ਯੁਵਾ ਕੌਸ਼ਲ ਉਤਸਵ ’ ਚ ਪੀ . ਐੱਮ . ਸ੍ਰੀ ਸਕੂਲ ਕਾਹਨਪੁਰ ਖੂਹੀ ਦੇ ਬੱਚੇ ਛਾਏ ਗਿੱਧੇ ਵਿਚ ਪਹਿਲਾ ਤੇ ਬੈੱਸਟ ਆਫ਼ ਵੇਸਟ ਵਿਚ ਤੀਜਾ ਸਥਾਨ ਕੀਤਾ ਹਾਸਿਲ
ਕਾਹਨਪੁਰ ਖੂਹੀ, 22 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਸਥਾਨਕ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਦੇ ਵਿਦਿਆਰਥੀਆਂ ਨੇ ਰੋਪੜ ਵਿਖੇ ਲੈਮਰਿਨ ਟੈੱਕ ਸਕਿੱਲ ਯੂਨੀਵਰਸਿਟੀ ਵਿਖੇ ਕਰਵਾਏ ਯੁਵਾ ਕੌਸ਼ਲ ਉਤਸਵ ਵਿਚ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਦੋ ਵੱਖ-ਵੱਖ ਮੁਕਾਬਲਿਆਂ ਵਿਚ ਆਪਣੇ ਸਕੂਲ ਲਈ ਮੈਡਲ ਜਿੱਤੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਅਨਿਲ ਕੁਮਾਰ ਜੋਸ਼ੀ ਨੇ ਦੱਸਿਆ ਕਿ ਸਕੂਲ ਵਲੋਂ ਉਕਤ ਸਮਾਗਮ ਵਿਚ ਬੱਚਿਆਂ ਨੇ ਵੱਖ-ਵੱਖ ਕਲਾਤਮਿਕ ਮੁਕਾਬਲਿਆਂ ਵਿਚ ਭਾਗ ਲਿਆ।
ਕਾਹਨਪੁਰ ਖੂਹੀ, 22 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਸਥਾਨਕ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਦੇ ਵਿਦਿਆਰਥੀਆਂ ਨੇ ਰੋਪੜ ਵਿਖੇ ਲੈਮਰਿਨ ਟੈੱਕ ਸਕਿੱਲ ਯੂਨੀਵਰਸਿਟੀ ਵਿਖੇ ਕਰਵਾਏ ਯੁਵਾ ਕੌਸ਼ਲ ਉਤਸਵ ਵਿਚ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਦੋ ਵੱਖ-ਵੱਖ ਮੁਕਾਬਲਿਆਂ ਵਿਚ ਆਪਣੇ ਸਕੂਲ ਲਈ ਮੈਡਲ ਜਿੱਤੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਅਨਿਲ ਕੁਮਾਰ ਜੋਸ਼ੀ ਨੇ ਦੱਸਿਆ ਕਿ ਸਕੂਲ ਵਲੋਂ ਉਕਤ ਸਮਾਗਮ ਵਿਚ ਬੱਚਿਆਂ ਨੇ ਵੱਖ-ਵੱਖ ਕਲਾਤਮਿਕ ਮੁਕਾਬਲਿਆਂ ਵਿਚ ਭਾਗ ਲਿਆ। ਜਿਸਦੇ ਤਹਿਤ ਸਕੂਲ ਦੀਆਂ ਵਿਦਿਆਰਥਣਾਂ ਨੇ ਜਿੱਥੇ ਲੋਕ ਨਾਚ ਗਿੱਧੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ, ਉੱਥੇ ਹੀ ਸਕੂਲ ਦੇ ਬੱਚਿਆਂ ਨੇ ‘ਬੈੱਸਟ ਆਊਟ ਆਫ਼ ਵੇਸਟ’ ਮੁਕਾਬਲੇ ਵਿਚ ਤੀਜਾ ਸਥਾਨ ਪ੍ਰਾਪਤ ਕਰਕੇ ਖ਼ੂਬ ਵਾਹ-ਵਾਹ ਖੱਟੀ। ਉਨ੍ਹਾਂ ਨੇ ਇਸ ਪ੍ਰਾਪਤੀ ਦਾ ਸਿਹਰਾ ਬੱਚਿਆਂ ਦੀ ਸਖ਼ਤ ਮਿਹਨਤ ਅਤੇ ਗਾਈਡ ਅਧਿਆਪਕਾ ਮੈਡਮ ਬੰਦਨਾ ਦੀ ਯੋਗ ਅਗਵਾਈ ਨੂੰ ਦਿੱਤਾ। ਸਕੂਲ ਪੁੱਜਣ ’ਤੇ ਅੱਜ ਸਾਰੇ ਹੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਾਰਾ ਸਟਾਫ਼ ਮੌਜੂਦ ਸੀ।