23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਆਰ . ਬੀ . ਯੂ . ਕਨਕਲੇਵ ਵਿਚ ਉਦਯੋਗ - ਅਕਾਦਮਿਕ ਸਹਿਯੋਗ ਮਜ਼ਬੂਤ ਕਰਨ ਅਤੇ ਰੁਜ਼ਗਾਰ ਯੋਗਤਾ ਵਧਾਉਣ ’ ਤੇ ਜ਼ੋਰ

ਰੂਪਨਗਰ, 22 ਅਕਤੂਬਰ (ਗੁਰਪ੍ਰੀਤ ਸਿੰਘ ਹੁੰਦਲ)-ਰਿਆਤ ਬਾਹਰਾ ਯੂਨੀਵਰਸਿਟੀ (ਆਰਬੀਯੂ) ਵਲੋਂ ਇੰਡਸਟਰੀ-ਸਕਿੱਲ ਇਨੋਵੇਸ਼ਨ ਐਂਡ ਇੰਪਲਾਇਬਿਲਟੀ ਕਨਕਲੇਵ -2026 ਕਰਵਾਇਆ ਗਿਆ। ਇਸ ਕਨਕਲੇਵ ਵਿਚ ਉਦਯੋਗ ਜਗਤ ਦੇ ਮਾਹਿਰਾਂ, ਉੱਦਮੀਆਂ, ਵਿਗਿਆਨੀਆਂ ਅਤੇ ਅਕਾਦਮਿਕ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 23-10-2026
ਰੂਪਨਗਰ, 22 ਅਕਤੂਬਰ (ਗੁਰਪ੍ਰੀਤ ਸਿੰਘ ਹੁੰਦਲ)-ਰਿਆਤ ਬਾਹਰਾ ਯੂਨੀਵਰਸਿਟੀ (ਆਰਬੀਯੂ) ਵਲੋਂ ਇੰਡਸਟਰੀ-ਸਕਿੱਲ ਇਨੋਵੇਸ਼ਨ ਐਂਡ ਇੰਪਲਾਇਬਿਲਟੀ ਕਨਕਲੇਵ -2026 ਕਰਵਾਇਆ ਗਿਆ। ਇਸ ਕਨਕਲੇਵ ਵਿਚ ਉਦਯੋਗ ਜਗਤ ਦੇ ਮਾਹਿਰਾਂ, ਉੱਦਮੀਆਂ, ਵਿਗਿਆਨੀਆਂ ਅਤੇ ਅਕਾਦਮਿਕ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਦਾ ਮੁੱਖ ਉਦੇਸ਼ ਉਦਯੋਗ ਅਤੇ ਸਿੱਖਿਆ ਸੰਸਥਾਵਾਂ ਵਿਚਕਾਰ ਸਹਿਯੋਗ ਮਜ਼ਬੂਤ ਕਰਨਾ ਅਤੇ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਤੇ ਕਰੀਅਰ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਉਣਾ ਸੀ। ਇਹ ਕਨਕਲੇਵ ਯੂਨੀਵਰਸਿਟੀ ਸਕੂਲ ਆਫ਼ ਲਾਈਫ਼ ਸਾਇੰਸਿਜ਼, ਯੂਨੀਵਰਸਿਟੀ ਸਕੂਲ ਆਫ਼ ਸਾਇੰਸਿਜ਼ ਅਤੇ ਯੂਨੀਵਰਸਿਟੀ ਸਕੂਲ ਆਫ਼ ਸਕਿੱਲ ਐਨਹਾਂਸਮੈਂਟ ਵਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ। ਸੰਮੇਲਨ ਦੀ ਕਨਵੀਨਰ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. (ਡਾ.) ਸਿਮਰਜੀਤ ਕੌਰ ਨੇ ਦੱਸਿਆ ਕਿ ਸਮਾਗਮ ਵਿਚ ਫਾਰਮਾਸਿਊਟੀਕਲਜ਼, ਬਾਇਓਟੈਕਨਾਲੋਜੀ, ਲਾਈਫ਼ ਸਾਇੰਸਿਜ਼, ਸੂਚਨਾ ਤਕਨਾਲੋਜੀ, ਖੋਜ, ਉੱਦਮਤਾ ਅਤੇ ਮਨੁੱਖੀ ਸਰੋਤ ਪ੍ਰਬੰਧਨ ਦੇ ਖੇਤਰਾਂ ਨਾਲ ਸਬੰਧਤ 14 ਮਾਹਿਰਾਂ ਨੇ ਭਾਗ ਲਿਆ। ਇਨ੍ਹਾਂ ਵਿੱਚ ਜਾਵੇਦ ਇਮਾਮ, ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਅਰਿਸਟੋ ਫਾਰਮਾਸਿਊਟੀਕਲਜ਼, ਗੌਰਵ ਵਤਸ, ਸੰਸਥਾਪਕ ਅਤੇ ਸੀਈਓ, ਐਕਸੋਟਿਕਾ ਆਈਟੀ ਸਲਿਊਸ਼ਨਜ਼; ਬਲਪ੍ਰੀਤ ਸਿੰਘ ਸਹਿਗਲ, ਸੰਸਥਾਪਕ, ਕਰੀਏਟਿਵ ਚਾਕਲੇਟਸ; ਡਾ. ਸ਼ਸ਼ੀ ਕੁਮਾਰ ਰਾਣਾ, ਐਮ.ਡੀ., ਬਾਇਓਏਜ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ, ਡਾ. ਸੁਧੀਰ ਕੁਮਾਰ ਸ਼ਰਮਾ, ਸੰਸਥਾਪਕ ਨਿਰਦੇਸ਼ਕ ਅਤੇ ਸੀ.ਈ.ਓ., ਐਨਪੈਰਿਸ ਬਾਇਓ ਪ੍ਰਾਈਵੇਟ ਲਿਮਟਿਡ, ਮਦਨ ਸ਼ਰਮਾ, ਸੰਸਥਾਪਕ ਅਤੇ ਨਿਰਦੇਸ਼ਕ, ਲੋਬਲ ਐਪੀਅਰੀਜ਼ ਅਤੇ ਡਾ. ਸੁਮਨ ਸਿੰਘ, ਵਿਗਿਆਨੀ-ਐਫ, ਸੀ.ਐੱਸ.ਆਈ.ਆਰ.-ਸੀ.ਐੱਸ.ਆਈ.ਓ., ਚੰਡੀਗੜ੍ਹ ਸ਼ਾਮਿਲ ਸਨ। ਹੋਰ ਭਾਗੀਦਾਰਾਂ ਵਿਚ ਹਰਦੀਪ ਮਮਰਥ, ਮੈਨੇਜਿੰਗ ਪਾਰਟਨਰ, ਐਮ.ਬੀ. ਮਸ਼ੀਨਰੀ ਕਾਰਪੋਰੇਸ਼ਨ, ਡਾ. ਸ਼ਵੇਤਾ ਸੇਨ ਥਲਵਾਲ, ਸੰਸਥਾਪਕ ਅਤੇ ਸੀ.ਈ.ਓ., ਇੰਟੀਗ੍ਰਮ ਆਈਪੀ; ਡਾ. ਕਵਿਤਾ ਰਾਣਾ, ਸੰਸਥਾਪਕ ਅਤੇ ਨਿਰਦੇਸ਼ਕ, ਰੈਪਚਰ ਬਾਇਓਟੈਕ ਪ੍ਰਾਈਵੇਟ ਲਿਮਟਿਡ, ਰੋਜ਼ੀ ਸਿੰਗਲਾ, ਯੰਗ ਪ੍ਰੋਫੈਸ਼ਨਲ, ਨੈਸ਼ਨਲ ਕਰੀਅਰ ਸਰਵਿਸ ਆਦਿ ਸ਼ਾਮਿਲ ਸਨ। ਉਨ੍ਹਾਂ ਨੇ ਹੁਨਰਾਂ ਦੀ ਘਾਟ ਨੂੰ ਦੂਰ ਕਰਨ ਲਈ ਉਦਯੋਗ ਅਤੇ ਸਿੱਖਿਆ ਸੰਸਥਾਵਾਂ ਵਿਚਕਾਰ ਨਜ਼ਦੀਕੀ ਸਹਿਯੋਗ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਕਨਕਲੇਵ ਦੇ ਮੁੱਖ ਸਰਪ੍ਰਸਤ ਅਤੇ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਉਦਯੋਗ ਦੀਆਂ ਲੋੜਾਂ ਅਨੁਸਾਰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਯੂਨੀਵਰਸਿਟੀ ਦੀ ਵਚਨਬੱਧਤਾ ਦੁਹਰਾਈ। ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਉਦਯੋਗ ਦੇ ਮਾਹਿਰਾਂ ਨਾਲ ਸਿੱਧਾ ਸੰਵਾਦ ਕਰਨ ਅਤੇ ਨਵੇਂ ਕਰੀਅਰ ਮੌਕਿਆਂ ਨੂੰ ਸਮਝਣ ਦਾ ਮੌਕਾ ਦਿੰਦੇ ਹਨ। ਇਸ ਮੌਕੇ ਪ੍ਰੋ-ਵਾਈਸ-ਚਾਂਸਲਰ ਡਾ. ਸਤੀਸ਼ ਕੁਮਾਰ ਵੀ ਮੌਜੂਦ ਸਨ। ਡੀਨ ਵਿਦਿਆਰਥੀ ਭਲਾਈ ਅਤੇ ਕਨਕਲੇਵ ਦੀ ਕਨਵੀਨਰ ਪ੍ਰੋ. (ਡਾ.) ਸਿਮਰਜੀਤ ਕੌਰ ਨੇ ਨਵੀਨਤਾ, ਉੱਦਮਤਾ ਅਤੇ ਪੇਸ਼ੇਵਰ ਵਿਕਾਸ ਲਈ ਉਦਯੋਗ-ਅਕਾਦਮਿਕ ਸਾਂਝ ਨੂੰ ਲਗਾਤਾਰ ਮਜ਼ਬੂਤ ਕਰਨ ਦੀ ਮਹੱਤਤਾ ਉਜਾਗਰ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸਿੰਘਪੁਰ ਦੇ ਵਿਕਾਸ ਲਈ ਵਿਧਾਇਕ ਦਿਨੇਸ਼ ਚੱਢਾ ਨੇ ਪੰਚਾਇਤ ਨੂੰ ਦਿੱਤੀ 5 ਲੱਖ ਰੁਪਏ ਦੀ ਗਰਾਂਟ ਅਗਲੀ ਖ਼ਬਰ ਜ਼ਿਲ੍ਹਾ ਰੂਪਨਗਰ ਦੇ ਵਿਧਾਨ ਸਭਾ ਹਲਕਿਆਂ ਵਿਚ ਫ਼ੋਟੋ ਵੋਟਰ ਸੂਚੀ ਸੰਬੰਧੀ ਵਿਸ਼ੇਸ਼ ਕੈਂਪ ਕੱਲ੍ਹ - ਡਿਪਟੀ ਕਮਿਸ਼ਨਰ
Ad Position 24