24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਪਿੰਡ ਗੋਹਲਣੀ ਦੇ ਵਸਨੀਕਾਂ ਦਾ ਮੇਰਾ ਘਰ ਮੇਰੇ ਨਾਮ ਸਕੀਮ ਅਧੀਨ ਲਾਲ ਲਕੀਰ ਦੇ ਮੁਲਾਂਕਣ ’ਤੇ ਇਤਰਾਜ਼, ਦਰੁਸਤੀ ਦੀ ਕੀਤੀ ਮੰਗ

ਸੁਖਸਾਲ, 24 ਨਵੰਬਰ (ਧਰਮ ਪਾਲ)-ਨੇੜਲੇ ਪਿੰਡ ਗੋਹਲਣੀ ਵਿਖੇ ਮਾਲ ਵਿਭਾਗ ਵਲੋਂ ਮੇਰਾ ਘਰ ਮੇਰੇ ਨਾਮ ਸਕੀਮ ਅਧੀਨ ਲਾਲ ਲਕੀਰ ਦੇ ਕੀਤੇ ਗਏ ਮੁਲਾਂਕਣ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਨ੍ਹਾਂ ਦਰੁਸਤੀ ਦੀ ਮੰਗ ਕੀਤੀ। ਇਸ ਮੌਕੇ ਸਰਪੰਚ ਨਾਜ਼ਰ ਸਿੰਘ ਨੇ ਆਖਿਆ ਕਿ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਲਾਲ ਲਕੀਰ ਦੇ ਮੁਲਾਂਕਣ ਦੌਰਾਨ ਸਹੀ ਢੰਗ ਨਾਲ ਪੜਤਾਲ ਨਾ ਕੀਤੇ ਜਾਣ ਕਾਰਨ ਕਈ ਘਰਾਂ ਅਤੇ ਖ਼ਸਰਾ ਨੰਬਰਾਂ ਨੂੰ ਲੈ ਕੇ ਇਤਰਾਜ਼ ਪੈਦਾ ਹੋਏ ਹਨ।

Ad Position 21
No active advertisement
ਜਾਣਕਾਰੀ ਦਿੰਦੇ ਹੋਏ ਸਰਪੰਚ ਨਾਜ਼ਰ ਸਿੰਘ ਅਤੇ ਹਾਜ਼ਰ ਪਿੰਡ ਵਾਸੀ। ਤਸਵੀਰ : ਚੌਧਰੀ ਧਰਮ ਪਾਲ 25-11-2026
ਸੁਖਸਾਲ, 24 ਨਵੰਬਰ (ਧਰਮ ਪਾਲ)-ਨੇੜਲੇ ਪਿੰਡ ਗੋਹਲਣੀ ਵਿਖੇ ਮਾਲ ਵਿਭਾਗ ਵਲੋਂ ਮੇਰਾ ਘਰ ਮੇਰੇ ਨਾਮ ਸਕੀਮ ਅਧੀਨ ਲਾਲ ਲਕੀਰ ਦੇ ਕੀਤੇ ਗਏ ਮੁਲਾਂਕਣ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਨ੍ਹਾਂ ਦਰੁਸਤੀ ਦੀ ਮੰਗ ਕੀਤੀ। ਇਸ ਮੌਕੇ ਸਰਪੰਚ ਨਾਜ਼ਰ ਸਿੰਘ ਨੇ ਆਖਿਆ ਕਿ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਲਾਲ ਲਕੀਰ ਦੇ ਮੁਲਾਂਕਣ ਦੌਰਾਨ ਸਹੀ ਢੰਗ ਨਾਲ ਪੜਤਾਲ ਨਾ ਕੀਤੇ ਜਾਣ ਕਾਰਨ ਕਈ ਘਰਾਂ ਅਤੇ ਖ਼ਸਰਾ ਨੰਬਰਾਂ ਨੂੰ ਲੈ ਕੇ ਇਤਰਾਜ਼ ਪੈਦਾ ਹੋਏ ਹਨ। ਉਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਰੱਖਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਨ੍ਹਾਂ ਘਰਾਂ ਅਤੇ ਖ਼ਸਰਾ ਨੰਬਰਾਂ ਨੂੰ ਲਾਲ ਲਕੀਰ ਵਿਚ ਸ਼ਾਮਲ ਕਰਨ ਜਾਂ ਇਸ ਦੇ ਮੁਲਾਂਕਣ ਨੂੰ ਲੈ ਕੇ ਇਤਰਾਜ਼ ਹਨ ਉਨ੍ਹਾਂ ਦੀ ਮੌਕੇ ’ਤੇ ਜਾ ਕੇ ਪੜਤਾਲ ਕਰਕੇ ਦਰੁਸਤੀ ਕੀਤੀ ਜਾਵੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੁੱਝ ਖ਼ਸਰਾ ਨੰਬਰਾਂ ਨੂੰ ਲਾਲ ਲਕੀਰ ਵਿਚ ਸ਼ਾਮਲ ਕਰ ਦਿੱਤਾ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਬੰਧਿਤ ਵਿਭਾਗ ਵਲੋਂ ਰਿਕਾਰਡ ਅਤੇ ਜ਼ਮੀਨੀ ਸਥਿਤੀ ਦੀ ਬਾਰੀਕੀ ਨਾਲ ਜਾਂਚ ਕਰਕੇ ਸਹੀ ਮੁਲਾਂਕਣ ਕੀਤਾ ਜਾਵੇ ਤਾਂ ਜੋ ਕਿਸੇ ਵੀ ਪਿੰਡ ਵਾਸੀ ਨਾਲ ਬੇਇਨਸਾਫ਼ੀ ਨਾ ਹੋਵੇ। ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲਾਲ ਲਕੀਰ ਦੇ ਕਥਿਤ ਮੁਲਾਂਕਣ ਸਬੰਧੀ ਉਨ੍ਹਾਂ ਦੇ ਇਤਰਾਜ਼ਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਇਤਰਾਜ਼ ਵਾਲੇ ਘਰਾਂ ਤੇ ਖ਼ਸਰਾ ਨੰਬਰਾਂ ਦੀ ਸਹੀ ਜਾਂਚ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਇਸ ਮਾਮਲੇ ਦਾ ਜਲਦ ਹੱਲ ਕੀਤਾ ਜਾਵੇ। ਇਸ ਮੌਕੇ ਸਰਪੰਚ ਨਾਜ਼ਰ ਸਿੰਘ, ਜੋਗਿੰਦਰ ਸਿੰਘ, ਗੁਰਦਿਆਲ, ਸਾਧੂ ਰਾਮ, ਭਾਗ ਸਿੰਘ, ਹਰਪਾਲ ਸਿੰਘ ਸਾਰੇ ਪੰਚ, ਡਾ. ਚਮਨ ਲਾਲ, ਸੰਦੀਪ ਕੁਮਾਰ, ਗੁਰਪਾਲ ਚੰਦ, ਭਾਗ ਸਿੰਘ, ਮੋਤੀ ਲਾਲ ਆਦਿ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਮੁੰਨੇ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਇਲਾਕੇ ਭਰ ਵਿਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
Ad Position 24