23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਮੁੰਡੀਆਂ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਲਗਾਈ ਅੱਗ ਕਾਰਨ 20-25 ਏਕੜ ਦੀ ਪਰਾਲੀ ਸੜ ਕੇ ਸੁਆਹ

ਚਮਕੌਰ ਸਾਹਿਬ, 22 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਮੁੰਡੀਆਂ ਵਿਖੇ ਵਾਪਰੀ ਇੱਕ ਘਟਨਾ ਦੌਰਾਨ ਇਸਮਾਈਲ ਨਾਮਕ ਵਿਅਕਤੀ ਦੀ ਮਿਹਨਤ ਅਤੇ ਮੁਸ਼ਕਿਲ ਨਾਲ ਇਕੱਠੀ ਕੀਤੀ ਗਈ ਪਰਾਲੀ ਦੀਆਂ ਗੱਠਾਂ ਨੂੰ ਅੱਜ ਸਵੇਰੇ ਕਰੀਬ 5:00 ਵਜੇ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਲਗਭਗ 20 ਤੋਂ 25 ਏਕੜ ਰਕਬੇ ਦੀ ਪਰਾਲੀ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਈ ਹੈ।

Ad Position 21
No active advertisement
ਅਜੀਤ ਡੈਸਕ 23-10-2026
ਚਮਕੌਰ ਸਾਹਿਬ, 22 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਮੁੰਡੀਆਂ ਵਿਖੇ ਵਾਪਰੀ ਇੱਕ ਘਟਨਾ ਦੌਰਾਨ ਇਸਮਾਈਲ ਨਾਮਕ ਵਿਅਕਤੀ ਦੀ ਮਿਹਨਤ ਅਤੇ ਮੁਸ਼ਕਿਲ ਨਾਲ ਇਕੱਠੀ ਕੀਤੀ ਗਈ ਪਰਾਲੀ ਦੀਆਂ ਗੱਠਾਂ ਨੂੰ ਅੱਜ ਸਵੇਰੇ ਕਰੀਬ 5:00 ਵਜੇ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਲਗਭਗ 20 ਤੋਂ 25 ਏਕੜ ਰਕਬੇ ਦੀ ਪਰਾਲੀ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਈ ਹੈ। ਜਿਸ ਕਾਰਨ ਪਸ਼ੂਆਂ ਦਾ ਸਾਲ ਭਰ ਦਾ ਚਾਰਾ ਵੀ ਅੱਗ ਦੀ ਭੇਂਟ ਚੜ੍ਹ ਗਿਆ। ਪੀੜਤ ਇਸਮਾਈਲ ਨੇ ਦੱਸਿਆ ਕਿ ਉਸ ਨੇ ਆਪਣੇ 40 ਤੋਂ 45 ਪਸ਼ੂਆਂ ਦੇ ਖਾਣ ਲਈ ਸਾਲ ਭਰ ਦਾ ਸੱਕਾ ਚਾਰਾ (ਪਰਾਲੀ) ਬਹੁਤ ਉਮੀਦਾਂ ਨਾਲ ਸਟੋਰ ਕਰਕੇ ਰੱਖਿਆ ਸੀ, ਜੋ ਕਿ ਇਸ ਅੱਗ ਦੀ ਭੇਂਟ ਚੜ੍ਹ ਕੇ ਸਵਾਹ ਹੋ ਗਿਆ ਹੈ। ਉਸ ਨੇ ਦੱਸਿਆ ਕਿ ਉਸ ਨੇ ਏਕੜ ਦੀ ਇਸ ਪਰਾਲੀ ਨੂੰ 15 ਟਰਾਲੀਆਂ ਦੀ ਮਦਦ ਨਾਲ ਇੱਥੇ ਸਟੋਰ ਕੀਤਾ ਗਿਆ ਸੀ, ਪਰ ਹੁਣ ਇਸ ਭਿਆਨਕ ਅੱਗ ਕਾਰਨ ਉਸ ਕੋਲ ਸਿਰਫ਼ 2 ਟਰਾਲੇ ਪਰਾਲੀ ਹੀ ਬਚੀ ਹੈ। ਇਸਮਾਈਲ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਕਿਸੇ ਅਣਪਛਾਤੇ ਵਿਅਕਤੀ ਵਲੋਂ ਜਾਣਬੁੱਝ ਕੇ ਪੈਟਰੋਲ ਛਿੜਕ ਕੇ ਪਰਾਲੀ ਦੇ ਇਸ ਢੇਰ ਨੂੰ ਅੱਗ ਲਗਾਈ ਗਈ ਹੈ, ਤਾਂ ਜੋ ਉਸ ਦਾ ਭਾਰੀ ਆਰਥਿਕ ਨੁਕਸਾਨ ਕੀਤਾ ਜਾ ਸਕੇ। ਹਾਦਸੇ ਦਾ ਪਤਾ ਲੱਗਦਿਆਂ ਹੀ ਉਸ ਵੱਲੋ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਪਰ ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚੀ, ਤਦ ਤੱਕ ਪਰਾਲੀ ਦਾ ਵਿਸ਼ਾਲ ਢੇਰ ਪੂਰੀ ਤਰ੍ਹਾਂ ਸੜ ਕੇ ਰਾਖ ਹੋ ਚੁੱਕਾ ਸੀ। ਇਸਮਾਈਲ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਸ ਵੱਲੋਂ ਇਸ ਦੀ ਜਾਣਕਾਰੀ ਸ੍ਰੀ ਚਮਕੌਰ ਸਾਹਿਬ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਦੋਸ਼ੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕਰਕੇ ਪੀੜਤ ਨੂੰ ਇਨਸਾਫ਼ ਦਿੱਤਾ ਜਾਵੇ। ਉਧਰ ਜਦੋਂ ਇਸ ਸਬੰਧੀ ਇੰਸਪੈਕਟਰ ਸ਼ਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਸਮਾਈਲ ਵਲੋਂ ਦਿੱਤੀ ਦਰਖਾਸਤ ਦੀ ਬਰੀਕੀ ਨਾਲ ਪੜਤਾਲ ਕੀਤੀ ਜਾਵੇ ਤਾਂ ਜੋ ਅਸਲ ਦੋਸ਼ੀਆਂ ਦਾ ਪਤਾ ਲਗਾਇਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਬਰਸਾਲਪੁਰ ’ ਚ ਮੈਡੀਕਲ ਸਟੋਰ ਵਿਖੇ ਨਕਾਬਪੋਸ਼ ਚੋਰਾਂ ਵਲੋਂ ਨਕਦੀ ਚੋਰੀ ਅਗਲੀ ਖ਼ਬਰ ਐੱਸ . ਡੀ . ਐੱਮ . ਵਲੋਂ ਅਨਾਜ ਮੰਡੀ ਅਗੰਮਪੁਰ ਦਾ ਕੀਤਾ ਦੌਰਾ
Ad Position 24