27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਨੰਗਲ ਚੌਕ ਰੂਪਨਗਰ ’ਚ ਬੂਟ ਵਿਕਰੇਤਾ ਤੋਂ ਪਿਸਤੌਲ ਦੇ ਜ਼ੋਰ ’ਤੇ ਤਿੰਨ ਬੈਗ ਲੁੱਟੇ

ਰੂਪਨਗਰ, 26 ਨਵੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਦੇ ਨੰਗਲ ਚੌਕ ਵਿਖੇ ਬੀਤੀ 25 ਨਵੰਬਰ ਦੀ ਦੇਰ ਸ਼ਾਮ ਦੋ ਨੌਜਵਾਨਾਂ ਵਲੋਂ ਪਿਸਤੌਲ ਤੇ ਤੇਜ਼ਧਾਰ ਹਥਿਆਰ ਦੇ ਜ਼ੋਰ ’ਤੇ ਬੂਟ ਵਿਕਰੇਤਾ ਕੋਲੋਂ ਬੂਟਾਂ ਨਾਲ ਭਰੇ ਤਿੰਨ ਬੈਗ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਪਹਿਲਾਂ ਸਰਕਾਰੀ ਮੁਲਾਜ਼ਮ ਬਣ ਕੇ ਮਾਲ ਦਾ ਬਿੱਲ ਮੰਗਿਆ ਅਤੇ ਵਿਰੋਧ ਕਰਨ ’ਤੇ ਵਿਕਰੇਤਾ ਦੀ ਕੁੱਟਮਾਰ ਕਰਕੇ ਬੈਗ ਪਿਕਅੱਪ ਗੱਡੀ ਵਿਚ ਲੱਦ ਕੇ ਫ਼ਰਾਰ ਹੋ ਗਏ।

Ad Position 21
No active advertisement
ਜਾਣਕਾਰੀ ਦੇ ਰਹੇ ਐਸ. ਐੱਚ. ਓ. ਬਲਵਿੰਦਰ ਸਿੰਘ ਸਬ-ਇੰਸਪੈਕਟਰ। 27-11-2026
ਰੂਪਨਗਰ, 26 ਨਵੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਦੇ ਨੰਗਲ ਚੌਕ ਵਿਖੇ ਬੀਤੀ 25 ਨਵੰਬਰ ਦੀ ਦੇਰ ਸ਼ਾਮ ਦੋ ਨੌਜਵਾਨਾਂ ਵਲੋਂ ਪਿਸਤੌਲ ਤੇ ਤੇਜ਼ਧਾਰ ਹਥਿਆਰ ਦੇ ਜ਼ੋਰ ’ਤੇ ਬੂਟ ਵਿਕਰੇਤਾ ਕੋਲੋਂ ਬੂਟਾਂ ਨਾਲ ਭਰੇ ਤਿੰਨ ਬੈਗ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਪਹਿਲਾਂ ਸਰਕਾਰੀ ਮੁਲਾਜ਼ਮ ਬਣ ਕੇ ਮਾਲ ਦਾ ਬਿੱਲ ਮੰਗਿਆ ਅਤੇ ਵਿਰੋਧ ਕਰਨ ’ਤੇ ਵਿਕਰੇਤਾ ਦੀ ਕੁੱਟਮਾਰ ਕਰਕੇ ਬੈਗ ਪਿਕਅੱਪ ਗੱਡੀ ਵਿਚ ਲੱਦ ਕੇ ਫ਼ਰਾਰ ਹੋ ਗਏ। ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਲੁੱਟ-ਖੋਹ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਮੁਲਾਜ਼ਮ ਦੱਸ ਕੇ ਮੰਗਿਆ ਮਾਲ ਦਾ ਬਿੱਲ- ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਤੋਹਿਦ ਨੇ ਦੱਸਿਆ ਕਿ ਉਹ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੇ ਪਿੰਡ ਵਿਲ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਰੂਪਨਗਰ ਦੇ ਮਨਸਲੀ ਇਲਾਕੇ ਵਿਚ ਰਹਿੰਦਾ ਹੈ। ਉਹ ਬੇਲਾ ਚੌਕ ਵਿਖੇ ਬੂਟ ਵੇਚਣ ਦਾ ਕੰਮ ਕਰਦਾ ਹੈ। ਉਸ ਦਾ ਭਰਾ ਅਨੀਸ਼ ਉੱਤਰ ਪ੍ਰਦੇਸ਼ ਦੇ ਚੰਦੌਸੀ ਤੋਂ ਸਾਹਿਲ ਬੱਸ ਰਾਹੀਂ ਬੂਟਾਂ ਦਾ ਮਾਲ ਰੂਪਨਗਰ ਭੇਜਦਾ ਹੈ। ਘਟਨਾ ਵਾਲੇ ਦਿਨ ਬੱਸ ਚਾਲਕ ਬੂਟਾਂ ਨਾਲ ਭਰੇ ਬੈਗ ਨੰਗਲ ਚੌਕ ਵਿਖੇ ਉਤਾਰ ਕੇ ਚਲਾ ਗਿਆ। ਇਸ ਦੌਰਾਨ ਇਕ ਪਿਕਅੱਪ ਗੱਡੀ ਉਥੇ ਆ ਕੇ ਰੁਕੀ, ਜਿਸ ’ਚੋਂ ਦੋ ਨੌਜਵਾਨ ਉਤਰੇ ਤੇ ਤੋਹਿਦ ਕੋਲੋਂ ਮਾਲ ਦਾ ਬਿੱਲ ਮੰਗਣ ਲੱਗੇ। ਉਨ੍ਹਾਂ ਦੇ ਇਸ ਰਵੱਈਏ ਕਾਰਨ ਉਸ ਨੂੰ ਲੱਗਿਆ ਕਿ ਉਹ ਕਿਸੇ ਸਰਕਾਰੀ ਵਿਭਾਗ ਦੇ ਮੁਲਾਜ਼ਮ ਹਨ। ਪਿਸਤੌਲ ਤਾਣ ਕੇ ਕੀਤੀ ਕੁੱਟਮਾਰ, ਤਿੰਨੋਂ ਬੈਗ ਲੈ ਕੇ ਹੋਏ ਫ਼ਰਾਰ - ਸ਼ਿਕਾਇਤ ਅਨੁਸਾਰ, ਜਿਵੇਂ ਹੀ ਤੋਹਿਦ ਬੂਟਾਂ ਨਾਲ ਭਰੇ ਬੈਗ ਆਪਣੀ ਰੇਹੜੀ ਵਿਚ ਰੱਖਣ ਲੱਗਾ ਤਾਂ ਇਕ ਮੁਲਜ਼ਮ ਨੇ ਉਸ ’ਤੇ ਪਿਸਤੌਲ ਤਾਣ ਦਿੱਤੀ, ਜਦਕਿ ਦੂਜੇ ਨੇ ਤੇਜ਼ਧਾਰ ਹਥਿਆਰ ਕੱਢ ਲਿਆ। ਵਿਰੋਧ ਕਰਨ ’ਤੇ ਦੋਵਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਬੂਟਾਂ ਨਾਲ ਭਰੇ ਤਿੰਨੋਂ ਬੈਗ ਪਿਕਅੱਪ ਗੱਡੀ ਵਿਚ ਰੱਖ ਕੇ ਫ਼ਰਾਰ ਹੋ ਗਏ। ਸੀ. ਸੀ. ਟੀ. ਵੀ. ਫੁਟੇਜ ਖੰਗਾਲ ਰਹੀ ਹੈ ਪੁਲਿਸ - ਥਾਣਾ ਸਿਟੀ ਦੇ ਐਸ. ਐੱਚ. ਓ. ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਲੁੱਟ-ਖੋਹ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵਲੋਂ ਆਲੇ-ਦੁਆਲੇ ਦੀਆਂ ਦੁਕਾਨਾਂ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਦੀ ਪਛਾਣ ਕਰਕੇ ਜਲਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ 60 ਸਾਲ ਤੋਂ ਵੱਧ ਉਮਰ ਵਰਗ ਦੀ ਅਥਲੀਟ ਭਰਪੂਰ ਕੌਰ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ ਜਿੱਤੇ ਦੋ ਤਗਮੇ ਅਗਲੀ ਖ਼ਬਰ ਰੇਲਵੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਨੰਗਲ ਡੈਮ ’ਤੇ ਵਿਸ਼ਾਲ ਧਰਨਾ
Ad Position 24