14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਆਰ . ਬੀ . ਯੂ . ਦੇ ਐੱਨ . ਸੀ . ਸੀ . ਕੈਡਿਟ ਨੇ ਆਲ ਇੰਡੀਆ ਥਲ ਸੈਨਿਕ ਕੈਂਪ ਵਿਚ ਜਿੱਤਿਆ ਸੋਨ ਤਗਮਾ

ਰੂਪਨਗਰ, 13 ਅਕਤੂਬਰ (ਯਸ਼ਵੰਤ ਬੱਸੀ)-ਰਿਆਤ ਬਾਹਰਾ ਯੂਨੀਵਰਸਿਟੀ ਦੀ ਐੱਨ. ਸੀ.

Ad Position 21
No active advertisement
ਸੋਨ ਤਗਮਾ ਜਿੱਤਣ ਵਾਲੀ ਐੱਨ.ਸੀ.ਸੀ. ਕੈਡਿਟ ਪ੍ਰਬੰਧਕਾਂ ਨਾਲ। 14-10-2026
ਰੂਪਨਗਰ, 13 ਅਕਤੂਬਰ (ਯਸ਼ਵੰਤ ਬੱਸੀ)-ਰਿਆਤ ਬਾਹਰਾ ਯੂਨੀਵਰਸਿਟੀ ਦੀ ਐੱਨ.ਸੀ.ਸੀ. ਕੈਡਿਟ ਸੀ.ਕਿਊ.ਐੱਮ.ਐੱਸ. ਸੋਨਾਕਸ਼ੀ ਸ਼ਰਮਾ ਨੇ ਨਵੀਂ ਦਿੱਲੀ ਵਿਖੇ ਡਾਇਰੈਕਟੋਰੇਟ ਜਨਰਲ, ਨੈਸ਼ਨਲ ਕੈਡਿਟ ਕੋਰ (ਐੱਨ.ਸੀ.ਸੀ.) ਵਲੋਂ ਕਰਵਾਏ ਗਏ ਆਲ ਇੰਡੀਆ ਥਲ ਸੈਨਿਕ ਕੈਂਪ ਵਿਚ ਸੋਨ ਤਮਗਾ ਜਿੱਤ ਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਐੱਨ.ਸੀ.ਸੀ. /ਐੱਨ.ਐੱਸ.ਐੱਸ. ਵਿਭਾਗ ਦੇ ਡਾਇਰੈਕਟਰ ਪ੍ਰੋ. (ਮੇਜਰ) ਏ. ਐੱਸ. ਚਾਹਲ ਨੇ ਦੱਸਿਆ ਕਿ ਸੋਨਾਕਸ਼ੀ ਨੇ ਫੀਲਡ ਸਿਗਨਲਜ਼ ਵਿਚ ਆਪਣੀ ਸ਼ਾਨਦਾਰ ਮੁਹਾਰਤ ਅਤੇ ਕਾਬਲੀਅਤ ਦਾ ਪ੍ਰਦਰਸ਼ਨ ਕਰਦਿਆਂ ਜੇ.ਡੀ.ਐਫ.ਐੱਸ. ਮੁਕਾਬਲੇ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ। ਉਸ ਨੂੰ ਇਸ ਪ੍ਰਾਪਤੀ ਲਈ ਐੱਨ.ਸੀ.ਸੀ. ਦੇ ਡਾਇਰੈਕਟਰ ਜਨਰਲ ਵਲੋਂ ਸੋਨ ਤਮਗਾ ਪ੍ਰਦਾਨ ਕੀਤਾ ਗਿਆ। ਸੋਨਾਕਸ਼ੀ ਦੀ ਇਸ ਕਾਮਯਾਬੀ ਨਾਲ ਯੂਨੀਵਰਸਿਟੀ ਨੂੰ ਕੌਮੀ ਪੱਧਰ ’ਤੇ ਮਾਣ ਮਿਲਿਆ ਹੈ। ਇਹ ਪ੍ਰਾਪਤੀ ਐੱਨ.ਸੀ.ਸੀ. ਵਿਭਾਗ ਵਲੋਂ ਕੈਡਿਟਾਂ ਵਿਚ ਅਨੁਸ਼ਾਸਨ, ਸਮਰਪਣ, ਲਗਨ ਅਤੇ ਉੱਤਮਤਾ ਦੀ ਭਾਵਨਾ ਪੈਦਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਵੀ ਦਰਸਾਉਂਦੀ ਹੈ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸੋਨਾਕਸ਼ੀ ਨੂੰ ਵਧਾਈ ਦਿੰਦਿਆਂ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਉਸ ਦੀ ਕੌਮੀ ਪੱਧਰ ਦੀ ਸਫਲਤਾ ’ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਸੋਨਾਕਸ਼ੀ ਦੀ ਪ੍ਰਾਪਤੀ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ, ਖੇਡਾਂ ਅਤੇ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਮੱਲ੍ਹਾਂ ਮਾਰਨ ਲਈ ਉਤਸ਼ਾਹਿਤ ਕਰਨ ਦੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ। ਯੂਨੀਵਰਸਿਟੀ ਦੇ ਗਰੁੱਪ ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਨੇ ਵੀ ਸੋਨਾਕਸ਼ੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਦੀ ਪ੍ਰਾਪਤੀ ਹੋਰਨਾਂ ਵਿਦਿਆਰਥੀਆਂ ਅਤੇ ਐੱਨ.ਸੀ.ਸੀ. ਕੈਡਿਟਾਂ ਨੂੰ ਸਮਰਪਣ ਤੇ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰੇਗੀ। ਪ੍ਰੋ. ਚਾਹਲ ਨੇ ਕੈਡਿਟਾਂ ਨੂੰ ਉਤਸ਼ਾਹਿਤ ਕਰਨ ਅਤੇ ਐੱਨ.ਸੀ.ਸੀ. ਗਤੀਵਿਧੀਆਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਸਹਿਯੋਗ ਦੇਣ ਵਾਸਤੇ ਯੂਨੀਵਰਸਿਟੀ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ‘ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੜੋਲੀ ਅੱਪਰ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਕੀਤੀ ਰਵਾਨਾ 50... ਅਗਲੀ ਖ਼ਬਰ ਪਰਵਿੰਦਰ ਝੋਟੇ ਦੇ ਕਤਲ ਵਿਰੁੱਧ ਰੂਪਨਗਰ ’ ਚ ਗੂੰਜੇ ‘ ਪੰਜਾਬ ਸਰਕਾਰ ਮੁਰਦਾਬਾਦ ’ ਦੇ ਨਾਅਰੇ
Ad Position 24