ਮਿਊਂਸੀਪਲ ਰਿਟਾਇਰਡ ਕਰਮਚਾਰੀ ਯੂਨੀਅਨ ਮੋਰਿੰਡਾ ਦੀ ਚੋਣ
ਮੋਰਿੰਡਾ, 26 ਨਵੰਬਰ (ਪ੍ਰਿਤਪਾਲ ਸਿੰਘ)-ਮਿਊਂਸੀਪਲ ਰਿਟਾਇਰਡ ਕਰਮਚਾਰੀ ਯੂਨੀਅਨ ਮੋਰਿੰਡਾ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ, ਜਿਸ ’ਚ ਪ੍ਰਧਾਨ ਸੋਮਨਾਥ, ਮੀਤ ਪ੍ਰਧਾਨ ਮੰਗਤ ਭੱਟੀ, ਜਨਰਲ ਸਕੱਤਰ ਜਸਪਾਲ ਸਿੰਘ ਅਤੇ ਖ਼ਜ਼ਾਨਚੀ ਜੋਗਿੰਦਰ ਪਾਲ ਨੂੰ ਬਣਾਇਆ ਗਿਆ। ਇਸ ਮੌਕੇ ਉਮਾ ਦੱਤਾ, ਕੇਹਰ ਸਿੰਘ, ਧਰਮਪਾਲ ਥੰਮਣ, ਕਾਕਾ ਰਾਮ, ਸੀਤਾ ਦੇਵੀ, ਤ੍ਰਿਪਤਾ ਦੇਵੀ, ਪੁਸ਼ਪਾ ਦੇਵੀ ਤੇ ਸੀਤਾ ਦੇਵੀ ਆਦਿ ਹਾਜ਼ਰ ਸਨ।
ਅਜੀਤ ਡੈਸਕ
27-11-2026