16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਰਾਣਾ ਕੇ. ਪੀ. ਸਿੰਘ ਸਮੇਤ ਵੱਖ-ਵੱਖ ਆਗੂਆਂ ਵਲੋਂ ਸੇਠ ਪਰਿਵਾਰ ਨਾਲ ਦੁੱਖ ਸਾਂਝਾ

ਨੰਗਲ, 15 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਸ਼ਹਿਰ ਦੇ ਨਾਮਵਰ ਵਪਾਰੀ ਵਿਨੋਦ ਸੇਠ (ਵਿਨੋਦ ਟਰੰਕ ਹਾਊਸ) ਦੇ ਸੰਖੇਪ ਬਿਮਾਰੀ ਮਗਰੋਂ ਹੋਏ ਅਕਾਲ ਚਲਾਣੇ ਉਪਰੰਤ ਸੇਠ ਪਰਿਵਾਰ ਨਾਲ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਦੇ ਅੱਡਾ ਮਾਰਕੀਟ ਸਥਿਤ ਗ੍ਰਹਿ ਵਿਖੇ ਪਹੁੰਚ ਕੇ ਦੁੱਖ ਸਾਂਝਾ ਕੀਤਾ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.

Ad Position 21
No active advertisement
ਚੰਡੀਗੜ੍ਹ ’ਚ ਗੁਰੂ ਨਾਨਕ ਖ਼ਾਲਸਾ ਸਕੂਲ ਦੇ ਵਿਦਿਆਰਥੀ ਆਪਣੀ ਸੱਭਿਆਚਾਰਕ ਪੇਸ਼ਕਾਰੀ ਦਿੰਦੇ ਹੋਏ। ਤਸਵੀਰ : ਰਾਕੇਸ਼ ਸ਼ਾਹ 16-11-2026
ਨੰਗਲ, 15 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਸ਼ਹਿਰ ਦੇ ਨਾਮਵਰ ਵਪਾਰੀ ਵਿਨੋਦ ਸੇਠ (ਵਿਨੋਦ ਟਰੰਕ ਹਾਊਸ) ਦੇ ਸੰਖੇਪ ਬਿਮਾਰੀ ਮਗਰੋਂ ਹੋਏ ਅਕਾਲ ਚਲਾਣੇ ਉਪਰੰਤ ਸੇਠ ਪਰਿਵਾਰ ਨਾਲ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਦੇ ਅੱਡਾ ਮਾਰਕੀਟ ਸਥਿਤ ਗ੍ਰਹਿ ਵਿਖੇ ਪਹੁੰਚ ਕੇ ਦੁੱਖ ਸਾਂਝਾ ਕੀਤਾ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਆਪਣੇ ਸਾਥੀਆਂ ਸਮੇਤ ਸੇਠ ਪਰਿਵਾਰ ਕੋਲ ਪਹੁੰਚੇ। ਉਨ੍ਹਾਂ ਵਿਨੋਦ ਸੇਠ ਦੇ ਅਕਾਲ ਚਲਾਣੇ ਨੂੰ ਪਰਿਵਾਰ ਅਤੇ ਸ਼ਹਿਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੰਦਿਆਂ ਉਨ੍ਹਾਂ ਦੇ ਸਪੁੱਤਰ ਰੋਟੇਰੀਅਨ ਵਿਨਾਲ ਸੇਠ ਤੇ ਸਮੁੱਚੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟਾਈ। ਉਨ੍ਹਾਂ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਹੌਸਲਾ ਦਿੰਦਿਆਂ ਭਰੋਸਾ ਦਿੱਤਾ ਕਿ ਉਹ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਹਰ ਦੁੱਖ-ਸੁੱਖ ਵਿਚ ਸੇਠ ਪਰਿਵਾਰ ਦੇ ਨਾਲ ਖੜ੍ਹੇ ਹਨ। ਇਸ ਮੌਕੇ ਦੁੱਖ ਪ੍ਰਗਟਾਉਣ ਵਾਲਿਆਂ ’ਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਚੀਫ਼ ਇੰਜੀਨੀਅਰ ਸੀ. ਪੀ. ਸਿੰਘ, ਐਕਸੀਅਨ ਸੁਰਿੰਦਰ ਧੀਮਾਨ, ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਸੰਜੇ ਸਾਹਨੀ ਅਤੇ ਰਾਜੇਸ਼ ਚੌਧਰੀ, ਡਾ. ਰਵਿੰਦਰ ਦੀਵਾਨ, ਡਾ. ਅੱਛਰ ਸ਼ਰਮਾ, ਠੇਕੇਦਾਰ ਕੇਹਰ ਸਿੰਘ ਮਾਂਗੇਵਾਲ, ਪ੍ਰਦੀਪ ਸੋਨੀ, ਪਰਵੀਨ ਅੰਸਾਰੀ, ਐਡਵੋਕੇਟ ਅਮਨ ਬਜਾਜ, ਭਾਜਪਾ ਮੰਡਲ ਪ੍ਰਧਾਨ ਰਣਜੀਤ ਸਿੰਘ ਲੱਕੀ, ਗੋਵਰਧਨ ਸੋਨੀ, ਕੌਂਸਲਰ ਲਖਵੀਰ ਲੱਕੀ, ਸਾਬਕਾ ਕੌਂਸਲਰ ਦੀਪਕ ਨੰਦਾ, ਰਾਜੀ ਖੰਨਾ, ਸੁਰਿੰਦਰ ਪੰਮਾ, ਐਡਵੋਕੇਟ ਪਰਮਜੀਤ ਸਿੰਘ ਪੰਮਾ, ਡਾ. ਵਨੀਤ ਸ਼ਰਮਾ, ਚੰਦਨ ਰਾਣਾ, ਕਪੂਰ ਸਿੰਘ, ਗੁਰਬਚਨ ਸਿੰਘ ਬਚਨ, ਬਲਵਿੰਦਰ ਸਿੰਘ, ਲਲਿਤ ਚੌਧਰੀ, ਸੰਜੀਵ ਸ਼ਰਮਾ, ਸਤਨਾਮ ਸਿੰਘ ਲਾਡੀ, ਡਾ. ਬੀ. ਐੱਸ. ਚਾਨਾ, ਟੋਨੀ ਸਹਿਗਲ, ਮੋਨੂੰ ਰਾਣਾ, ਆਸ਼ੂ ਜਿੰਦਬੜੀ, ਗੁਰਦੀਪ ਸਿੰਘ ਬਾਵਾ, ਜਸਪਾਲ ਸਿੰਘ ਸੋਨੂੰ, ਨਿਤਿਨ ਸਿੰਧਬਾਨੀ, ਠੇਕੇਦਾਰ ਬਲਜਿੰਦਰ ਸਿੰਘ, ਪਰਵੇਜ਼ ਸੋਨੀ, ਕੌਂਸਲਰ ਹਰਦੀਪ ਸਿੰਘ ਬੈਂਸ ਬਰਾਰੀ ਵਾਲੇ ਸਮੇਤ ਹੋਰ ਪਤਵੰਤੇ ਸ਼ਾਮਿਲ ਸਨ। 15 ਆਰਪੀਆਰ11 ਨਾਮਵਰ ਵਪਾਰੀ ਵਿਨੋਦ ਸੇਠ
Ad Position 22
No active advertisement
ਪਿਛਲੀ ਖ਼ਬਰ ਮੋਰਿੰਡਾ ਤੋਂ ਦੁੱਮਣਾ, ਛੋਟਾਂ ਸਮਾਣਾ ਤੇ ਮੁੰਡੀਆਂ ਨੂੰ ਜਾਂਦੀ ਸੜਕ ਦੀ ਹੋਈ ਖਸਤਾ ਹਾਲਤ ਅਗਲੀ ਖ਼ਬਰ ਭਾਜਪਾ ਆਗੂ ਅਮਨਪ੍ਰੀਤ ਕੌਰ ਰਾਏ ਨੇ ਆਪਣਾ ਜਨਸੰਪਰਕ ਦਫ਼ਤਰ ਖੋਲ੍ਹਿਆ
Ad Position 24