ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ ਦੇ ਉਦਘਾਟਨ ਸਮੇਂ ਮੰਗਵਾਏ ਉਪਕਰਨ ਵਾਪਸ ਕਰਨ ਦੇ ਆਏ ਆਦੇਸ਼
ਸ੍ਰੀ ਚਮਕੌਰ ਸਾਹਿਬ, 10 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਅਪਗ੍ਰੇਡ ਹੋਏ ਸਬ ਡਵੀਜ਼ਨਲ ਹਸਪਤਾਲ ਦੇ ਉਦਘਾਟਨ ਮੌਕੇ ਜ਼ਿਲੇ ਦੇ ਹੋਰ ਹਸਪਤਾਲਾਂ ਚੋਂ ਮੰਗਵਾਏ ਉਪਕਰਣ ਸਬੰਧਿਤ ਹਸਪਤਾਲਾਂ ਵਲੋਂ ਹੁਣ ਮੰਗਣੇ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਸ੍ਰੀ ਚਮਕੌਰ ਸਾਹਿਬ ਦੇ ਸਬ ਡਵੀਜਨਲ ਬਣੇ ਹਸਪਤਾਲ ਦਾ ਉਦਘਾਟਨ 18 ਅਗਸਤ 2025 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਸੀ ਅਤੇ ਹਸਪਤਾਲ ਦੇ ਕੰਮ ਕਾਰਨ ਨੂੰ ਚਲਾਉਣ ਲਈ ਇੱਥੇ ਭਾਵੇਂ ਕਈ ਡਾਕਟਰ ਵੀ ਤਾਇਨਾਤ ਕੀਤੇ ਸ਼ਾਨਦਾਰ ਇਮਾਰਤ ਵੀ ਬਣੀ ਪਰ ਦੂਜੇ ਹਸਪਤਾਲਾਂ ’ਚੋ ਲਿਆਂਦੇ ਉਪਕਰਣ , ਜੋ ਅੱਜ ਇੱਥੇ ਹਸਪਤਾਲ ਵਿਚ ਮਰੀਜ਼ਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਰਹੇ ਹਨ, ਨੂੰ ਉਨ੍ਹਾਂ ਹਸਪਤਾਲਾਂ ਵਲੋਂ ਹੀ ਵਾਪਸ ਮੰਗਵਾਇਆ ਜਾ ਰਿਹਾ ਹੈ ਜਿੱਥੋਂ ਇਹ ਉਪਕਰਣ ਲਿਆਂਦੇ ਗਏ ਸਨ।
ਸ੍ਰੀ ਚਮਕੌਰ ਸਾਹਿਬ, 10 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਅਪਗ੍ਰੇਡ ਹੋਏ ਸਬ ਡਵੀਜ਼ਨਲ ਹਸਪਤਾਲ ਦੇ ਉਦਘਾਟਨ ਮੌਕੇ ਜ਼ਿਲੇ ਦੇ ਹੋਰ ਹਸਪਤਾਲਾਂ ਚੋਂ ਮੰਗਵਾਏ ਉਪਕਰਣ ਸਬੰਧਿਤ ਹਸਪਤਾਲਾਂ ਵਲੋਂ ਹੁਣ ਮੰਗਣੇ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਸ੍ਰੀ ਚਮਕੌਰ ਸਾਹਿਬ ਦੇ ਸਬ ਡਵੀਜਨਲ ਬਣੇ ਹਸਪਤਾਲ ਦਾ ਉਦਘਾਟਨ 18 ਅਗਸਤ 2025 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਸੀ ਅਤੇ ਹਸਪਤਾਲ ਦੇ ਕੰਮ ਕਾਰਨ ਨੂੰ ਚਲਾਉਣ ਲਈ ਇੱਥੇ ਭਾਵੇਂ ਕਈ ਡਾਕਟਰ ਵੀ ਤਾਇਨਾਤ ਕੀਤੇ ਸ਼ਾਨਦਾਰ ਇਮਾਰਤ ਵੀ ਬਣੀ ਪਰ ਦੂਜੇ ਹਸਪਤਾਲਾਂ ’ਚੋ ਲਿਆਂਦੇ ਉਪਕਰਣ , ਜੋ ਅੱਜ ਇੱਥੇ ਹਸਪਤਾਲ ਵਿਚ ਮਰੀਜ਼ਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਰਹੇ ਹਨ, ਨੂੰ ਉਨ੍ਹਾਂ ਹਸਪਤਾਲਾਂ ਵਲੋਂ ਹੀ ਵਾਪਸ ਮੰਗਵਾਇਆ ਜਾ ਰਿਹਾ ਹੈ ਜਿੱਥੋਂ ਇਹ ਉਪਕਰਣ ਲਿਆਂਦੇ ਗਏ ਸਨ। ਇਨ੍ਹਾਂ ਉਪਕਰਣਾਂ ਦੇ ਵਾਪਸ ਜਾਣ ਨਾਲ ਸਬੰਧਿਤ ਡਾਕਟਰ ਵੀ ਵਿਹਲੇ ਹੋ ਜਾਣੇ ਹਨ। ਕਾਂਗਰਸ ਕਮੇਟੀ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਮੁੱਖ ਬੁਲਾਰੇ ਕਰਨਵੀਰ ਸਿੰਘ ਢੀਂਡਸਾ ਕੰਧੋਲਾ ਅਤੇ ਤਾਰਾ ਚੰਦ ਸੰਧੂ ਜੰਡ ਸਾਹਿਬ ਨੇ ਕਿਹਾ ਕਿ ਇਸ ਸਬੰਧੀ ਨੰਗਲ ਦੇ ਸਰਕਾਰੀ ਹਸਪਤਾਲ ਵਲੋਂ ਸਿਵਲ ਸਰਜਨ ਰੂਪਨਗਰ ਨੂੰ ਪੱਤਰ ਨੰਬਰ 1080 ਮਿਤੀ 26-9-2026 ਨੂੰ ਲਿਖੇ ਪੱਤਰ ਵਿਚ ਓਪਰੇਟਿੰਗ ਮਾਈਕਰੋਸਕੋਪ (ਅੱਖਾਂ), ਆਟੋ ਰਿਫਰੈਕਟਰੋ ਮੀਟਰ, ਓਪਥਾਲਮੋਸਕੋਪ ਇਮਨਡਾਇਰੈਕਟ, ਲੈਜੋ ਮੀਟਰ ਵਾਪਸ ਮੰਗੇ ਗਏ ਹਨ। ਇਹ ਉਪਕਰਣ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ ਦੇ ਉਦਘਾਟਨ ਮੌਕੇ ਇੱਥੇ ਲਿਆ ਕੇ ਕੰਮ ਸਾਰਿਆ ਜਾ ਰਿਹਾ ਸੀ। ਇਨ੍ਹਾਂ ਸਾਬਕਾ ਚੇਅਰਪਰਸਨ ਅਮਨਦੀਪ ਕੌਰ ਸੰਧੂਆਂ, ਸਾਬਕਾ ਵਾਈਸ ਚੇਅਰਮੈਨ ਸਮਸ਼ੇਰ ਸਿੰਘ ਭੋਜੇਮਾਜਰਾ, ਸੰਮਤੀ ਮੈਂਬਰ ਜਸਵੀਰ ਸਿੰਘ ਸੈਦਪੁਰ, ਸੰਤ ਸਿੰਘ ਦਿਓਲ, ਗੁਰਚਰਨ ਸਿੰਘ ਮਾਣੇਮਾਜਰਾ, ਰੋਹਿਤ ਸੱਭਰਵਾਲ, ਜਸਵੀਰ ਸਿੰਘ ਜਟਾਣਾ, ਲਖਵਿੰਦਰ ਸਿੰਘ ਭੂਰਾ, ਸਾਬਕਾ ਸਰਪੰਚ ਕਾਂਸੀ ਰਾਮ ਬਸੀ ਗੁੱਜਰਾਂ ਆਦਿ ਨੇ ਮੰਗ ਕੀਤੀ ਕਿ ਇਹ ਉਪਕਰਣ ਇਥੋਂ ਨਾ ਭੇਜੇ ਜਾਣ ਜੇਕਰ ਇਹ ਉਪਕਰਣ ਇੱਥੋਂ ਭੇਜੇ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਕੀ ਕਹਿਣਾ ਹੈ ਐੱਸ . ਐੱਮ . ਓ . ਡਾ : ਟੰਡਨ ਦਾ - ਇਨ੍ਹਾਂ ਉਪਕਰਣਾਂ ਨੂੰ ਵਾਪਸ ਭੇਜੇ ਜਾਣ ਸਬੰਧੀ ਜਦੋਂ ਸਥਾਨ ਐੱਸ.ਐੱਮ.ਓ. ਡਾ: ਗੋਬਿੰਦ ਟੰਡਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨੰਗਲ ਹਸਪਤਾਲ ਵਿਚ ਅੱਖਾਂ ਦੇ ਡਾਕਟਰ ਨਾ ਹੋਣ ਕਾਰਨ ਮਸ਼ੀਨਰੀ ਵਿਹਲੀ ਪਈ ਸੀ ਪਰ ਹੁਣ ਉੱਥੇ ਅੱਖਾਂ ਦਾ ਡਾਕਟਰ ਹੋਣ ਕਾਰਨ ਇਹ ਮਸ਼ੀਨਰੀ ਉੱਥੇ ਮੰਗੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵਿਭਾਗ ਨੂੰ ਸੂਚਿਤ ਕੀਤਾ ਹੈ ਕਿ ਇੱਥੇ ਇਸ ਮਸ਼ੀਨਰੀ ਦੀ ਜ਼ਿਆਦਾ ਲੋੜ ਹੈ, ਨੰਗਲ ਹੋਰ ਭੇਜ ਦਿੱਤੀ ਜਾਵੇ ਜਾਂ ਪਹਿਲਾਂ ਇੱਥੇ ਨਵੇਂ ਉਪਕਰਣ ਦਿੱਤੇ ਜਾਣ।