20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸ੍ਰੀ ਚਮਕੌਰ ਸਾਹਿਬ ਵਿਖੇ ਦਰਬਾਰ ਖਾਲਸਾ ( ਦੁਸਹਿਰੇ ਦਾ ਜੋੜ ਮੇਲਾ ) ਦੇ ਦੂਜੇ ਦਿਨ ਦੀਵਾਨ ਸ਼ੁਰੂ ਨਹੀਂ ਦਿੱਖ ਰਹੀ ਰੌਣਕ, ਆਰਜ਼ੀ ਦੁਕਾਨਾਂ ਵਾਲੇ ਵੀ ਨਹੀਂ ਪੁੱਜੇ

ਸ੍ਰੀ ਚਮਕੌਰ ਸਾਹਿਬ, 19 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਇਤਿਹਾਸਕ ਨਗਰੀ ਸ੍ਰੀ ਚਮਕੌਰ ਸਾਹਿਬ ਦੇ ਦਰਬਾਰ ਖ਼ਾਲਸਾ (ਦੁਸ਼ਹਿਰੇ ਦਾ ਜੋੜ ਮੇਲਾ) ਦੇ ਅੱਜ ਦੂਜੇ ਦਿਨ ਬਾਦ ਦੁਪਹਿਰ ਬਾਬਾ ਸੰਗਤ ਸਿੰਘ ਦੀਵਾਨ ਹਾਲ ਵਿਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਦੀਆਂ ਬੀਬੀਆਂ ਵਲੋਂ ਕੀਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਦੀਵਾਨ ਅਰੰਭ ਹੋ ਗਏ। ਇਸ ਉਪਰੰਤ ਕੀਰਤਨੀ ਜਥੇ,ਕਥਾ ਵਾਚਕ ,ਢਾਡੀ ਅਤੇ ਕਵਿਸ਼ਰੀ ਜਥੇ ਸੰਗਤਾਂ ਨੂੰ ਲਗਾਤਾਰ ਬਾਣੀ ਨਾਲ ਜੋੜ ਰਹੇ ਹਨ।

Ad Position 21
No active advertisement
ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਬਾਬਾ ਸੰਗਤ ਸਿੰਘ ਦੀਵਾਨ ਹਾਲ ਕਥਾ ਕਰਦੇ ਗਿਆਨੀ ਗੁਰਬਾਜ ਸਿੰਘ। ਤਸਵੀਰ: ਜਗਮੋਹਣ ਸਿੰਘ ਨਾਰੰਗ 20-10-2026
ਸ੍ਰੀ ਚਮਕੌਰ ਸਾਹਿਬ, 19 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਇਤਿਹਾਸਕ ਨਗਰੀ ਸ੍ਰੀ ਚਮਕੌਰ ਸਾਹਿਬ ਦੇ ਦਰਬਾਰ ਖ਼ਾਲਸਾ (ਦੁਸ਼ਹਿਰੇ ਦਾ ਜੋੜ ਮੇਲਾ) ਦੇ ਅੱਜ ਦੂਜੇ ਦਿਨ ਬਾਦ ਦੁਪਹਿਰ ਬਾਬਾ ਸੰਗਤ ਸਿੰਘ ਦੀਵਾਨ ਹਾਲ ਵਿਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਦੀਆਂ ਬੀਬੀਆਂ ਵਲੋਂ ਕੀਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਦੀਵਾਨ ਅਰੰਭ ਹੋ ਗਏ। ਇਸ ਉਪਰੰਤ ਕੀਰਤਨੀ ਜਥੇ,ਕਥਾ ਵਾਚਕ ,ਢਾਡੀ ਅਤੇ ਕਵਿਸ਼ਰੀ ਜਥੇ ਸੰਗਤਾਂ ਨੂੰ ਲਗਾਤਾਰ ਬਾਣੀ ਨਾਲ ਜੋੜ ਰਹੇ ਹਨ। ਇਸ ਜੋੜ ਮੇਲੇ ਦੌਰਾਨ 20 ਅਕਤੂਬਰ ਨੂੰ ਸੰਗਤਾਂ ਦੀ ਭਾਰੀ ਆਮਦ ਨੂੰ ਵੇਖਦਿਆਂ ਕਈ ਪੁਲਿਸ ਅਧਿਕਾਰੀਆਂ ਨੇ ਅੱਜ ਇਥੇ ਸੁੱਰਖਿਆ ਦਾ ਜਾਇਜ਼ਾ ਲੈਦਿਆਂ ਸਖਤ ਪੁਲਿਸ ਪ੍ਰਬੰਧ ਕਰਨ ਦੀ ਹਦਾਇਤ ਜਾਰੀ ਕੀਤੀ। ਇੱਥੋਂ ਦੇ ਡੀ. ਐੱਸ. ਪੀ. ਮਨਜੀਤ ਸਿੰਘ ਔਲਖ ਨੇ ਦੱਸਿਆ ਕਿ ਸੰਗਤਾਂ ਦੀ ਭਰਵੀਂ ਆਮਦ ਦੀ ਸੰਭਾਵਨਾ ਨੂੰ ਵੇਖਦਿਆਂ ਸ਼ਹਿਰ ਨੂੰ ਅਲੱਗ-ਅਲੱਗ ਸੈਕਟਰਾਂ ਵਿਚ ਵੰਡਿਆ ਗਿਆ ਹੈ। ਸਥਾਨਕ ਪੁਲਿਸ ਫੋਰਸ ਤੋਂ ਇਲਾਵਾ ਵੱਡੀ ਤਾਦਾਦ ਵਿਚ ਪੁਲਿਸ ਤਾਇਨਾਤ ਰਹੇਗੀ। ਇਨ੍ਹਾਂ ਤੋਂ ਇਲਾਵਾ ਖੁਫੀਆ ਵਿਭਾਗ ਅਤੇ ਮਹਿਲਾ ਪੁਲਿਸ ਵੀ ਸਿਵਲ ਵਰਦੀ ਵਿਚ ਤਾਇਨਾਤ ਰਹੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਵੀ ਭੈੜੇ ਅਨਸਰਾਂ ਤੇ ਨਿਗ੍ਹਾ ਰੱਖੀ ਜਾਵੇਗੀ। ਥਾਣਾ ਮੁਖੀ ਇੰਸਪੈਕਟਰ ਸਵਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਨੂੰ ਜਾਂਦੇ ਸਾਰੇ ਪ੍ਰਮੁੱਖ ਮਾਰਗਾਂ ਨੂੰ ਬੈਰੀਕੇਡ ਲਗਾ ਕੇ ਵਾਹਨਾਂ ਲਈ ਬੰਦ ਕਰ ਦਿੱਤਾ ਜਾਵੇਗਾ। ਮੇਲੇ ਦੀ ਸੰਪੂਰਤਨਾ ਤੇ ਸ੍ਰੋਮਣੀ ਕਮੇਟੀ ਵਲੋ ਸਜਾਏ ਜਾਣ ਵਾਲੇ ਨਗਰ ਕੀਰਤਨ ਅਤੇ ਨਿਹੰਗ ਸਿੰਘ ਦੇ ਸਜਾਏ ਜਾਣ ਵਾਲੇ ਮੁਹੱਲੇ ਲਈ ਰਾਸਤੇ ਅਤੇ ਸਮਾ ਵੀ ਨਿਰਧਾਰਤ ਕੀਤੇ ਗਏ ਹਨ। ਸ੍ਰੋਮਣੀ ਕਮੇਟੀ ਅਧੀਨ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਮੈਂਨੇਜਰ ਭਾਈ ਗੁਰਮੁੱਖ ਸਿੰਘ ਅਨੁਸਾਰ ਬਾਬਾ ਸੰਗਤ ਸਿੰਘ ਦੀਵਾਨ ਹਾਲ ਵਿਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਤੋਂ ਸ਼੍ਰੋਮਣੀ ਕਮੇਟੀ ਅਤੇ ਹੋਰ ਪੰਥਕ ਸ਼ਖ਼ਸੀਅਤਾਂ ਵਲੋ 11 ਵਜੇ ਸੰਗਤਾਂ ਨੂੰ ਸੰਬੋਧਨ ਕਰਨਗੀਆਂ ਦਰਬਾਰ ਖਾਲਸਾ ਦੇ ਦੂਜੇ ਦਿਨ ਨਹੀਂ ਦਿਖੀ ਰੌਣਕ ਸ਼ਹੀਦੀ ਜੋੜ ਮੇਲ ਤੋਂ ਬਾਅਦ ਸ੍ਰੀ ਚਮਕੌਰ ਸਾਹਿਬ ਦਾ ਦੂਜਾ ਅਹਿਮ ਜੋੜ ਮੇਲਾ ਦਰਬਾਰ ਖ਼ਾਲਸਾ ਦਾ ਹੁੰਦਾ ਹੈ, ਜਿਸ ਵਿਚ ਸੰਗਤਾਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦੀਆਂ ਹਨ, ਪਰ ਇਸ ਵਾਰ ਦੂਜਾ ਦਿਨ ਬਿਲਕੁਲ ਹੀ ਫਿੱਕਾ ਰਿਹਾ। ਇੱਥੇ ਦੋ ਦਿਨ ਪਹਿਲਾਂ ਹੀ ਆਰਜੀ ਦੁਕਾਨਾਂ/ਫੜੀਆਂ ਵਾਲੇ ਆਪਣੀਆਂ ਦੁਕਾਨਾਂ ਸਜਾ ਲੈਂਦੇ ਸਨ। ਪਰ ਅੱਜ ਸ਼ਾਮ ਤੱਕ ਇੱਥੇ ਕੋਈ ਵੀ ਆਰਜੀ ਦੁਕਾਨ/ਫੜੀ ਵੇਖਣ ਨੂੰ ਨਹੀਂ ਮਿਲੀ।
Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਬਹਾਲ ਕਰੋ , ਠੇਕਾ ਸਿਸਟਮ ਬੰਦ ਕਰੋ - ਰੋਡਵੇਜ਼ - ਪਨਬੱਸ ਮੁਲਾਜ਼ਮਾਂ ਦਾ ਸਰਕਾਰ ਨੂੰ ਦੋ ਟੁੱਕ ਅਲਟੀਮੇਟਮ ਨ... ਅਗਲੀ ਖ਼ਬਰ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੇ ਸੱਦੇ ...
Ad Position 24