15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਵਿਧਾਇਕ ਚੱਢਾ ਦੇ ਯਤਨਾਂ ਸਦਕਾ ਘਾੜ ਇਲਾਕੇ ਦੇ ਲੋਕਾਂ ਨੂੰ ਹੁਣ ਜਲਦੀ ਹੀ ਮਿਲੇਗੀ ਹਸਪਤਾਲ ਦੀ ਸੌਗਾਤ ਵਿਧਾਇਕ ਚੱਢਾ ਨੇ ਪੀ . ਐੱਚ . ਸੀ . ਪੁਰਖਾਲੀ ਨੂੰ ਅਪਗ੍ਰੇਡ ਕਰਕੇ ਸੀ . ਐੱਚ . ਸੀ . ਦਾ ਦਰਜਾ ਦੇਣ ਲਈ ਵਿਭਾਗ ਨੂੰ ਭੇਜਿਆ ਪ੍ਰਸਤਾਵ

ਪੁਰਖਾਲੀ, 15 ਨਵੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਘਾੜ ਇਲਾਕੇ ਨੂੰ ਹਸਪਤਾਲ ਦੀ ਸੌਗਾਤ ਦੇਣ ਦੇਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਗਈ ਹੈ, ਜਿਸ ਨੂੰ ਲੈ ਕੇ ਵਿਭਾਗ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਪ੍ਰਾਇਮਰੀ ਹੈਲਥ ਸੈਂਟਰ ਪੁਰਖਾਲੀ ਨੂੰ ਅਪਗ੍ਰੇਡ ਕਰਕੇ ਕਮਿਊਨਿਟੀ ਹੈਲਥ ਸੈਂਟਰ ਦਾ ਦਰਜਾ ਦੇਣ ਦਾ ਪ੍ਰਸਤਾਵ ਵਿਭਾਗ ਨੂੰ ਭੇਜਿਆ ਹੈ, ਜਿਸ ਲਈ ਵਿਭਾਗੀ ਪ੍ਰਕਿਰਿਆ ਤੇਜ਼ ਹੋ ਗਈ ਹੈ।

Ad Position 21
No active advertisement
ਖਰੜ ਵਿਖੇ ਗੱਲਬਾਤ ਕਰਦੇ ਹੋਏ ਜਨ ਹਿੱਤ ਵਿਕਾਸ ਮੰਚ ਦੇ ਪ੍ਰਧਾਨ ਰਣਜੀਤ ਸਿੰਘ ਹੰਸ ਤੇ ਹੋਰ ਅਹੁਦੇਦਾਰ। ਤਸਵੀਰ : ਜੰਡਪੁਰੀ 16-11-2026
ਪੁਰਖਾਲੀ, 15 ਨਵੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਘਾੜ ਇਲਾਕੇ ਨੂੰ ਹਸਪਤਾਲ ਦੀ ਸੌਗਾਤ ਦੇਣ ਦੇਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਗਈ ਹੈ, ਜਿਸ ਨੂੰ ਲੈ ਕੇ ਵਿਭਾਗ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਪ੍ਰਾਇਮਰੀ ਹੈਲਥ ਸੈਂਟਰ ਪੁਰਖਾਲੀ ਨੂੰ ਅਪਗ੍ਰੇਡ ਕਰਕੇ ਕਮਿਊਨਿਟੀ ਹੈਲਥ ਸੈਂਟਰ ਦਾ ਦਰਜਾ ਦੇਣ ਦਾ ਪ੍ਰਸਤਾਵ ਵਿਭਾਗ ਨੂੰ ਭੇਜਿਆ ਹੈ, ਜਿਸ ਲਈ ਵਿਭਾਗੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਇਲਾਕੇ ਦੇ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਹਲਕਾ ਰੂਪਨਗਰ ਦੇ ਵਿਧਾਇਕ ਵਲੋਂ ਵਿਭਾਗ ਨੂੰ ਭੇਜੇ ਗਏ ਪ੍ਰਸਤਾਵ ’ਚ ਕਿਹਾ ਗਿਆ ਕਿ ਪੀ. ਐੱਚ. ਸੀ. ਪੁਰਖਾਲੀ ਨੂੰ ਇਲਾਕੇ ਦੇ ਲਗਪਗ 80 ਪਿੰਡ ਪੈਂਦੇ ਹਨ, ਜਿਨ੍ਹਾਂ ਦੀ ਆਬਾਦੀ ਕਰੀਬ 87,000 ਹੈ, ਜੋ ਕਿ ਸਿਹਤ ਸੇਵਾਵਾਂ ਲੈਣ ਲਈ ਪੀ. ਐੱਚ. ਸੀ. ਪੁਰਖਾਲੀ ’ਤੇ ਹੀ ਨਿਰਭਰ ਕਰਦੀ ਹੈ। ਉਪਰੰਤ ਸਿਵਲ ਸਰਜਨ ਰੂਪਨਗਰ ਵਲੋਂ ਕਾਰਵਾਈ ਕਰਦਿਆਂ ਪੀ. ਐੱਚ. ਸੀ. ਪੁਰਖਾਲੀ ਨੂੰ ਸੀ. ਐੱਚ. ਸੀ. ਦਾ ਦਰਜਾ ਦੇਣ ਲਈ ਤਜਵੀਜ਼ ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਚੰਡੀਗੜ੍ਹ ਨੂੰ ਅਗਲੇਰੀ ਪ੍ਰਵਾਨਗੀ ਹਿਤ ਭੇਜ ਦਿੱਤੀ ਗਈ ਹੈ। ਇਸ ਸੰਬੰਧ ’ਚ ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਪੁਰਖਾਲੀ, ਚੇਅਰਮੈਨ ਸੁਖਦੇਵ ਸਿੰਘ ਮੀਆਂਪੁਰੀ, ਜ਼ਿਲ੍ਹਾ ਸਕੱਤਰ ਸੁਰਜੀਤ ਸਿੰਘ ਰਾਮਪੁਰ, ਚੰਨੀ ਸੈਂਫਲਪੁਰ, ਅਜਾਇਬ ਸਿੰਘ ਸਰਪੰਚ ਸਰਾੜੀ, ਮਨਪ੍ਰੀਤ ਸਿੰਘ ਸਰਪੰਚ ਭੱਦਲ, ਬਿੱਲਾ ਬਬਾਨੀ, ਰਣਜੋਧ ਸਿੰਘ ਸਰਪੰਚ ਰਾਮਪੁਰ, ਮੋਹਨ ਸਿੰਘ ਸਰਪੰਚ ਬੜੀ, ਸੱਜਣ ਸਿੰਘ ਸਰਪੰਚ ਹਰੀਪੁਰ, ਸੁਖਵਿੰਦਰ ਸਿੰਘ ਸਰਪੰਚ ਭੰਗਾਲਾ, ਪਰਮਿੰਦਰ ਸਿੰਘ ਸਰਪੰਚ ਖੇੜੀ, ਦੀਪਿੰਦਰ ਸਿੰਘ ਸਰਪੰਚ ਟੱਪਰੀਆਂ, ਬਲਵਿੰਦਰ ਸਿੰਘ ਸਰਪੰਚ ਹਿਰਦਾਪੁਰ, ਸੁੱਖਾ ਖੇੜੀ, ਜਸਪਾਲ ਸਿੰਘ ਮੀਆਂਪੁਰੀ, ਨੌਨਿਹਾਲ ਸਿੰਘ, ਭਾਗ ਸਿੰਘ ਬੜੀ, ਇੰਸਪੈਕਟਰ ਸਤਨਾਮ ਸਿੰਘ ਖੇੜੀ, ਲਾਡੀ ਬਿੰਦਰਖ, ਕ੍ਰਿਸ਼ਨ ਸਿੰਘ ਬਿੰਦਰਖ ਆਦਿ ਆਗੂਆਂ ਨੇ ਵਿਧਾਇਕ ਚੱਢਾ ਦੀ ਸ਼ਲਾਘਾ ਕੀਤੀ ਹੈ। 15 ਆਰਪੀਆਰ07
Ad Position 22
No active advertisement
ਪਿਛਲੀ ਖ਼ਬਰ ਪਿੰਡ ਲਾਲਪੁਰ ਦੇ ਵਿਕਾਸ ਲਈ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ 5 ਲੱਖ ਰੁਪਏ ਦੀ ਗਰਾਂਟ ਜਾਰੀ ਅਗਲੀ ਖ਼ਬਰ ਬੱਸੀ ਗੁੱਜਰਾਂ ਦੀਆਂ ਵਿੱਦਿਅਕ ਸੰਸਥਾਵਾਂ ’ਚ ਮਨਾਇਆ ਬਾਲ ਪ੍ਰੇਰਨਾ ਦਿਵਸ
Ad Position 24