ਘੱਟੀਵਾਲ ਨਾਲ ਸੰਬੰਧਿਤ ਐਡ. ਆਈ. ਪੀ. ਸਿੰਘ, ਚੰਡੀਗੜ੍ਹ ਦੀ ਟ੍ਰਾਈਸਿਟੀ ਉਪ-ਭੋਗਤਾ ਅਦਾਲਤ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ
ਸ੍ਰੀ ਅਨੰਦਪੁਰ ਸਾਹਿਬ, 14 ਨਵੰਬਰ (ਕਰਨੈਲ ਸਿੰਘ/ਨਿੱਕੂਵਾਲ)-ਚੰਡੀਗੜ੍ਹ ਦੀ ਟ੍ਰਾਈਸਿਟੀ ਉਪਭੋਗਤਾ ਅਦਾਲਤ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਐਡਵੋਕੇਟ ਵਿਸ਼ਾਲ ਅਗਰਵਾਲ ਦੀ ਦੇਖ-ਰੇਖ ਹੇਠ ਕਰਵਾਈਆਂ ਗਈਆਂ। ਜਿਸ ’ਚ ਐਡ.
ਸ੍ਰੀ ਅਨੰਦਪੁਰ ਸਾਹਿਬ, 14 ਨਵੰਬਰ (ਕਰਨੈਲ ਸਿੰਘ/ਨਿੱਕੂਵਾਲ)-ਚੰਡੀਗੜ੍ਹ ਦੀ ਟ੍ਰਾਈਸਿਟੀ ਉਪਭੋਗਤਾ ਅਦਾਲਤ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਐਡਵੋਕੇਟ ਵਿਸ਼ਾਲ ਅਗਰਵਾਲ ਦੀ ਦੇਖ-ਰੇਖ ਹੇਠ ਕਰਵਾਈਆਂ ਗਈਆਂ। ਜਿਸ ’ਚ ਐਡ. ਆਈ. ਪੀ. ਸਿੰਘ ਨੂੰ ਬਿਨਾਂ ਮੁਕਾਬਲਾ ਪ੍ਰਧਾਨ ਚੁਣਿਆ। ਇਸ ਤੋਂ ਪਹਿਲਾਂ ਉਹ ਡੀ. ਆਰ. ਟੀ. ਬਾਰ ਐਸੋਸੀਏਸ਼ਨ ਤੇ ਟ੍ਰਾਈਸਿਟੀ ਬਾਰ ਐਸੋਸੀਏਸ਼ਨ ਦੇ ਦੋ-ਦੋ ਕਾਰਜ ਕਾਲਾਂ ਲਈ ਪ੍ਰਧਾਨ ਰਹਿ ਚੁੱਕੇ ਹਨ। ਟ੍ਰਾਈਸਿਟੀ ਬਾਰ ’ਚ ਉਹ ਮੈਂਬਰ ਸ਼ਾਮਿਲ ਹਨ ਜੋ ਚੰਡੀਗੜ੍ਹ ਸਥਿਤ ਸੂਬਾ ਅਤੇ ਜ਼ਿਲ੍ਹਾ ਉਪਭੋਗਤਾ ਕਮਿਸ਼ਨ, ਪੰਜਾਬ ਸੂਬਾ ਉਪਭੋਗਤਾ ਕਮਿਸ਼ਨ ਚੰਡੀਗੜ੍ਹ, ਹਰਿਆਣਾ ਸੂਬਾ ਉਪਭੋਗਤਾ ਕਮਿਸ਼ਨ ਪੰਚਕੂਲਾ ਤੇ ਜ਼ਿਲ੍ਹਾ ਉਪਭੋਗਤਾ ਕਮਿਸ਼ਨ ਮੁਹਾਲੀ ਵਿਚ ਵਕਾਲਤ ਕਰਦੇ ਹਨ।ਇਸ ਮੌਕੇ ਉਨ੍ਹਾਂ ਕਿਹਾ ਕਿ ਬਾਰ ਦੇ ਕਈ ਅਜਿਹੇ ਮੁੱਦੇ ਹਨ, ਜਿਨ੍ਹਾਂ ਨੂੰ ਸੰਬੰਧਿਤ ਕਮਿਸ਼ਨਾਂ ਕੋਲ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੰਮ ਦੇ ਬੋਝ ਨੂੰ ਦੇਖਦੇ ਹੋਏ ਮੁਹਾਲੀ ਵਿਖੇ ਘੱਟੋ-ਘੱਟ ਦੋ ਹੋਰ ਜ਼ਿਲ੍ਹਾ ਕਮਿਸ਼ਨਾਂ ਦੀ ਲੋੜ ਹੈ। ਜੇਕਰ ਬਾਰ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਤਾਂ ਉਹ ਹਾਈ ਕੋਰਟ ਵਿਚ ਰਿੱਟ ਪਟੀਸ਼ਨਾਂ ਦਾਇਰ ਕਰਨਗੇ। ਇਥੇ ਇਹ ਵੀ ਦੱਸ ਦੇਈਏ ਕਿ ਐਡ. ਆਈ. ਪੀ. ਸਿੰਘ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਘੱਟੀਵਾਲ ਦੇ ਜੰਮਪਲ ਹਨ ਅਤੇ ਮਰਹੂਮ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਗਿਆਨੀ ਦੇ ਸਪੁੱਤਰ ਹਨ ਅਤੇ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਖੇ ਵਕਾਲਤ ਕਰਦੇ ਹਨ। ਇਸ ਤੋਂ ਇਲਾਵਾ ਹੋਰ ਅਹੁਦੇਦਾਰਾਂ ਵਿਚ ਸਵਿੰਦਰ ਸਿੰਘ ਗਿੱਲ ਉਪ-ਪ੍ਰਧਾਨ, ਸਕਸ਼ਮ ਖੁੰਗਰ ਸਕੱਤਰ, ਡਾ. ਮੋਨਿਕਾ ਥਥਾਈ ਸੰਯੁਕਤ ਸਕੱਤਰ ਤੇ ਪਰਵੀਨ ਖ਼ਜ਼ਾਨਚੀ ਸ਼ਾਮਿਲ ਹਨ। ਕਾਰਜਕਾਰਨੀ ਮੈਂਬਰਾਂ ਵਜੋਂ ਅਭਿਸ਼ੇਕ ਭਟੇਜਾ, ਦਿਲਪ੍ਰੀਤ ਸਿੰਘ, ਨਿਰਮਲ ਸਿੰਘ ਜਗਦੇਵਾ, ਰਿਚਾ ਸ਼ਰਮਾ ਤੇ ਸ਼੍ਰਿਤੀ ਸ਼ਰਮਾ ਨੂੰ ਚੁਣਿਆ ਗਿਆ ਹੈ। ਬਾਰ ਦੇ ਸੀਨੀਅਰ ਮੈਂਬਰ ਕੁਲਵਿੰਦਰ ਸਿੰਘ, ਜੋ ਪਹਿਲਾਂ ਸਕੱਤਰ ਤੇ ਉਪ-ਪ੍ਰਧਾਨ ਦੇ ਅਹੁਦਿਆਂ ਤੇ ਰਹਿ ਚੁੱਕੇ ਹਨ, ਨੂੰ ਮੁੱਖ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ। 14 ਆਰਪੀਆਰ27