ਖ਼ਾਲਸਾ ਸਕੂਲ ਜੰਡ ਸਾਹਿਬ ਦਾ ਸਾਲਾਨਾ ਖੇਡ ਮੇਲਾ ਤੇ ਬਾਲ ਦਿਵਸ ਯਾਦਗਾਰੀ ਹੋ ਨਿੱਬੜਿਆ
ਬੇਲਾ, 14 ਨਵੰਬਰ (ਮਨਜੀਤ ਸਿੰਘ ਸੈਣੀ)-ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ ਵਿਖੇ ਸਾਲਾਨਾ ਖੇਡ ਮੇਲਾ ਤੇ ਬਾਲ ਦਿਵਸ ਉਤਸ਼ਾਹ, ਜੋਸ਼ ਤੇ ਉਤਸਵਮਈ ਮਾਹੌਲ ਵਿਚ ਮਨਾਇਆ। ਪ੍ਰੋਗਰਾਮ ਦੀ ਸ਼ੁਰੂਆਤ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ।
ਖ਼
ਖ਼ਾਲਸਾ ਸਕੂਲ ਜੰਡ ਸਾਹਿਬ ਦੇ ਸਾਲਾਨਾ ਖੇਡ ਮੇਲੇ ਦੌਰਾਨ ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ, ਪ੍ਰਿੰਸੀਪਲ ਡਿੰਪਲ ਢਿੱਲੋਂ, ਮੈਨੇਜਰ ਗੁਰਮੁੱਖ ਸਿੰਘ ਤੇ ਸਟਾਫ਼ ਮੈਂਬਰ। ਤਸਵੀਰ : ਮਨਜੀਤ ਸਿੰਘ ਸੈਣੀ
15-11-2026
ਬੇਲਾ, 14 ਨਵੰਬਰ (ਮਨਜੀਤ ਸਿੰਘ ਸੈਣੀ)-ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ ਵਿਖੇ ਸਾਲਾਨਾ ਖੇਡ ਮੇਲਾ ਤੇ ਬਾਲ ਦਿਵਸ ਉਤਸ਼ਾਹ, ਜੋਸ਼ ਤੇ ਉਤਸਵਮਈ ਮਾਹੌਲ ਵਿਚ ਮਨਾਇਆ। ਪ੍ਰੋਗਰਾਮ ਦੀ ਸ਼ੁਰੂਆਤ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ। ਉਪਰੰਤ ਸਕੂਲ ਦੇ ਸਾਰੇ ਹਾਊਸਾਂ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ । ਇਸ ਮੌਕੇ ਮਨਜੋਤ ਸਿੰਘ ਵਲੋਂ ਖੇਡ ਸਹੁੰ ਚੁਕਾਈ ਗਈ। ਖੇਡ ਮੇਲੇ ਦੌਰਾਨ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ 30, 50, 100 ਤੇ 200 ਮੀਟਰ ਦੌੜਾਂ ਤੋਂ ਇਲਾਵਾ ਲੰਬੀ ਛਾਲ, ਸ਼ਾਟਪੁੱਟ, ਜੰਪ ਰੇਸ, ਫਰੌਗ ਰੇਸ, ਬੈਕ ਰੇਸ, ਸੈਕ ਰੇਸ, ਰਿੰਗ ਰੇਸ, ਬੈਗ ਪੈਕ ਰੇਸ ਤੇ ਕਲੇਅ ਮਾਡਲਿੰਗ ਅਤੇ ਬਾਲ ਦਿਵਸ ਨੂੰ ਸਮਰਪਿਤ ਵੱਖ-ਵੱਖ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਗੁਰਮੁਖ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਜਗੀਰ ਸਿੰਘ ਪ੍ਰਧਾਨ, ਨੱਥਾ ਸਿੰਘ ਮੈਨੇਜਰ ਗੁਰਦੁਆਰਾ ਗੁਰੂ ਬੀੜ ਜੰਡ ਸਾਹਿਬ, ਨੰਬਰਦਾਰ ਗੁਰਦੇਵ ਸਿੰਘ ਇਲਾਵਾ ਇਲਾਕੇ ਦੇ ਪੰਚਾਂ, ਸਰਪੰਚਾਂ ਮੁਹਤਬਰਾਂ ਤੇ ਮਾਪਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਰਮੇਲ ਸਿੰਘ ਮਹਿਤੋਤ ਤੇ ਸਵਾਰਨ ਸਿੰਘ ਮਹਿਤੋਤ ਵਲੋਂ ਸਕੂਲ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ 5000 ਤੇ 3100 ਰੁਪਏ ਦੀ ਵਿੱਤੀ ਸਹਾਇਤਾ ਕੀਤੀ ਗਈ। ਖੇਡ ਮੇਲੇ ਦੌਰਾਨ ਮਾਤਾਵਾਂ ਦੀ ਦੌੜ ਵੀ ਕਰਵਾਈ ਗਈ, ਜਿਸ ਵਿਚ ਸੰਦੀਪ ਕੌਰ ਫਤਿਹਪੁਰ ਨੇ ਪਹਿਲਾ, ਨਿਰਮਲਾ ਦੇਵੀ ਫਤਿਹਪੁਰ ਨੇ ਦੂਜਾ ਤੇ ਰਜਵੀਤ ਕੌਰ ਬਜੀਦ ਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰੋਗਰਾਮ ਦੇ ਅੰਤ ’ਚ ਪ੍ਰਿੰਸੀਪਲ ਡਿੰਪਲ ਢਿੱਲੋ ਨੇ ਸਭਨਾ ਦਾ ਧੰਨਵਾਦ ਕੀਤਾ। ਉਨ੍ਹਾਂ ਮਾਪਿਆਂ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸਕੂਲ ਵਿਚ ਨਵੇਂ ਸੈਸ਼ਨ ਲਈ ਪ੍ਰੀ -ਨਰਸਰੀ ਅਤੇ ਨਰਸਰੀ ਜਮਾਤ ਦੇ ਦਾਖਲੇ ਸ਼ੁਰੂ ਹੋ ਚੁੱਕੇ ਹਨ, ਇਸ ਲਈ ਵੱਧ ਤੋਂ ਵੱਧ ਬੱਚਿਆਂ ਦੇ ਦਾਖਲੇ ਕਰਵਾਉਣ ਲਈ ਸਹਿਯੋਗ ਦਿੱਤਾ ਜਾਵੇ। ਖੇਡ ਮੇਲੇ ਦੌਰਾਨ ਰਮਨਦੀਪ ਕੌਰ, ਕਿਰਨਜੋਤ ਕੌਰ, ਜਸਵੰਤ ਸਿੰਘ ਡੀ. ਪੀ. ਈ., ਰਵਿੰਦਰ ਕੌਰ , ਮਨਪ੍ਰੀਤ ਕੌਰ, ਲਖਵੀਰ ਕੌਰ, ਪਰਮਜੀਤ ਕੌਰ, ਰਵਿੰਦਰ ਕੌਰ, ਰੁਪਿੰਦਰ ਕੌਰ, ਵਰਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਵਲੋਂ ਆਪਣੀ ਡਿਊਟੀ ਬਾਖੂਬੀ ਨਿਭਾਈ ਗਈ।