪੱਟੀ ਨੇ ਸਰਮਾਨ ਨੂੰ, ਗੁਰਵਿੰਦਰ ਗੱਗੜਵਾਲ ਨੇ ਕਾਲਾ ਨਾਭੇ ਨੂੰ, ਬਿੱਲਾ ਜਾਡਲਾ ਨੇ ਮੀਤ ਕਾਠਗੜ੍ਹ ਨੂੰ, ਕਮਲਜੀਤ ਸਿਬਲ ਝੱਲੀਆਂ ਨੇ ਬਾਬਾ ਫ਼ਰੀਦ ਨੂੰ, ਰਾਜੂ ਨਾਭਾ ਨੇ ਸੁੱਚਾ ਨੂਰਪੁਰ ਨੂੰ ਚਿੱਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਬਾਬਾ ਪਰਮਜੀਤ ਸਿੰਘ ਹੰਸਾਲੀ ਨੇ ਕੁਸ਼ਤੀ ਮੁਕਾਬਲਿਆਂ ਦੀ ਆਰੰਭਤਾ ਕਰਵਾਉਂਦਿਆਂ ਪਹਿਲਵਾਨਾਂ ਨੂੰ ਅਸ਼ੀਰਵਾਦ ਦਿੱਤਾ। ਵਿਸ਼ੇਸ਼ ਮਹਿਮਾਨਾਂ ਵਿਚ ਸ਼ਾਮਿਲ ਜਸਵੀਰ ਸਿੰਘ ਗੜ੍ਹੀ ਹਲਕਾ ਇੰਚਾਰਜ, ਨਵਜੀਤ ਸਿੰਘ ਨਵੀਂ (ਪੁੱਤਰ ਚਰਨਜੀਤ ਸਿੰਘ ਚੰਨੀ), ਜਥੇਦਾਰ ਹਰਬੰਸ ਸਿੰਘ ਕੰਧੋਲਾ, ਬੀਰਦਵਿੰਦਰ ਸਿੰਘ ਬੱਲਾਂ, ਸੁਰਮੁੱਖ ਸਿੰਘ ਢੇਸਾ, ਦਵਿੰਦਰ ਸਿੰਘ ਨਿਊਜ਼ੀਲੈਂਡ, ਸਰਪੰਚ ਬਲਵਿੰਦਰ ਸਿੰਘ ਆਦਿ ਨੇ ਪਹਿਲਵਾਨਾਂ ਨੂੰ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ। ਅੰਤ ’ਚ ਮੁੱਖ ਪ੍ਰਬੰਧਕ ਜਥੇਦਾਰ ਗੁਰਮੀਤ ਸਿੰਘ ਮਕੜੋਨਾ ਨੇ ਆਏ ਪਹਿਲਵਾਨਾਂ, ਪ੍ਰਮੁੱਖ ਸ਼ਖ਼ਸੀਅਤਾਂ, ਪੰਚਾਇਤ ਮੈਂਬਰਾਂ ਤੇ ਦਰਸ਼ਕਾਂ ਦਾ ਮੁਕਾਬਲਿਆਂ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਦੀਦਾਰ ਸਿੰਘ ਹੰਸਾਲੀ ਸਾਹਿਬ, ਅਮਨਦੀਪ ਸਿੰਘ ਮਾਂਗਟ, ਜਸਵੀਰ ਸਿੰਘ ਸੈਦਪੁਰ ਬਲਾਕ ਸੰਮਤੀ ਮੈਂਬਰ, ਅਮਰੀਕ ਸਿੰਘ ਬਸਾਂਤੀ, ਅਮਰੀਕ ਸਿੰਘ ਸਾਬਕਾ ਪੰਚ, ਦਰਸ਼ਨ ਸਿੰਘ ਸਾਬਕਾ ਸਰਪੰਚ, ਹਰਬੰਸ ਸਿੰਘ ਸਾਬਕਾ ਕੈਸ਼ੀਅਰ, ਦਵਿੰਦਰ ਸਿੰਘ ਬਾਜਵਾ, ਜਥੇਦਾਰ ਬਹਾਦਰ ਸਿੰਘ, ਬਲਵੀਰ ਸਿੰਘ ਭਗਤ, ਮਨਦੀਪ ਸਿੰਘ ਐਮ. ਸੀ. ਮੋਰਿੰਡਾ, ਅਮਨਦੀਪ ਸਿੰਘ ਸਰਪੰਚ, ਦਵਿੰਦਰ ਸਿੰਘ ਕੋਚ ਚਮਕੌਰ ਸਾਹਿਬ, ਅਮਰਜੀਤ ਸਿੰਘ ਢਿੱਲੋਂ, ਤੇਜਪਾਲ ਸਿੰਘ ਸਿੱਧੂ, ਗੁਰਸੇਵਕ ਸਿੰਘ ਇਟਲੀ, ਰਘਵੀਰ ਸਿੰਘ ਮਾਵੀ ਸਲੇਮਪੁਰ, ਕੁਲਦੀਪ ਸਿੰਘ ਨੰਬਰਦਾਰ, ਬਾਬਾ ਅਵਤਾਰ ਸਿੰਘ, ਬਹਾਦਰ ਸਿੰਘ ਕੈਸ਼ੀਅਰ, ਸੂਬੇਦਾਰ ਕਰਮ ਸਿੰਘ, ਸਵਰਨ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਪਰਮਜੀਤ ਸਿੰਘ ਪੰਚ, ਇਕਬਾਲ ਸਿੰਘ, ਅਵਤਾਰ ਸਿੰਘ ਪੰਚ, ਕਰਮ ਸਿੰਘ ਸਮੇਤ ਸਮੂਹ ਪੰਚਾਇਤ ਮੈਂਬਰ ਤੇ ਦੰਗਲ ਕਮੇਟੀ ਮੈਂਬਰਾਂ ਸਮੇਤ ਵੱਡੀ ਗਿਣਤੀ ’ਚ ਦਰਸ਼ਕ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਦਿਵਿਆਂਗ ਦੇ ਸੁਪਨਿਆਂ ਨੂੰ ਖੰਭ ਦੇ ਰਹੀ ਨੰਗਲ ਦੀ ਇੰਦਰ ਆਟੋ ਇੰਡਸਟਰੀਜ਼, ਤਿਆਰ ਕੀਤੀ ਵਿਸ਼ੇਸ਼ ਰਾਇਲ ਐਨਫੀਲਡ ਟਰਾਈਕ ਅਗਲੀ ਖ਼ਬਰ ਰਾਜਪਾਲ ਦੇ ਨਿੱਜੀ ਦੌਰੇ ਦੌਰਾਨ ਪੁਲਿਸ ਨੇ ਬੰਦ ਕਰਵਾਈਆਂ ਦੁਕਾਨਾਂ, ਦੁਕਾਨਦਾਰਾਂ ’ਚ ਭਾਰੀ ਰੋਸ
Ad Position 24